5 Dariya News

ਅਕਾਲੀ ਦਲ ਦਾ ਨਿਮਾਣੇ ਸਿੱਖ ਵਜੋਂ ਗੁਰਦੁਆਰਾ ਸਾਹਿਬ 'ਚ ਖਿਮਾ ਯਾਚਨਾ ਕਰਨਾ ਸ਼ਲਾਘਾਯੋਗ- ਗੁਰਚਰਨ ਸਿੰਘ ਗਰੇਵਾਲ

5 Dariya News

ਸ੍ਰੀ ਅੰਮ੍ਰਿਤਸਰ ਸਾਹਿਬ 08-Dec-2018

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸਮੁੱਚੀ ਪਾਰਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਪਹੁੰਚ ਕੇ ਪਿੱਛਲੇ ਸਮੇਂ ਹੋਈਆਂ ਜਾਣੇ ਅਣਜਾਣੇ 'ਚ ਭੁੱਲਾਂ ਲਈ ਕੀਤੀ ਅਰਦਾਸ ਉਪਰੰਤ ਨਿਮਣੇ ਸੇਵਕ ਵਜੋਂ ਸੇਵਾ ਕਰਨ ਦਾ ਪ੍ਰੋਗਰਾਮ ਸ਼ਲਾਘਾਯੋਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅੰਮ੍ਰਿ੍ਰਤਸਰ ਸਾਹਿਬ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਿਲਕੇ ਉਨ੍ਹਾਂ ਵੱਲੋਂ ਉਲੀਕੇ ਪ੍ਰੋਗਰਾਮ 'ਚ ਸ਼ਾਮਿਲ ਉਪਰੰਤ ਕੀਤਾ। ਭਾਈ ਗਰੇਵਾਲ ਨੇ ਕਿਹਾ ਕਿ ਪਿੱਛਲੇ ਸਮੇਂ ਅਕਾਲੀ ਦਲ ਦੀ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਦੇਹਧਾਰੀ ਪਖੰਡੀਆਂ ਵੱਲੋਂ ਸਿੱਖਾਂ ਨੂੰ ਚੁਣੌਤੀ ਵਰਗੀਆਂ ਘਟਨਾਵਾਂ ਨੇ ਸਿੱਖਾਂ ਦੇ ਮਨ੍ਹਾਂ 'ਤੇ ਡੂੰਘਾ ਅਸਰ ਕੀਤਾ ਸੀ। ਭਾਵੇਂ ਸਮੇਂ-ਸਮੇਂ ਸਰਕਾਰ ਵੱਲੋਂ ਆਪਣੇ ਫ਼ਰਜ਼ਾਂ ਦੀ ਅਦਾਇਗੀ ਲਈ ਕਾਰਵਾਈਆਂ ਕੀਤੀਆਂ ਗਈਆਂ ਸਨ। ਪਰ ਸਿੱਖਾਂ ਦੇ ਮਨ੍ਹਾਂ 'ਚ ਸਰਕਾਰ ਦੇ ਸਪੱਸ਼ਟੀਕਰਨ ਤੋਂ ਸੰਤੁਸ਼ਟੀ ਦੀ ਪੂਰਤੀ ਨਹੀਂ ਹੋਈ ਸੀ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਤਨ ਪ੍ਰੰਪਰਾਵਾਂ ਤਹਿਤ ਇਕ ਨਿਮਾਣੇ ਸੇਵਕ ਵਜੋਂ ਭੁੱਲ ਬਖਸ਼ਾਉਣ ਨੂੰ ਲੈ ਕੇ ਸੇਵਾ ਨਿਭਾਈ ਜਾ ਰਹੀ ਹੈ। ਇਸ ਨਾਲ ਅਕਾਲੀ ਦਲ ਦਾ ਮਨੋਬਲ ਉਚਾ ਹੋਵੇਗਾ ਅਤੇ ਅਕਾਲੀ ਦਲ ਬਾਰੇ ਗੁਰੂ ਸਾਹਿਬ ਨੂੰ ਪਿੱਠ ਦਿਖਾਉਣ ਦੇ ਕੀਤੇ ਪ੍ਰਚਾਰ ਨੂੰ ਲਗਾਮ ਲਗੇਗੀ। ਇਸ ਮੌਕੇ ਫੈਡਰੇਸ਼ਨ ਆਗੂ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਕਮਲਜੀਤ ਸਿੰਘ, ਦਿਸ਼ਾਦੀਪ ਸਿੰਘ ਵਾਰਸ, ਵਰਿੰਦਰਜੋਤ ਸਿੰਘ ਜੋਤੀ, ਦਵਿੰਦਰ ਸਿੰਘ ਤੇ ਅਮਨਜੀਤ ਸਿੰਘ ਆਦਿ ਹਾਜ਼ਰ ਸਨ।