5 Dariya News

ਇੰਡਸ ਪਬਲਿਕ ਸਕੂਲ ਵਿਚ ਮਨਾਇਆ ਗਿਆ ਸੈਨਾ ਝੰਡਾ ਦਿਵਸ

ਵਿਦਿਆਰਥੀਆਂ ਨੂੰ ਵੀਰ ਸੈਨਿਕਾਂ ਦੀ ਗਾਥਾਵਾਂ ਸੁਣਾਉਦੇਂ ਹੋਏ ਝੰਡਾ ਦਿਵਸ ਦੇ ਇਤਿਹਾਸ ਬਾਰੇ ਦੱਸਿਆਂ

5 Dariya News (ਮਨੋਜ ਕੁਮਾਰ ਰਾਜਪੂਤ)

ਖਰੜ 07-Dec-2018

ਇੰਡਸ ਪਬਲਿਕ ਸਕੂਲ, ਵਡਾਲਾ ਰੋਡ ਵੱਲੋਂ ਰਾਸ਼ਟਰੀ ਝੰਡਾ ਦਿਵਸ ਮੌਕੇ ਐਨ ਸੀ ਸੀ ਦੇ ਕੈਡਿਟਸ ਲਈ ਇਸ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਸੀ ਐੱਸ ਚੀਮਾ ਅਤੇ ਮੈਨੇਜਰ ਕਰਨਲ ( ਰਿਟਾ.) ਐੱਸ ਪੀ ਐੱਸ ਚੀਮਾ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਦਿਆਰਥੀਆਂ ਨੂੰ ਸੈਨਾ ਦੇ ਤਿੰਨਾਂ ਵਿੰਗਾਂ ਥਲ ਸੈਨਾ, ਜਲ ਸੈਨਾ ਅਤੇ ਵਾਯੂ ਸੈਨਾ ਦੇ ਮਾਣਮੱਤੇ ਇਤਿਹਾਸ ਨਾਲ ਜਾਣੂ ਕਰਵਾਇਆ। ਇਸ ਦੇ ਨਾਲ ਹੀ ਸਮੂਹ ਵਿਦਿਆਰਥੀਆਂ ਨੂੰ ਦੱਸਿਆਂ ਕਿ ਇਕ ਝੰਡਾ ਦਿਵਸ ਦੇਸ ਦੇ ਨਾਗਰਿਕਾਂ ਵੱਲੋਂ ਪਾਇਆ ਗਿਆ ਧਨ ਦੇ ਰੂਪ ਪਾਇਆ ਹਿੱਸਾ ਦੇਸ਼ ਦੇ ਵੀਰ ਜਵਾਨਾਂ ਦੇ ਕੰਮ ਆਵੇਗਾ। ਕਰਨਲ ਚੀਮਾ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਅੱਗੇ ਆਉਂਦੇ ਹੋਏ ਸੈਨਾ ਵਿਚ ਜਾਣ ਦੀ ਪ੍ਰੇਰਨਾ ਵੀ ਦਿਤੀ।ਸਕੂਲ ਦੇ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਸੈਨਾ ਦੇ ਝੰਡੇ ਦੇ ਤਿੰਨ ਰੰਗ ਲਾਲ, ਗੂੜਾ ਨੀਲਾ ਅਤੇ ਹਲਕੇ ਨੀਲੇ ਰੰਗ ਦੇ ਮਤਲਬ ਸਮਝਾਉਂਦੇ ਹੋਏ ਦੱਸਿਆਂ ਕਿ ਇਨ੍ਹਾਂ ਤਿੰਨਾਂ ਰੰਗਾਂ ਦਾ ਨਾਤਾ ਸੈਨਾ ਦੇ ਤਿੰਨ ਅੰਗਾਂ ਨਾਲ ਹੈ। ਉਨ੍ਹਾਂ ਐਨ ਸੀ ਸੀ ਦੇ ਕੈਡਿਟਸ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਬੇਸ਼ੱਕ ਸੈਨਾ ਦੇ ਤਿੰਨੇ ਅੰਗ ਅਨੁਸ਼ਾਸਨ ਭਰੇ ਹੁੰਦੇ ਹਨ। ਜਦ ਕਿ ਐਨ ਸੀ ਸੀ ਦੌਰਾਨ ਵੀ ਉਨ੍ਹਾਂ ਨੂੰ ਅਨੁਸ਼ਾਸਨ ਅਤੇ ਕਰੜੀ ਮਿਹਨਤ ਹੀ ਸਿਖਾਈ ਜਾਂਦੀ ਹੈ। ਇਸ ਮੌਕੇ ਤੇ ਦੇਸ਼ ਦੇ ਮਹਾਨ ਵੀਰ ਯੋਧਿਆ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਵੀ ਰੱਖਿਆਂ ਗਿਆ।