0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਧਕ ਬੂੰਦਾਂ- ਡਾ. ਜੁਗਲ ਕਿਸ਼ੋਰ
ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਸਿਵਲ ਸਰਜਨ ਵੱਲੋਂ ਸੀਨੀਅਰ ਮੈਡੀਕਲ ਅਫਸਰਾਂ ਅਤੇ ਨੋਡਲ ਅਫਸਰਾਂ ਨਾਲ ਮੀਟਿੰਗ
5 Dariya News
ਬਰਨਾਲਾ 13-Nov-2018
18 ਨਵੰਬਰ ਤੋਂ 20 ਨਵੰਬਰ 2018 ਤੱਕ ਚਲਾਈ ਜਾਣ ਵਾਲੀ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਸਬੰਧੀ ਸੀਨੀਅਰ ਮੈਡੀਕਲ ਅਫਸਰਾਂ ਅਤੇ ਨੋਡਲ ਅਫਸਰਾਂ ਦੀ ਮੀਟਿੰਗ ਅੱਜ ਸਿਵਲ ਸਰਜਨ ਬਰਨਾਲਾ ਡਾ. ਜੁਗਲ ਕਿਸ਼ੋਰ ਦੀ ਰਹਿਨੁਮਾਈ ਹੇਠ ਦਫ਼ਤਰ ਸਿਵਲ ਸਰਜਨ ਬਰਨਾਲਾ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਹਾਈ ਰਿਸਕ ਏਰੀਏ, ਭੱਠਿਆਂ, ਝੁੱਗੀ ਝੋਪੜੀਆਂ, ਉਸਾਰੀ ਅਧੀਨ ਇਮਾਰਤਾਂ ਅਤੇ ਟੱਪਰੀਵਾਸ ਟਿਕਾਣਿਆਂ ਤੇ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਅਧਿਕਾਰੀਆ ਨੂੰ ਹਦਾਇਤ ਕੀਤੀ ਕਿ ਕੋਈ ਵੀ 0 ਤੋਂ 5 ਸਾਲ ਤੱਕ ਦਾ ਬੱਚਾ ਪੋਲੀਓ ਰੋਧਕ ਬੂੰਦਾਂ ਤੋਂ ਵਾਝਾਂ ਨਾ ਰਹਿ ਜਾਵੇ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ 'ਚ ਮਾਈਗ੍ਰੇਟਰੀ ਅਬਾਦੀ 32876 (ਅਰਬਨ 26474 ਅਤੇ ਪੇਂਡੂ 6402) ਅਤੇ ਕੁੱਲ ਘਰਾਂ ਦੀ ਗਿਣਤੀ 6483 ਹੈ। ਜ਼ਿਲ੍ਹੇ 'ਚ 0 ਤੋਂ ਲੈ ਕੇ 5 ਸਾਲ ਦੇ ਬੱਚਿਆਂ ਦੀ ਕੁੱਲ ਗਿਣਤੀ 5137 (ਸ਼ਹਿਰੀ ਬੱਚੇ 4022 ਅਤੇ ਪੇਂਡੂ ਬੱਚੇ 1115) ਹੈ। ਉਕਤ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ 'ਚ 11 ਮੋਬਾਇਲ ਟੀਮਾਂ, 28 ਹਾਊਸ ਟੂ ਹਾਊਸ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ ਅਤੇ ਕੁੱਲ ਟੀਮ ਮੈਂਬਰਾਂ ਦੀ ਗਿਣਤੀ 78 ਹੋਵੇਗੀ। ਜਿੰਨ੍ਹਾਂ ਲਈ 4 ਸੁਪਰਵਾਈਜਰ ਲਗਾਏ ਜਾਣਗੇ। 18, 19 ਅਤੇ 20 ਨਵੰਬਰ ਨੂੰ ਟੀਮਾਂ ਦੁਆਰਾ ਹਾਈ ਰਿਸਕ ਏਰੀਏ 'ਚ ਘਰ-ਘਰ ਜਾ ਕੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣਗੀਆਂ।ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਨੀਰਾ ਸੇਠ, ਡਾ. ਲਖਵੀਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਬਰਨਾਲਾ ਸ੍ਰੀ ਕੁਲਦੀਪ ਸਿੰਘ, ਸਮੂਹ ਐਸ.ਐਮ.ਓਜ. ਅਤੇ ਨੋਡਲ ਅਫਸਰਾਂ ਨੇ ਭਾਗ ਲਿਆ।