ਅੰਮ੍ਰਿਤਸਰ 'ਚ ਸਵਸੱਥ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ 6 ਤੋ 8 ਦਸੰਬਰ - ਡਾ ਹਰਦੀਪ ਸਿੰਘ ਘਈ
5 Dariya News
ਅੰਮ੍ਰਿਤਸਰ 05-Dec-2018
ਸਵਸੱਥ ਭਾਰਤ ਤੰਦਰੁਸਤ ਪੰਜਾਬ ਮਿਸ਼ਨ ਯਾਤਰਾ ਜੋ ਕਿ ਮਿਤੀ 6 ਦਸੰਬਰ ਤੋ 8 ਦਸੰਬਰ 2018 ਤੱਕ ਅੰਮ੍ਰਿਤਸਰ ਜਿਲੇ ਵਿੱਚ ਆ ਰਹੀ ਹੈ। ਆਮ ਲੋਕਾ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ ਹਰਦੀਪ ਸਿੰਘ ਘਈ ਅਤੇ ਡਾ ਲਖਬੀਰ ਸਿੰਘ ਭਾਗੋਵਾਲੀਆ ਵਲੋ ਇਕ ਆਟੋ ਰਿਕਸ਼ਾ ਰੈਲੀ ਨੂੰ ਹਰੀ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿੱਚ ਰਵਾਨਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੀਆ ਡਾ ਭਾਗੋਵਾਲੀਆ ਨੇ ਦੱਸਿਆ ਇਹ ਆਟੋ ਰਿਕਸ਼ਾ ਰਾਮ ਆਸ਼ਰਮ ਸਕੂਲ, ਸਰਕੁਲਰ ਰੋਡ, ਜਾਮਨ ਵਾਲੀ ਗਲੀ, ਮਾਲ ਰੋਡ ਹਾਲ ਗੇਟ, ਘੰਟਾ ਘਰ, ਬਾਬਾ ਸਾਹਿਬ ਚੋਕ, ਤੁੰਡਾ ਤਲਾਬ, ਤਰਨਤਾਰਨ ਰੋਡ ਆਦਿ ਇਲਾਕਿਆ ਵਿੱਚ ਮਾਇਕਿੰਗ ਰਾਹੀ ਲੋਕਾ ਨੂੰ ਇਸ ਯਾਤਰਾ ਬਾਰੇ ਜਾਗਰੁਕ ਕਰਨਗੇ। ਪੰਜਾਬ ਸਰਕਾਰ ਵਲੋ ਇਸ ਯਾਤਰਾ ਦੇ ਨੋਡਲ ਅਫਸਰ ਡਾ ਲਖਬੀਰ ਸਿੰਘ ਭਾਗੋਵਾਲੀਆ ਜਿਲ•ਾ ਸਿਹਤ ਅਫਸਰ ਅੰਮ੍ਰਿਤਸਰ ਨੂੰ ਲਗਾਇਆ ਗਿਆ ਹੈ ਅਤੇ ਡਾ ਏ.ਸੀ. ਮਿਸ਼ਰਾ ਸੰਯੁਕਤ ਨਿਰਦੇਸ਼ਕ ਐਫਐਸਐਸਏਆਈ ਨੂੰ ਇਸ ਯਾਤਰਾ ਦੇ ਇੰਚਾਰਜ ਹੋਣਗੇ। ਇਸ ਯਾਤਰਾ ਵਿੱਚ 8 ਗੱਡੀਆ,25 ਸਾਇਕਲਿਸਟ ਅਤੇ 25 ਮੈਬਰਾ ਦਾ ਕਾਫਲਾ ਸ਼ਾਮਲ ਹੈ। ਇਸ ਯਾਤਰਾ ਦਾ ਮੁਖ ਮੰਤਵ ਫੂਡ ਬਿਜਨਸ ਆਪਰੇਟਰਾ ਨੂੰ ਟਰੇੰਡ ਕਰ ਕੇ ਆਮ ਨਾਗਰਿਕਾਂ ਨੂੰ ਸਾਫ ਸੁਥਰਾ ਅਤੇ ਸੰਤੁਲਿਤ ਭੋਜਨ ਮੁੱਹਇਆ ਕਰਵਾਉਣਾ ਹੈ। ਇਸ ਸਬੰਧੀ ਪਹਿਲਾ ਹੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਅਨੂਸਾਰ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵੱਖ ਵੱਖ ਥਾਵਾ ਤੇ ਕਂੈਪ ਲਗਾ ਕੇ ਫੂਡ ਸੇਫਟੀ ਐਕਟ ਬਾਰੇ ਫੂਡ ਬਿਜਨਸ ਆਪਰੇਟਰਾ ਅਤੇ ਆਮ ਜਣਤਾ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ। ਇਹ ਯਾਤਰਾ ਮਿਤੀ 6 ਦਸੰਬਰ 2018 ਨੂੰ ਦੁਪਹਿਰ ਇਕ ਵਜੇ ਰਾਮ ਆਸ਼ਰਾਮ ਸਕੂਲ ਮਜੀਠਾ ਰੋਡ ਵਿਖੇ ਪਹੁੰਚੇਗੀ ਜਿਖੇ ਕਿ ਐਮ.ਐਲ.ਏ ਸੁਨੀਲ ਦੱਤੀ ਇਸ ਨੂੰ ਰਿਸੀਵ ਕਰਨਗੇ ਅਤੇ ਮਾਣਯੋਗ ਸਿਖਿਆ ਮਤੰਰੀ ਓ.ਪੀ. ਸੋਨੀ ਵਲੋ ਮਿਤੀ 7 ਦਸੰਬਰ 2018 ਨੂੰ ਸਵੇਰੇ 10 ਵਜੇ ਰਾਮ ਆਸ਼ਰਮ ਸਕੂਲ 4 ਐਸ ਚੋਕ ਵਿਖੇ ਤੋ ਇਸ ਦਾ ਉਦਘਾਟਨ ਕਰਨਗੇ।
ਇਸ ਸਮਾਗਮ ਵਿੱਚ ਜਿਲਾ ਪ੍ਰਸ਼ਾਸਨ ਦੇ ਅਧਿਕਾਰੀ, ਸਿਹਤ ਵਿਭਾਗ ਦੇ ਅਧਿਕਾਰੀ ਪ੍ਰੱਮੁਖ ,ਫੂਡ ਬਿਜਨਸ ਆਪਰੇਟਰ, ਐਨ.ਸੀ.ਸੀ ਕੈਡਟ, ਸਕੂਲਾਂ ਦੇ ਬੱਚੇ ਆਦੀ ਸ਼ਾਮਲ ਹੋਣਗੇ। ਇਸ ਪੋਗਰਾਮ ਦੇ ਸ਼ਰੂ ਵਿੱਚ ਮਿਲਾਵਟ ਖੋਰੀ ਦੇ ਵਿਰੁਧ ਅਤੇ ਸੰਤੁਲਿਤ ਭੋਜਣ ਖਾਣ ਲਈ ਆਮ ਲੋਕਾ ਨੂੰ ਜਾਗਰੂਕਤ ਕਰਨ ਲਈ ਪ੍ਰਭਾਤ ਫੇਰੀ ਕਢੀ ਜਾਵੇਗੀ। ਜੋ ਕਿ ਰਾਮ ਆਂਸ਼ਰਾਮ ਸਕੂਲ ਤੋ ਸ਼ੁਰੂ ਹੋਕੇ ਜਾਮੁਣ ਵਾਲੀ ਗਲੀ ਤੋ ਹੁਕੇ ਫਿਰ ਰਾਮ ਆਸ਼ਰਾਮ ਵਾਪਸ ਆਏਗੀ।ਇਸ ਤੋ ਬਾਦ ਮਿਲਾਵਟ ਖੋਰੀ ਰੋਕਣ ਲਈ ਸਹੁੰ ਚੁੱਕ ਸਮਾਗਮ ਕੀਤਾ ਜਾਵੇਗਾ ਅਤੇ ਇਸ ਉਪਰੰਤ ਯਾਤਰਾ ਨੂੰ ਅਗੇ ਵਧਾਉਦੇ ਹੋਏ ਟਾਉਣ ਹਾਲ ਨੇੜੇ ਭਰਾਵਾ ਦੇ ਢਾਬੇ ਵਿਖੇ ਪਹੁੰਚਾ ਕੇ ਆਮ ਲੋਕਾ ਨੂੰ ਸ਼ੁੱਧ ਅਤੇ ਸਤੁੰਲਿਤ ਭੋਜਣ ਖਾਣ ਲਈ ਪ੍ਰੇਰਿਤ ਕਰੇਗੀ, ਇਸ ਕਾਫਲੇ ਦੇ ਨਾਲ ਨਾਲ ਇਕ ਫੂਡ ਟੈਸਟਿੰਗ ਵੈਨ ਵੀ ਜਾਵੇਗੀ। ਜਿਸ ਰਾਹੀ ਲੋਕ ਆਪਣੇ ਘਰਾਂ ਵਿੱਚ ਵਰਤੇ ਜਾਣ ਵਲੇ ਫੂਡ ਪਰੋਡਕਟਸ ਦੀ ਗੁਣਵਨਤਾ ਦੀ ਮੁਫਤ ਜਾਂਚ ਕਰਵਾ ਕੇ ਰਿਪੋਰਟਾ ਮੋਕੇ ਤੇ ਹੀ ਪ੍ਰਾਪਤ ਕਰ ਸਕਦੇ ਹਨ।ਦੁਪਹਿਰ ਤੋ ਬਾਅਦ ਇਹ ਕਾਫਲਾ ਕਬੀਰ ਪਾਰਕ ਵਿਖੇ ਪਹੁੰਚ ਕੇ ਲੋਕਾ ਨੂੰ ਮਿਲਾਵਟ ਖੋਰੀ ਅਤੇ 5at Right 9ndia ਦੇ ਸਾਰੇ ਸੰਦੇਸ਼ ਦੇਵੇਗਾ। ਇਸ ਤੋ ਬਾਅਦ ਸ਼ਾਮ 5 ਤੋਂ 6 ਵਜੇ ਤੱਕ ਰਣਜੀਤ ਐਵਿਨਿਉ ਵਿਸ਼ਾਲ ਮੇਗਾ ਮਾਰਟ ਦੇ ਸਾਹਮਣੇ ਪਹੁੰਚ ਕੇ ਲੋਕਾ ਨੂੰ ਜਾਗਰੂਕਤ ਕੀਤਾ ਜਾਵੇਗਾ। ਇਸ ਸਾਰੀ ਯਾਤਰਾ ਦੋਰਾਨ ਆਡਿਓ-ਵਿਜੂਅਲ ਰਾਹੀਂ ਫੂਡ ਸੇਫਟੀ ਬਾਰੇ ਫਿਲਮਾ ਵੀ ਦਿਖਾਈਆ ਜਾਣਗੀਆ। 8 ਦਸੰਬਰ ਨੂੰ ਸਵੇਰੇ 10 ਵਜੇ ਅੰਮ੍ਰਿਤਸਰ ਦੇ ਮੇਅਰ ਸ਼੍ਰੀ ਕਰਮਜੀਤ ਸਿੰਘ ਰਿੰਟੂ ਵਲੋ ਇਸ ਯਾਤਰਾ ਨੂੰ ਤਰਨਤਾਰਨ ਲਈ ਰਵਾਨਾ ਕਰ ਦਿੱਤਾ ਜਾਵੇਗਾ।