5 Dariya News

ਮਜੀਠੀਆ ਤੇ ਬਾਦਲਾਂ ਨੇ ਕੀਤਾ ਪੰਥਕ ਸਿਧਾਂਤਾਂ ਦਾ ਕਤਲ, ਹੁਣ ਖਮਿਆਜ਼ਾ ਵੀ ਭੁਗਤਣ : ਰਣਜੀਤ ਸਿੰਘ ਬ੍ਰਹਮਪੁਰਾ

16 ਦਸੰਬਰ ਦਾ ਦਿਨ ਸਿੱਖ ਕੌਮ ਲਈ ਸੁਨਹਿਰਾ ਭਵਿੱਖ ਲੈਕੇ ਆਵੇਗਾ : ਰਣਜੀਤ ਸਿੰਘ ਬ੍ਰਹਮਪੁਰਾ

5 Dariya News

ਚੰਡੀਗੜ੍ਹ 10-Dec-2018

ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਦੀਆਂ ਕੁਰਬਾਨੀਆਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਜੋ ਕਿ ਬਹੁਤ ਹੀ ਵਡਮੁੱਲਾ ਇਤਿਹਾਸ ਅਤੇ ਸਰਮਾਇਆ ਸਿੱਖ ਪੰਥ ਅਤੇ ਕੌਮ ਦਾ ਹੈ ਅਤੇ ਸਿੱਖ ਕੌਮ ਲਈ ਉਹ ਕਾਲਾ ਦਿਨ ਮੰਨਿਆ ਗਿਆ ਜਦ ਪਖੰਡੀ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਵਰਗੀ ਪੁਸ਼ਾਕ ਪਹਿਨ ਕੇ ਅੰਮ੍ਰਿਤ ਸੰਚਾਰ ਦੀ ਵਿਧੀ ਦੀ ਨਕਲ ਕਰਦਿਆਂ 'ਅੰਮ੍ਰਿਤ ਦੀ ਜਗ੍ਹਾ ਰੁਹ ਆਫਜ਼ਾ ਭਾਵ 'ਜਾਮ-ਏ-ਇੰਸਾ ਲੋਕਾਂ ਨੂੰ ਪਿਆਇਆ ਗਿਆ ਜਿਸ ਨਾਲ ਸਿੱਖ ਕੌਮ ਦੀ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੀ ਅਕਾਲੀ ਸਰਕਾਰ ਦਾ ਇਸ ਗੰਭੀਰ ਮੁੱਦੇ ਤੇ ਕੋਈ ਕਾਰਵਾਈ ਨਾ ਕਰਨ 'ਤੇ ਲੋਕਾਂ ਨੇ ਜੰਮ ਕੇ ਨਾਅਰੇਬਾਜ਼ੀ, ਅਲੋਚਨਾ ਅਤੇ ਵਿਰੋਧ ਕੀਤਾ। ਜਿਸਦਾ ਖਮਿਆਜ਼ਾ ਸਮੂਚੀ ਅਕਾਲੀ ਲੀਡਰਸ਼ਿਪ ਨੂੰ ਅੱਜ ਬਿਨਾਂ ਕਿਸੇ ਕਾਰਨਾਂ ਨੂੰ ਦੱਸਦਿਆਂ 'ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਖਿਮਾਂ ਜਾਚਨਾ ਦੇ ਬਹਾਨੇ ਭੁਗਤਣਾ ਪੈ ਰਿਹਾ ਹੈ।ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਸਿੱਖ ਪੰਥ ਅਤੇ ਕੌਮ ਨਾਲ ਕੀਤੀ ਗ਼ਦਾਰੀ ਲਈ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਮੇਤ ਸਮੂਚੀ ਅਕਾਲੀ ਲੀਡਰਸ਼ਿਪ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ 3 ਦਿਨ ਲਈ 'ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਕੇ ਆਪਣੇ ਆਪ ਹੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕਿਸ ਗੱਲ ਲਈ  'ਖਿਮਾਂ ਜਾਚਨਾ' ਲਈ  ਪਖੰਡ ਕੀਤਾ ਜਾ ਰਿਹਾ ਹੈ ਕਿਉਜੋ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਪੰਥ ਅਤੇ ਸਿੱਖ ਸਿਧਾਂਤਾਂ ਨਾਲ ਖਿਲਵਾੜ ਕਿਉਂ ਕੀਤਾ ਗਿਆ ਸੀ। ੲਿਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਉਚਿਤ ਹੈ ਕਿ ਟਕਸਾਲੀ ਅਕਾਲੀ ਆਗੂਆਂ ਵਲੋਂ ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਅਤੇ ਪਖੰਡੀ ਸਾਧ ਨੂੰ ਦਿੱਤੀ ਮੁਆਫ਼ੀ ਦੇ ਮੁਦਿਆਂ ਨੂੰ ਪਾਰਟੀ ਵਿਚ ਕਈ ਦਫ਼ਾ ਉਠਾਇਆ ਗਿਆ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਅੜੀਅਲ ਰਵੱਈਏ ਨੇ ਇਹਨਾਂ ਗੰਭੀਰ ਮੁੱਦਿਆਂ ਤੇ ਕੋਈ ਤਰਜ਼ ਦੇਣਾ ਲਾਜ਼ਮੀ ਨਹੀਂ ਸਮਝਿਆ ਜਿਸਦਾ ਖਮਿਆਜ਼ਾ ਮਜੀਠੀਆ ਤੇ ਬਾਦਲ ਪਰਿਵਾਰ ਕਾਰਨ ਸਮੂਚੀ ਅਕਾਲੀ ਲੀਡਰਸ਼ਿਪ ਨੂੰ ਪੂਰੀ ਤਰ੍ਹਾਂ ਨਾਲ ਭੁਗਤਣਾ ਪੈ ਰਿਹਾ ਹੈ।ਇਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਲਾਜ਼ਮੀ ਬਣਦਾ ਹੈ ਕਿ "ਟਕਸਾਲੀ ਅਕਾਲੀ ਆਗੂਆਂ ਵਲੋਂ " ਹੁਣ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ ਜਾ ਰਿਹਾ ਹੈ। ਇਸ ਨਵੇਂ ਸ਼੍ਰੋਮਣੀ ਅਕਾਲੀ ਦਲ ਆਗਾਜ਼ 16 ਦਸੰਬਰ ਨੂੰ 'ਸ੍ਰੀ ਅਕਾਲ ਤਖ਼ਤ ਸਾਹਿਬ' ਵਿਖੇ ਨਤਮਸਤਕ ਹੋਕੇ ਅਸ਼ੀਰਵਾਦ ਲੈਕੇ ਕੀਤਾ ਜਾਵੇਗਾ। ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕਰਨ ਵਾਲੇ ਦਿਨ ਸਾਰੇ ਹੀ ਲੋਕਾਂ ਇਸ ਸਮਾਰੋਹ ਵਿੱਚ ਹਿੱਸਾ ਲੈਣ ਲਈ ਅਪੀਲ ਕੀਤੀ