5 Dariya News

ਸਿਵਲ ਸਰਜਨ ਡਾ. ਅਵਤਾਰ ਸਿੰਘ ਨੇ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

5 Dariya News

ਰੂਪਨਗਰ 03-Dec-2018

ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ' ਨਸ਼ਾ ਮੁਕਤ ਪੰਜਾਬ ' ਮੁਹਿੰਮ ਤਹਿਤ ਲੋਕਾਂ ਵਿੱਚ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਭੇਜੀ ਗਈ ਜਾਗਰੂਕਤਾ ਵੈਨ ਨੂੰ ਕਾਰਜਕਾਰੀ ਸਿਵਲ ਸਰਜਨ ਡਾ. ਅਵਤਾਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।ਇਹ ਵੈਨ  03 ਦਸੰਬਰ  ਤੋਂ 08 ਦਸੰਬਰ ਤੱਕ (6 ਦਿਨ) ਜਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਤਹਿਤ ਦੋਰਾ ਕਰੇਗੀ ਅਤੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ , ਅਤੇ ਨਸ਼ਾ ਛੱਡਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਵੇਗੀ। ਇਹ ਜਾਣਕਾਰੀ ਦਿੰਦਿਆਂ ਡਾ. ਅਵਤਾਰ ਸਿੰਘ ਨੇ ਦੱਸਿਆ ਕਿ ਅੱਜ 03 ਦਸੰਬਰ  ਨੂੰ ਇਹ ਵੈਨ ਅਮਰਾਲੀ, 04 ਨੂੰ ਮੋਰਿੰਡਾ, 05 ਨੂੰ ਕਾਹਨਪੂਰੀ ਖੂਹੀ , 06 ਨੂੰ ਭਰਤਗੜ੍ਹ, 07 ਨੂੰ ਪੁਰਖਾਲੀ ਅਤੇ 08 ਨੂੰ ਕੀਰਤਪੁਰ ਸਾਹਿਬ ਦਾ ਦੋਰਾ ਕਰੇਗੀ।ਓਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਜਾਗਰੂਕਤਾ ਵੈਨਾਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਚਲਾਈਆਂ ਜਾ ਰਹੀਆਂ ਹਨ।

ਇਸ ਦੋਰਾਨ ਸਿਵਲ ਹਸਪਤਾਲ ਤੋਂ ਮਨੋਰੋਗਾਂ ਦੇ ਮਾਹਿਰ ਡਾ. ਨਿਤਿਨ ਸੇਠੀ ਵੱਲੋਂ ਦੱਸਿਆ ਗਿਆ ਕਿ ਨਸ਼ੇ ਦੇ ਦੁਸ਼ ਪ੍ਰਭਾਵਾਂ ਦੇ ਅਕਸਰ ਭਿਆਨਕ ਨਤੀਜੇ ਸਾਹਮਣੇ ਆਂਉਦੇ ਹਨ ਜਿੰਨਾਂ ਵਿੱਚੋਂ ਮੁੱਖ ਰੂਪ ਵਿੱਚ ਨਸ਼ੇ ਦੀ ਵੱਧ ਮਾਤਰਾ ਦੇ ਸੇਵਨ ਕਾਰਨ ਅਚਾਨਕ ਮੌਤ ਹੋਣਾ, ਦੁਰਘਟਨਾਵਾਂ ਵਿੱਚ ਵਾਧੇ, ਸਮੇਂ ਤੋ ਪਹਿਲਾਂ ਬੀਮਾਰੀਆਂ ਲੱਗਣਾ ਅਤੇ ਆਤਮ ਹੱਤਿਆ ਦੇ ਵਿਚਾਰ ਆਉਣਾ , ਪਰਿਵਾਰਿਕ ਕਲੇਸ਼ ਅਤੇ ਸਮਾਜਿਕ ਹੀਣਤਾ ਵਰਗੀਆਂ ਘਟਨਾਵਾਂ ਪ੍ਰਮੁੱਖ ਹਨ।ਓਹਨਾਂ ਦੱਸਿਆ ਕਿ ਕਿਸੇ ਵੀ ਤਰਾ੍ਹਂ ਦਾ ਨਸ਼ਾ ਸਹੀ ਡਾਕਟਰੀ ਸਲਾਹ , ਇਲਾਜ ਅਤੇ ਦ੍ਰਿੜ ਨਿਸ਼ਚੇ ਰਾਹੀਂ ਅਸਾਨੀ ਨਾਲ ਛੱਡਿਆ ਜਾ ਸਕਦਾ ਹੈ। ।ਸਾਰੇ ਸਰਕਾਰੀ ਸਿਹਤ ਕੇਂਦਰਾਂ ਵਿੱਚ ਸੇਵਾਵਾਂ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਮੋਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨਿਧੀ ਸ਼੍ਰੀਵਾਸਤਵਾ , ਡੀ.ਡੀ.ਐਚ.ਓ. ਡਾ. ਆਰ. ਪੀ. ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਸ਼੍ਰੀ ਇਕਬਾਲ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀ ਗੁਰਦੀਪ ਸਿੰਘ, ਮੈਡਮ ਮੋਨਿਕਾ ਸੈਣੀ ਸਾਈਕਲੋਜਿਸਟ, ਮੈਡਮ ਜਸਪ੍ਰੀਤ ਕੌਰ ਅਤੇ ਜਿਲ੍ਹਾ ਬੀ.ਸੀ.ਸੀ. ਫੇਸੀਲੀਟੇਟਰ ਸੁਖਜੀਤ ਕੰਬੋਜ ਹਾਜਿਰ ਸਨ।