5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਡਗਰੂ ਵਿਖੇ 'ਖੇਡ ਮਹਿਲ ਦੇ ਸਿਤਾਰੇ' ਪ੍ਰੋਗਰਾਮ ਆਯੋਜਿਤ

ਗੁਣਾਤਮਿਕ ਸਿੱਖਿਆ ਲਈ ਸਰਕਾਰੀ ਸਕੂਲਾਂ ਵਿੱਚ ਦਾਖ਼ਲੇ ਨੂੰ ਦਿੱਤੀ ਜਾਵੇ ਪਹਿਲ-ਡੀ.ਈ.ਓ ਪ੍ਰਦੀਪ ਸ਼ਰਮਾ, ਸੁਖਦੇਵ ਸਿੰਘ ਅਰੋੜਾ

5 Dariya News

ਮੋਗਾ 28-Nov-2018

ਸਿੱਖਿਆ ਵਿਭਾਗ ਦੁਆਰਾ ਪ੍ਰਾਇਮਰੀ ਸਕੂਲਾਂ ਵਿੱਚ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਗਤੀਵਿਧੀਆਂ ਕਰਵਾ ਕੇ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਲਿਆਂਦਾ ਜਾ ਰਿਹਾ ਹੈ। ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਹੇਠ 14 ਨਵੰਬਰ, 2017 ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਕੀਤੀ ਗਈ ਸ਼ੁਰੂਆਤ ਤਹਿਤ ਵੱਖ-ਵੱਖ ਸਮੇਂ ਸਹਿ ਵਿਦਿਅਕ ਮੁਕਾਬਲੇ ਆਯੋਜਿਤ ਕਰਵਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਯਤਨ ਕੀਤੇ ਜਾਂਦੇ ਹਨ। ਜ਼ਿਲ੍ਹਾ ਮੋਗਾ ਵਿੱਚ ਪ੍ਰੀ ਪ੍ਰਾਇਮਰੀ ਜਮਾਤਾਂ ਦਾ ਦਾਖਲਾ ਵਧਾਉਣ ਤੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ, ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ,    ਅਤੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਡਗਰੂ ਵਿਖੇ 'ਖੇਡ ਮਹਿਲ ਦੇ ਸਿਤਾਰੇ ' ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੁਆਰਾ ਗੀਤ, ਲੋਕ ਗੀਤ, ਡਾਂਸ, ਨਾਟਕ, ਭਾਸ਼ਣ ਪੇਸ਼ ਕੀਤਾ ਗਿਆ। ਸੈਂਟਰ ਹੈੱਡ ਟੀਚਰ ਗੁਰਮੁੱਖ ਸਿੰਘ ਦੁਆਰਾ ਸਾਰੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਗਿਆ। ਸਹਾਇਕ ਜ਼ਿਲ੍ਹਾ ਕੋ-ਆਰਡੀਨੇਟਰ ਬਲਦੇਵ ਰਾਮ ਵੱਲੋਂ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਜਿੰਦਰ ਕੌਰ, ਪ੍ਰੋਮਿਲਾ, ਸ਼ਸ਼ੀ ਬਾਲਾ ਦੁਆਰਾ ਆਪਣੇ ਬਲਾਕਾਂ ਵਿੱਚ ਹੋ ਰਹੀਆਂ ਪ੍ਰਾਇਮਰੀ ਅਤੇ ਪ੍ਰੀ ਪ੍ਰਾਇਮਰੀ ਗਤੀਵਿਧੀਆਂ ਸਬੰਧੀ ਚਾਨਣਾ ਪਾਇਆ ਗਿਆ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਦੀਪ ਸ਼ਰਮਾ ਵੱਲੋਂ ਅਧਿਆਪਕਾਂ ਦੁਆਰਾ ਕੀਤੀ ਜਾ ਰਹੀ ਸਖਤ ਮਿਹਨਤ ਦੀ ਪ੍ਰਸੰਸ਼ਾ ਕੀਤੀ ਗਈ। ਉਨ੍ਹਾਂ ਪਿਛਲੇ ਸਮੇਂ ਸਮਰ ਕੈਂਪ ਲਗਾਉਣ ਅਤੇ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਟੇਟ ਵੱਲੋਂ ਭੇਜੇ ਗਏ ਪ੍ਰਸੰਸ਼ਾ ਪੱਤਰ ਵੰਡ ਕੇ ਸਨਮਾਨਿਤ ਵੀ ਕੀਤਾ ਗਿਆ। 

ਜ਼ਿਲ੍ਹਾ ਸਿੱਖਿਅ ਅਫ਼ਸਰ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੋਗਾ ਦੀ ਟੀਮ ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜਾਈ ਲਈ ਭੇਜੇ ਗਏ ਪ੍ਰਸੰਸ਼ਾ ਪੱਤਰ ਸਬੰਧੀ ਸਿੱਖਿਆ ਸਕੱਤਰ ਪੰਜਾਬ ਦਾ ਧੰਨਵਾਦ ਵੀ ਕੀਤਾ ਗਿਆ। 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਦੇ ਜ਼ਿਲ੍ਹਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋਂ ਇੱਕ ਸਾਲ ਦੌਰਾਨ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਹੋਈ ਪ੍ਰਗਤੀ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਉਨ੍ਹਾਂ ਸਰਕਾਰੀ ਸਕੂਲ਼ਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੀ ਜਾਣਕਾਰੀ ਦਿੰਦੇ ਹੋਏ ਹਾਜ਼ਰ ਮਾਪਿਆਂ ਨੂੰ ਬੱਚਿਆਂ ਦਾ ਸਰਕਾਰੀ ਸਕੂਲ਼ਾਂ ਵਿੱਚ ਦਾਖਲਾ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨਪਾਲ ਕੌਰ ਇੰਚਾਰਜ਼ ਸੀਐੱਚਟੀ ਕੋਟ ਈਸੇ ਖਾਂ ਨੇ ਬਾਖੂਬੀ ਨਿਭਾਈ। 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਟੀਮ ਮੋਗਾ ਦੇ ਬੀ.ਐਮ.ਟੀ. ਸਵਰਨਜੀਤ ਸਿੰਘ, ਸਤੀਸ਼ ਕੁਮਾਰ, ਹਰਬੰਸ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਮਨੋਜ ਕੁਮਾਰ, ਸੀਐਮਟੀ ਕੁਲਦੀਪ ਸਿੰਘ, ਵਿਕਾਸ ਨਾਗਪਾਲ, ਮਨਜੀਤ ਸਿੰਘ, ਪ੍ਰਦੀਪ ਕੁਮਾਰ, ਜੈਇੰਦਰ ਪਾਲ, ਰਾਇਨਾ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਸੰਦੀਪ, ਗੁਰਮੇਲ ਸਿੰਘ ਅਤੇ ਸ਼ੁਸ਼ੀਲ ਕੁਮਾਰ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਸਹਾਇਕ ਸਮੱਗਰੀ ਦੀ ਇੱਕ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮੇਂ ਵੱਖ-ਵੱਖ ਸਕੂਲ਼ਾਂ ਤੋਂ ਅਧਿਆਪਕ ਨਵਤੇਜਪਾਲ ਸਿੰਘ, ਮਨਮੀਤ ਸਿੰਘ ਰਾਏ, ਸੰਦੀਪ ਸਿੰਘ ਡਾਲਾ, ਪਵਨਦੀਪ ਸਿੰਘ, ਗੁਰਮੀਤ ਸਿੰਘ, ਪਵਿੱਤਰ ਸਿੰਘ, ਰਾਜਪ੍ਰੀਤ ਕੌਰ, ਕਿਰਨਦੀਪ ਕੌਰ ਤਲਵੰਡੀ ਭੰਗੇਰੀਆਂ, ਕਰਮਜੀਤ ਕੌਰ ਬੁਰਜ ਦੁੱਨਾ, ਕੁਲਦੀਪ ਸਿੰਘ ਮਾਣੂੰਕੇ, ਸਵਰਨ ਸਿੰਘ ਮਾਣੂੰਕੇ, ਜਸਪਾਲ ਸਿੰਘ, ਬਸੰਤ ਸਿੰਘ ਨਿਹਾਲ ਸਿੰਘ ਵਾਲਾ, ਸੀ.ਐਚ.ਟੀ ਸੁਖਮੰਦਰ ਸਿੰਘ, ਸੁਜੀਤ ਸਿੰਘ, ਬਲਜੀਤ ਕੌਰ, ਨਿਰਮਲ ਸਿੰਘ ਛੋਟਾ ਘਰ, ਵਰਿੰਦਰ, ਸੁਖਵਿੰਦਰ ਕੌਰ ਅਤੇ ਸੰਦੀਪ ਆਦਿ ਹਾਜ਼ਰ ਸਨ।