5 Dariya News

ਐਸ.ਟੀ.ਐਫ. ਯੂਨਿਟ ਮੋਹਾਲੀ ਵਲੋਂ 60 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫਤਾਰ

ਲਖਵੀਰ ਸਿੰਘ ਉਰਫ ਲੱਕੀ ਵਾਸੀ ਆਦਰਸ਼ ਕਲੋਨੀ , ਜੀਰਕਪੁਰ ਨੂੰ ਕੀਤਾ ਗ੍ਰਿਫਤਾਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Dec-2018

ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਤਸਕਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਰਾਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ,ਐਸ.ਟੀ.ਐਫ., ਜ਼ਿਲ੍ਹਾ ਐਸ.ਏ.ਐਸ. ਨਗਰ ਜੀ ਵਲੋਂ ਜੇਰੇ ਨਿਗਰਾਨੀ ਦੇਵ ਸਿੰਘ, ਪੀ.ਪੀ.ਐਸ., ਡੀ.ਐਸ.ਪੀ., ਐਸ.ਟੀ.ਐਫ., ਮੋਹਾਲੀ ਦੇ ਨਸ਼ਾ ਤਸਕਰਾ ਦੇ ਖਿਲਾਫ ਐਸ.ਟੀ.ਐਫ., ਮੋਹਾਲੀ ਦੀ ਟੀਮ ਨੇ ਭਾਈ ਜੈਤਾ ਜੀ ਗੁਰਦੁਆਰਾ, ਫੇਜ਼-3ਏ, ਮੋਹਾਲੀ ਦੇ ਦੌਰਾਨ ਨਾਕਾਬੰਦੀ ਏ.ਐਸ.ਆਈ ਹਰਭਜਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਇਕ ਪੈਦਲ ਆ ਰਹੇ ਵਿਅਕਤੀ ਨੂੰ 60 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਜਿਸ ਨੇ ਆਪਣਾ ਨਾਮ ਲਖਵੀਰ ਸਿੰਘ  ਉਰਫ ਲੱਕੀ ਦੱਸਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਸਿੰਘ ਸੋਹਲ, ਕਪਤਾਨ ਪੁਲਿਸ, ਐਸ.ਟੀ.ਐਫ., ਨੇ ਦੱਸਿਆ ਕਿ ਥਾਣਾ ਐਸ.ਟੀ.ਐਫ.,ਫੇਸ-4, ਮੋਹਾਲੀ ਵਿਖੇ ਇਕ ਗੁਪਤ ਸੂਚਨਾ ਮੌਸੂਲ ਹੋਈ ਸੀ, ਕਿ ਲਖਵੀਰ ਸਿੰਘ ਉਰਫ ਲੱਕੀ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 66, ਆਦਰਸ਼ ਕਲੋਨੀ , ਜੀਰਕਪੁਰ, ਜ਼ਿਲ੍ਹਾ ਐਸ.ਏ.ਐਸ.ਨਗਰ ਜੋ ਹੈਰੋਇਨ ਦੀ ਸਪਲਾਈ ਕਰਨ ਚੰਡੀਗੜ੍ਹ ਤੋਂ ਮੋਹਾਲੀ ਸਾਈਡ ਨੂੰ ਪੈਦਲ ਆ ਰਿਹਾ ਹੈ। ਜਿਸ ਨੂੰ ਏ.ਐਸ.ਆਈ. ਹਰਭਜਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਭਾਈ ਜੈਤਾ ਜੀ ਗੁਰਦੁਆਰਾ, ਫੇਜ਼-3ਏ, ਮੋਹਾਲੀ ਤੇ ਕਾਬੂ ਕਰਕੇ ਉਸ ਪਾਸੇ 60 ਗ੍ਰਾਮ ਹੈਰੋਇਨ ਬਰਾਮਦ ਕੀਤੀ। 

ਜਿਸ ਨੇ ਮੁੱਢਲੀ ਪੁੱਛ ਗਿੱਛ ਤੇ ਦੱਸਿਆ ਕਿ ਉਹ ਜੀਰਕਪੁਰ ਵਿਖੇ ਇਲੈਕਟ੍ਰਿਸਿਅਨ ਦਾ ਕੰਮ ਕਰਦਾ ਹੈ ਅਤੇ ਉਹ ਆਪਣੇ ਦੋਸਤਾਂ ਨਾਲ ਮਾੜੀ ਸੰਗਤ ਵਿਚ ਪੈਣ ਕਰਕੇ ਹੈਰੋਇਨ ਪੀਣ ਲੱਗ ਪਿਆ ਸੀ, ਉਸ ਦੇ ਦੋਸਤ ਹੈਰੋਇਨ ਦਿੱਲੀ ਤੋਂ ਨਾਈਜੀਰੀਅਨ ਨਾਮ ਦੇ ਵਿਅਕਤੀ ਤੋਂ ਲੈ ਕੇ ਆਉਂਦੇ ਸਨ। ਜਿਸ ਨਾਲ ਮੇਰੀ ਵੀ ਜਾਣ ਪਹਿਚਾਣ ਕਰਵਾ ਦਿੱਤੀ ਸੀ। ਜਿਸਤੇ ਮੈਂ ਵੀ ਦਿੱਲੀ ਤੋਂ ਹੈਰੋਇਨ ਖਰੀਦ ਕੇ ਲੈ ਕੇ ਆਉਂਦਾ ਸੀ, ਜਿਸ ਵਿਚੋਂ ਮੈਂ ਕੁਝ ਪੀ ਲੈਂਦਾ ਸੀ ਅਤੇ ਕੁਝ ਵੇਚ ਦਿੰਦਾ ਸੀ। ਮੇਰੇ ਪੱਕੇ ਗਾਹਕ ਜੋ ਜੀਰਕਪੁਰ ਅਤੇ ਮੋਹਾਲੀ ਵਿਖੇ ਹਨ, ਨੂੰ ਸਪਲਾਈ ਕਰਦਾ ਸੀ। ਲਖਵੀਰ ਸਿੰਘ ਉਰਫ ਲੱਕੀ ਖੁਦ ਵੀ ਨਸਾ ਕਰਨ ਦਾ ਆਦੀ ਹੈ।ਦੋਸੀ ਦੇ ਬਰ-ਖਿਲਾਫ ਮੁਕੱਦਮਾ ਨੰਬਰ 59 ਮਿਤੀ 10-12-2018 ਅ/ਧ 21-61-85 ਅ, ਥਾਣਾ ਐਸ.ਟੀ.ਐਫ., ਫੇਜ਼-4, ਮੋਹਾਲੀ ਦਰਜ ਰਜਿਸਟਰ ਕੀਤਾ ਹੈ। ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦੀ ਸਪਲਾਈ ਲਾਈਨ ਤੋੜਨ ਲਈ ਇਸ ਦੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।