ਮਗਸੀਪਾ ਵੱਲੋਂ ਜਿਲਾਂ ਬਰਨਾਲਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਸੂਚਨਾ ਅਧਿਕਾਰ ਐਕਟ 2005 ਵਿਸ਼ੇ ਤੇ 2 ਦਿਨਾਂ ਸਿਖਲਾਈ ਪ੍ਰੋਗਰਾਮ ਸਮਾਪਤ
5 Dariya News
ਬਰਨਾਲਾ 01-Dec-2018
ਮਹਾਤਮਾ ਗਾਂਧੀ ਸਟੇਟ ਇੰਨਸੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਜਿਲਾਂ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਪਬਲਿਕ ਇੰਨਫਾਰਮੇਸ਼ਨ ਅਫ਼ਸਰਾਂ, ਸਹਾਇਕ ਪਬਲਿਕ ਇੰਨਫਾਰਮੇਸ਼ਨ ਅਫ਼ਸਰਾਂ ਅਤੇ ਸਬੰਧਤ ਸਟਾਫ਼ ਦਾ ਭਾਰਤ ਸਰਕਾਰ ਦੇ ਪ੍ਰਸੋਨਲ ਅਤੇ ਟਰੇਨਿੰਗ ਵਿਭਾਗ ਦੇ ਸਹਿਯੋਗ ਨਾਲ 2 ਦਿਨ ਦਾ ਸਿਖਲਾਈ ਪ੍ਰੋਗਰਾਮ ਮਿਤੀ 29 ਅਤੇ 30 ਨਵੰਬਰ, 2018 ਨੂੰ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਕਰਵਾਇਆ ਗਿਆ। ਇਸ ਦੋ ਦਿਨ ਦੇ ਸਿਖਲਾਈ ਪ੍ਰੋਗਰਾਮ ਦੇ ਦੂਜੇ ਦਿਨ ਯਸ਼ਪਾਲ ਮਾਨਵੀਂ, ਸਹਾਇਕ ਡਾਇਰੈਕਟਰ (ਰਿਟਾ.), ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਆਰ.ਟੀ.ਆਈ ਸੈਕਸ਼ਨ 21,22,23,24,25 ਤੋਂ 31 ਤੱਕ, ਪੰਜਾਬ ਆਰ.ਟੀ.ਆਈ. ਰੂਲਜ਼ 2017 ਬਾਰੇ ਅਤੇ ਮਿਸ ਏਕਤਾ ਗੁਪਤਾ, ਰੀਸਰਚ ਐਸੋਸ਼ੀਏਟ, ਮਗਸੀਪਾ ਚੰਡੀਗੜ੍ਹ ਵੱਲੋਂ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਕੇਸ ਸਟੱਡੀ ਅਤੇ ਪ੍ਰਸ਼ਨ-ਉੱਤਰਾ ਨਾਲ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਵੱਲੋਂ ਸਿਖਲਾਈ ਪ੍ਰੋਗਰਾਮ ਵਿੱਚ ਸੂਚਨਾ ਅਧਿਕਾਰ ਐਕਟ 2005 ਬਾਰੇ ਮਿਲੀ ਭਰਭੂਰ ਜਾਣਕਾਰੀ ਤੇ ਸੰਤੁਸ਼ਟੀ ਜਤਾਈ ਗਈ। ਇਸ ਸਿਖਲਾਈ ਪ੍ਰੋਗਰਾਮ ਵਿੱਚ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਜਰਨੈਲ ਸਿੰਘ, ਕੋਰਸ ਡਾਇਰੈਕਟਰ (ਆਰ.ਟੀ.ਆਈ)ਮਗਸੀਪਾ, ਚੰਡੀਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਨਾਂ ਵੱਲੋਂ ਭਾਗੀਦਾਰਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਸ ਸਿਖਲਾਈ ਪ੍ਰੋਗਰਾਮ ਤੋਂ ਬਾਅਦਸੂਚਨਾ ਅਧਿਕਾਰ ਐਕਟ 2005 ਸਬੰਧੀ ਮਿਲੀ ਜਾਣਕਾਰੀ ਨਾਲ ਭਾਗੀਦਾਰ ਲੋਕਾਂ ਵੱਲੋਂ ਮੰਗੀ ਜਾ ਰਹੀ ਸੂਚਨਾਂ ਸਮੇਂ-ਸਿਰ ਅਤੇ ਸਰਲ ਢੰਗ ਨਾਲ ਦੇਣ ਵਿੱਚ ਮਦਦ ਮਿਲੇਗੀ। ਉਨਾਂ ਨੇ ਇਹ ਵੀ ਕਿਹਾ ਕਿ ਸਾਰੇ ਵਿਭਾਗਾਂ ਦੇ ਪਬਲਿਕ ਇੰਨਫਾਰਮੇਸ਼ਨ ਅਫ਼ਸਰਾਂ ਅਤੇ ਸਹਾਇਕ ਪਬਲਿਕ ਇੰਨਫਾਰਮੇਸ਼ਨ ਅਫ਼ਸਰਾਂ ਨੂੰ ਸੂਚਨਾ ਅਧਿਕਾਰ ਐਕਟ 2005 ਬਾਰੇ ਸਮੇਂ-ਸਮੇਂ ਸਿਰ ਆਏ ਮਾਣਯੋਗ ਕਮਿਸ਼ਨ ਅਤੇ ਕੋਰਟਾਂ ਦੇ ਮਹੱਤਵਪੂਰਨ ਫੈਸਲਿਆਂ ਤੇ ਆਧਾਰਿਤ ਆਪਣਾ ਗਿਆਨ ਅਪਡੇਟ ਕਰਨਾ ਚਾਹੀਦਾ ਹੈ, ਇਸ ਨਾਲ ਇਸ ਐਕਟ ਦੀ ਭਾਵਨਾ ਦੀ ਸਹੀ ਅਰਥਾਂ ਵਿੱਚ ਪੂਰਤੀ ਹੋਵੇਗੀ। ਉਨਾਂ ਵੱਲੋਂ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫੀਕੇਟ ਦਿੱਤੇ ਗਏ। ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਵੱਲੋਂ ਭਾਗੀਦਾਰਾਂ ਦਾ ਦਿਲਚਸਪੀ ਨਾਲ ਸਿਖਲਾਈ ਪ੍ਰੋਗਰਾਮ ਅਟੈਂਡ ਕਰਨ ਲਈ ਧੰਨਵਾਦ ਕੀਤਾ ਗਿਆ।ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਸੂਚਨਾ ਅਧਿਕਾਰ ਐਕਟ, 2005 ਵਿਸ਼ੇ ਤੇ ਕਿਸੇ ਕਿਸਮ ਦੀ ਵੀ ਜਾਣਕਾਰੀ ਦੀ ਲੋੜ ਹੋਵੇ, ਤਾਂ ਉਹ ਸਾਡੇ ਦਫ਼ਤਰ ਜਾਂ ਵਿਸ਼ਾ-ਮਾਹਿਰ ਨਾਲ ਸੰਪਰਕ ਕਰ ਸਕਦੇ ਹਨ, ਉਨਾਂ ਨੂੰ ਹਰ ਸੰਭਵ ਜਾਣਕਾਰੀ ਮੁਹੱਇਆ ਕਰਵਾਈ ਜਾਵੇਗੀ।