ਇੰਡਸ ਪਬਲਿਕ ਸਕੂਲ ਨੇ ਆਪਣਾ ਸਥਾਪਨਾ ਦਿਵਸ ਮਨਾਇਆ
ਵਿਦਿਆਰਥੀਆਂ ਨੇ ਕਲਾ ਅਤੇ ਖੇਡਾਂ ਦੇ ਖ਼ੂਬਸੂਰਤ ਸੁਮੇਲ ਦੀ ਕੀਤੀ ਪੇਸ਼ਕਾਰੀ
5 Dariya News (ਮਨੋਜ ਕੁਮਾਰ ਰਾਜਪੂਤ)
ਖਰੜ 01-Dec-2018
ਇੰਡਸ ਪਬਲਿਕ ਸਕੂਲ, ਖਰੜ ਵਲੋਂ ਦਾ ਸਲਾਨਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੇ ਸਟੇਜ਼ ਤੇ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਸ਼ਨ ਕੀਤਾ । ਇਸ ਦੌਰਾਨ ਮਾਪੇ ਵੀ ਆਪਣੇ ਲਾਡਲਿਆਂ ਦੀ ਵੱਖ ਵੱਖ ਗਤੀਵਿਧੀਆਂ ਦੀ ਪੇਸ਼ਕਸ਼ ਦਾ ਅਨੰਦ ਮਾਣਦੇ ਵਿਖਾਈ ਦਿਤੇ। ਇਸ ਖੂਬਸੂਰਤ ਰੰਗਾਂ¸ਰੰਗ ਪ੍ਰੋਗਰਾਮ ਵਿਚ ਖੁਸ਼ਵੰਤ ਰਾਏ ਗੀਗਾ, ਸਾਬਕਾ ਚੇਅਰਮੈਨ, ਇਨਫੋਟੈਕ ਪੰਜਾਬ ਮੁੱਖ ਮਹਿਮਾਨ ਵਜੋਂ ਇਸ ਸਮਾਰੋਹ 'ਚ ਸ਼ਾਮਿਲ ਹੋਏ। ਸਕੂਲ ਦੇ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਮੁੱਖ ਮਹਿਮਾਨ ਅਤੇ ਹਾਜ਼ਰ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਰੋਹ ਦੀ ਸ਼ੁਰੂਆਤ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਮਾਂ ਸਰਸਵਤੀ ਦੀ ਵੰਦਨਾ ਨਾਲ ਸ਼ੁਰੂ ਹੋਈ ।
ਇਸ ਤੋਂ ਬਾਅਦ ਵਿਦਿਆਰਥੀਆਂ ਨੇ ਸਟੇਜ ਤੇ ਸੋਲੋ ਡਾਂਸ, ਗਰੁੱਪ ਡਾਂਸ ਨਾਲ ਮਾਹੌਲ ਨੂੰ ਪੂਰੀ ਤਰਾਂ ਸੰਗੀਤਮਈ ਕਰ ਦਿਤਾ। ਇਕ ਤੋਂ ਬਾਅਦ ਇਕ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਖ਼ੂਬਸੂਰਤ ਪੇਸ਼ਕਾਰੀਆਂ ਨੂੰ ਦਰਸ਼ਕਾਂ ਨੇ ਤਾੜੀਆਂ ਨਾਲ ਖੂਬ ਸਲਾਹਿਆ। ਇਸ ਰੰਗਾ ਰੰਗ ਸਮਾਰੋਹ ਦੇ ਅਖੀਰ ਵਿਚ ਛੋਟੇ ਛੋਟੇ ਵਿਦਿਆਰਥੀਆਂ ਵੱਲੋਂ ਪੰਜਾਬ ਦਾ ਮਾਣ ਗਿੱਧਾ ਅਤੇ ਭੰਗੜੇ ਦੀ ਪੇਸ਼ਕਾਰੀ ਆਪਣਾ ਵੱਖਰਾ ਰੰਗ ਬਿਖੇਰਦੀ ਨਜ਼ਰ ਆਈ। ਲਗਾਤਾਰ ਤਿੰਨ ਘੰਟੇ ਚੱਲੇ ਇਸ ਪ੍ਰੋਗਰਾਮ ਦੌਰਾਨ ਸਾਰੇ ਦਰਸ਼ਕ ਕੁਰਸੀਆਂ ਤੇ ਬੈਠ ਆਪਣੇ ਲਾਡਲਿਆਂ ਦੀਆਂ ਵਧੀਆਂ ਕਾਰਗੁਜ਼ਾਰੀਆਂ ਵੇਖਦੇ ਰਹੇ। ਅੰਤ 'ਚ ਮੁੱਖ ਮਹਿਮਾਨ ਖੁਸ਼ਵੰਤ ਰਾਏ, ਸਕੂਲ ਦੇ ਡਾਇਰੈਕਟਰ ਕਰਨਲ ਸੀ ਐੱਸ ਚੀਮਾ ਅਤੇ ਮੈਨੇਜਰ ਕਰਨਲ ਐੱਸ ਪੀ ਐੱਸ ਚੀਮਾ ਵਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।