5 Dariya News

ਮੋਹਾਲੀ ਪੁਲਿਸ ਵਲੋਂ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ ਕੀਤਾ ਗਿਆ ਕਾਬੂ

5 Dariya News

ਐਸ.ਏ.ਐਸ. ਨਗਰ (ਮੁਹਾਲੀ) 11-Dec-2018

ਕੁਲਦੀਪ ਸਿੰਘ ਚਾਹਲ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਐਸ.ਏ.ਅੇਸ.ਨਗਰ ਨੇ ਦੱਸਿਆ ਹੈ ਕਿ ਵਰੁਣ ਸ਼ਰਮਾ ਆਈ.ਪੀ.ਐਸ, ਕਪਤਾਨ ਪੁਲਿਸ (ਇੰਨਵੈਸਟੀਗੇਸਨ) ਮੋਹਾਲੀ ਦੀਆ ਹਦਾਇਤਾਂ ਮੁਤਾਬਿਕ ਕਾਰਵਾਈ ਕਰਦੇ ਹੋਏ ਇੰਸਪੈਕਟਰ ਲਖਵਿੰਦਰ ਸਿੰਘ ਇੰਚਾਰਜ ਆਰਥਿਕ ਅਪਰਾਧ ਸਾਖਾ (ਤਫਤੀਸੀ) ਮੋਹਾਲੀ ਵਲੋਂ ਸਮੇਤ ਐਸ.ਆਈ ਅਵਤਾਰ ਸਿੰਘ ਅਤੇ ਆਪਣੀ ਟੀਮ ਨਾਲ ਮੁੱਕਦਮਾ ਨੰਬਰ 60 ਮਿਤੀ 16.08.17 ਅ/ਧ 406,420,465,467,468, 471,120ਬੀ ਆਈ. ਪੀ. ਸੀ ਥਾਣਾ ਨਵਾ ਗਰਾਓ ਵਿੱਚ ਮੁੱਕਦਮਾ ਦੇ ਦੋਸੀ ਕਰਨਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਕਾਨ ਨੰਬਰ 22/24 ਯਮਨਾ ਅਪਾਰਟਮੈਟ ਕੁਰਾਲੀ ਰੋਡ ਖਰੜ ਜਿਲਾ ਐਸ.ਏ.ਐਸ ਨਗਰ ਨੂੰ ਲੁਧਿਆਣਾ ਤੋਂ ਜਿੱਥੇ ਇਹ ਕਾਫੀ ਸਮੇਂ ਤੋਂ ਲੁਕ-ਛਿੱਪ ਕੇ ਰਹਿ ਰਿਹਾ ਸੀ, ਨੂੰ ਮਿਤੀ 08-12-2018 ਨੂੰ ਗ੍ਰਿਫਤਾਰ ਕੀਤਾ ਗਿਆ| ਜਿਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ, ਜੋ ਦੋਸ਼ੀ ਪੁਲਿਸ ਰਿਮਾਡ ਅਧੀਨ ਹੈ| ਜਿਸ ਪਾਸੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ| ਦੋਸੀ ਕਰਨਵੀਰ ਸਿੰਘ ਦੇ ਖਿਲਾਫ ਕਈ ਥਾਣਿਆ ਅਤੇ ਹੋਰ ਜਿਲਿਆ ਵਿੱਚ ਵੀ ਧੋਖਾਧੜੀ ਅਤੇ ਹੋਰ ਵੱਖ-ਵੱਖ ਜੁਰਮਾਂ ਤਹਿਤ ਮੁੱਕਦਮੇ ਦਰਜ ਹਨ| ਦੋਸੀ ਕਰਨਵੀਰ ਸਿੰਘ ਵਲੋਂ ਉੱਕਤ ਮੁੱਕਦਮਾ ਵਿੱਚ ਆਪਣੇ ਹੋਰ ਸਾਥੀਆ ਨਾਲ ਮਿਲ ਕੇ ਮੁੱਕਦਮਾ ਦੇ ਮੁੱਦਈ ਸਤਪਾਲ ਸਿੰਘ ਵਾਸੀ ਪਹੇਵਾ (ਹਰਿਆਣਾ) ਨਾਲ 01 ਕਰੋੜ 35 ਲੱਖ ਰੁਪਏ ਦੇ 15 ਡਰਾਫਟ 09/09 ਲੱਖ ਰੁਪਏ ਪ੍ਰਤੀ ਵਿਅਕਤੀ ਤੋਂ ਹਾਸਲ ਕਰਕੇ ਫਰਜੀ ਖਾਤੇ ਯੂਕੋਂ ਬੈਂਕ ਖਰੜ ਅਤੇ ਯੂਕੋਂ ਬੈਂਕ ਨਵਾ ਗਰਾਓ ਵਿਖੇ ਜਮਾ ਕਰਵਾ ਕੇ ਦੋਸੀ ਕਰਨਵੀਰ ਸਿੰਘ ਵਲੋਂ ਆਪਣੇ ਸਹਿ ਦੋਸੀਆ ਨਾਲ ਮਿਲੀ-ਭੁਗਤ ਕਰਕੇ ਉੱਕਤ ਬੈਂਕਾ ਵਿਖੇ ਜਾਅਲੀ ਦਸਤਾਵੇਜਾ ਦੇ ਆਧਾਰ ਤੇ “ਰਸੀਵਰ ਜਰਨਲ ਫਾਰ ਕਨੇਡਾ“ ਨਾਮ ਦੀ ਜਾਅਲੀ ਕੰਪਨੀ ਆਪਣੇ ਸਹਿ ਦੋਸੀ ਜਿਸਦਾ ਜਾਅਲੀ ਨਾਮ ਹਰਵਿੰਦਰ ਸਿੰਘ ਦੇ ਨਾਮ ਪਰ ਯੂਕੋਂ ਬੈਂਕ ਨਵਾ ਗਰਾਓ ਅਤੇ ਯੂਕੋਂ ਬੈਂਕ ਖਰੜ ਖਰੜ ਵਿਖੇ ਖਾਤੇ ਖੁਲਵਾ ਕੇ ਉਨਾਂ ਖਾਤਿਆ ਵਿੱਚ ਉੱਕਤ ਰਕਮ ਦੇ ਡਰਾਫਟ ਜਮਾ ਕਰਵਾਕੇ, ਗਲਤ ਤਰੀਕੇ ਨਾਲ ਰਕਮ ਕਢਵਾਈ ਹੈ| ਇਸ ਤੋਂ ਇਲਾਵਾ ਦੋਸੀ ਕਰਨਵੀਰ ਸਿੰਘ ਦੇ ਖਿਲਾਫ ਬੈਂਕਾ ਪਾਸੋਂ ਜਾਅਲੀ ਦਸਤਾਵੇਜਾ ਦੇ ਆਧਾਰ ਤੇ ਯੂਕੋਂ ਬੈਂਕ ਖਰੜ ਦੇ ਮੈਨੇਜਰ ਰਾਜੇਸ ਖੰਨਾ ਅਤੇ ਹੋਰ ਸਾਥੀਆ ਨਾਲ ਮਿਲ ਕੇ ਸਾਲ 2013 ਵਿੱਚ ਹੀ ਵੱਖ-ਵੱਖ ਕਾਰਾਂ ਬਣਾਉਣ ਵਾਲੀਆ ਕੰਪਨੀਆ ਦੀਆ ਜਾਅਲੀ ਫਰਮਾ ਬਣਾ ਕੇ ਵੱਖ-ਵੱਖ ਲੋਕਾਂ ਦੇ ਜਾਅਲੀ ਡਾਕੂਮੈਟ ਤਿਆਰ ਕਰਕੇ ਅਤੇ ਕਾਰਾ ਦੇ ਲੋਨ ਪਾਸ ਕਰਵਾਕੇ ਯੂਕੋਂ ਬੈਂਕ ਖਰੜ ਨਾਲ 03 ਕਰੋੜ 65 ਲੱਖ ਰੁਪਏ ਦੀ ਠੱਗੀ ਮਾਰੀ ਹੈ| ਜਿਸ ਵਿੱਚ ਦੋਸੀ ਕਰਨਵੀਰ ਸਿੰਘ ਮਾਨਯੋਗ ਅਦਾਲਤ ਵਲੋਂ ਪਹਿਲਾ ਹੀ ਪੀ.ਓ ਐਲਾਨਿਆ ਗਿਆ ਹੈ| ਦੋਸ਼ੀ ਕਰਨਵੀਰ ਸਿੰਘ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ| ਮੁਕੱਦਮਾ ਦੀ ਤਫਤੀਸ਼ ਜਾਰੀ ਹੈ|