ਐਮ. ਸੀ. ਐਮ. ਈ ਸਹਿਯੋਗ ਤੇ ਸੰਪਰਕ ਪ੍ਰੋਗਰਾਮ' ਤਹਿਤ ਲਗਾਇਆ ਕੈਂਪ
5 Dariya News
ਕਪੂਰਥਲਾ 09-Dec-2018
ਛੋਟੇ ਅਤੇ ਦਰਮਿਆਨੇ ਉਦਯੋਗਾਂ (ਐਮ. ਐਸ. ਐਮ. ਈ) ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਐਮ. ਸੀ. ਐਮ ਈ ਸਹਿਯੋਗ ਤੇ ਸੰਪਰਕ ਪ੍ਰੋਗਰਾਮ' ਅਧੀਨ 100 ਰੋਜ਼ਾ ਮੁਹਿੰਮ ਤਹਿਤ ਅੱਜ ਸਥਾਨਕ ਯੋਜਨਾ ਭਵਨ ਵਿਖੇ ਚੀਫ ਐਲ. ਡੀ. ਐਮ ਸਰਵੇਂਦਰ ਸਿੰਘ ਦੀ ਅਗਵਾਈ ਹੇਠ 5ਵਾਂ ਐਮ. ਸੀ. ਐਮ. ਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਉੱਦਮੀਆਂ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਬ੍ਰਾਂਚ ਮੈਨੇਜਰਾਂ ਨੇ ਭਾਗ ਲਿਆ। ਇਸ ਮੌਕੇ ਜ਼ਿਲੇ ਵਿਚ ਲਾਂਚ ਕੀਤੇ ਗਏ '59 ਮਿਨਟਸ ਪੋਰਟਲ' psbloansin59minutes.com ਬਾਰੇ ਵਿਸਥਾਰ ਨਾਲ ਪੇਸ਼ਕਾਰੀ ਦੇਣ ਤੋਂ ਇਲਾਵਾ ਹੋਰਨਾਂ ਐਮ. ਸੀ. ਐਮ. ਈ ਸਕੀਮਾਂ ਬਾਰੇ ਉੱਦਮੀਆਂ ਨੂੰ ਜਾਣਕਾਰੀ ਦਿੱਤੀ ਗਈ, ਜਿਨਾਂ ਵਿਚ ਮੁਦਰਾ, ਪ੍ਰਧਾਨ ਮੰਤਰੀ ਰੁਜ਼ਗਾਰ ਉੱਤਪਤੀ ਪ੍ਰੋਗਰਾਮ, ਪ੍ਰਧਾਨ ਮੰਤਰੀ ਸਰਬੱਤ ਵਿਕਾਸ ਯੋਜਨਾ, ਅਟੱਲ ਪੈਨਸ਼ਨ ਯੋਜਨਾ, ਸਮਾਧਾਨ ਅਤੇ ਸੰਬੰਧ ਆਦਿ ਸ਼ਾਮਿਲ ਸਨ। ਇਸ ਮੌਕੇ ਸ੍ਰੀ ਸਰਵੇਂਦਰ ਸਿੰਘ ਨੇ ਉੱਦਮੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨਾਂ ਕਿਹਾ ਕਿ ਸਰਕਾਰ ਦੇ ਇਸ ਨਿਵੇਕਲੇ ਪ੍ਰੋਗਰਾਮ ਨਾਲ ਛੋਟੇ ਤੇ ਦਰਮਿਆਨੇ ਉਦਯੋਗਪਤੀਆਂ ਨੂੰ ਛੇਤੀ ਅਤੇ ਸੌਖੇ ਢੰਗ ਨਾਲ ਕਰਜ਼ ਮਿਲਣ ਦਾ ਰਾਹ ਖੁੱਲ ਗਿਆ ਹੈ, ਜਿਸ ਦਾ ਉਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਐਮ. ਸੀ. ਐਮ. ਈ ਡੀ. ਆਈ. ਲੁਧਿਆਣਾ ਦੇ ਸਹਾਇਕ ਡਾਇਰੈਕਟਰ ਸ੍ਰੀ ਰਾਜੇਸ਼ ਕੁਮਾਰ, ਡਾਇਰੈਕਟਰ ਆਰ.ਸੇਟੀ ਸ੍ਰੀ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।