ਦੀਵਾਲੀ ਮੌਕੇ ਅਤੇ ਬੰਦੀ ਛੋੜ ਦਿਵਸ ਤੇ ਹੋਇਆ ਵੱਡਾ ਹਾਦਸਾ ਲੱਖਾਂ ਦਾ ਸਮਾਨ ਅੱਗ ਨਾਲ ਸੜ ਕੇ ਹੋਇਆ ਸੁਆਹ
5 Dariya News (ਸ਼ਮਿੰਦਰ ਸਿੰਘ)
ਬਲੌਂਗੀ 07-Nov-2018
ਬਲੌਂਗੀ ਦੀ ਦਸਮੇਸ਼ ਮਾਰਕੀਟ ਵਿੱਚ ਦੀਵਾਲੀ ਦੀ ਰਾਤ ਨੂੰ ਇੱੱਕ ਰੈਡੀਮੇਟ ਗਾਰਮੈਂਟ ਦੀ ਦੁਕਾਨ ਵਿਚ ਅੱਗ ਲੱਗਣ ਨਾਲ ਮਾਲਕ ਪ੍ਰਭੂ ਨਾਥ ਗੁਪਤਾ ਦੀ ਦੁਕਾਨ ਜਲਕੇ ਹੋ ਗਈ ਰਾਖ਼ ....ਜਦੋਂ ਸਾਡੇ ਪੱਤਰਕਾਰ ਨੇ ਪ੍ਰਭੂ ਨਾਥ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੀਵਾਲੀ ਦਾ ਤਿਉਹਾਰ ਹੋਣ ਕਾਰਨ ਦੁਕਾਨ ਸ਼ਾਮੀ 5.30 ਵਜੇ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਸੀ ਅਤੇ ਰਾਤੀਂ 9.30 ਵਜੇ ਦੇ ਕਰੀਬ ਦੁਕਾਨ ਦੇ ਨਾਲ ਲੱਗਦੇ ਪੜੋਸੀ ਨੇ ਦੁਕਾਨ ਨੂੰ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਮੈਂ ਦੁਕਾਨ ਤੇ ਪਹੁੰਚ ਕੇ ਵੇਖਿਆ ਕਿ ਦੁਕਾਨ ਵਿਚ ਅੱਗ ਲੱਗੀ ਹੋਈ ਹੈ ਅਤੇ ਨਾਲ ਦੇ ਪੜੋਸੀ ਪਾਣੀ ਮਾਰ ਕੇ ਅੱਗ ਬੁਝਾਅ ਰਹੇ ਹਨ ਉੱਥੋਂ ਦੇ ਕੁਝ ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਜਦੋਂ ਫਾਇਰ ਬ੍ਰਿਗੇਡ ਪਹੁੰਚੀ ਤਾਂ ਦੁਕਾਨ ਸਾਰੀ ਸੜ ਚੁੱਕੀ ਸੀ . ਇਸ ਮੌਕੇ ਸ੍ਰੀ ਬੀ ਸੀ ਪ੍ਰੇਮੀ ਜੀ ਪਹੁੰਚੇ ਜ਼ੋ ਕਿ ਸੋਸ਼ਲ ਵਰਕਰ ਨੇ ਉਨ੍ਹਾਂ ਨੇ ਦੁਕਾਨਦਾਰ ਨਾਲ ਦੁੱਖ ਸਾਂਝਾ ਕੀਤਾ .ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੀਤਾ.ਜਦੋਂ ਸਾਡੇ ਪੱਤਰਕਾਰ ਨੇ ਏਐਸਆਈ ਦਿਲਬਾਗ ਸਿੰਘ ਨਾਲ ਫ਼ੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਅੱਗ ਦੁਕਾਨ ਵਿੱਚ ਅਗਰਵਤੀ ਲਗਾਉਣ ਨਾਲ ਲੱਗੀ ਹੈ ਅਤੇ ਦੁਕਾਨ ਦੇ ਮਾਲਕ ਪ੍ਰਭੂ ਨਾਥ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਮਦਦ ਕੀਤੀ ਜਾਵੇ ।