ਮੌੜ ਵਿਖੇ ਸਿਹਤ ਵਿਭਾਗ ਦੀਆਂ 5 ਟੀਮਾਂ ਵੱਲੋਂ ਅੰਬੇਦਕਰ ਬਸਤੀ, ਬਾਲਮੀਕ ਬਸਤੀ ਅਤੇ ਕਾਂਸਲ ਰੋਡ ਵਿਖੇ 656 ਘਰਾਂ ਵਿਚ ਕੀਤਾ ਗਿਆ ਡੇਂਗੂ ਲਾਰਵਾ ਸਬੰਧੀ ਸਰਵੇ
5 Dariya News
ਬਠਿੰਡਾ 01-Nov-2018
ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਮੌੜ ਮੰਡੀ ਵਿਖੇ ਸਿਹਤ ਵਿਭਾਗ ਦੀਆਂ 5 ਟੀਮਾਂ ਵੱਲੋਂ ਅੰਬੇਦਕਰ ਬਸਤੀ, ਬਾਲਮੀਕ ਬਸਤੀ ਅਤੇ ਕਾਂਸਲ ਰੋਡ ਵਿਖੇ 656 ਘਰਾਂ ਵਿਚ ਸਰਵੇ ਕੀਤਾ ਗਿਆ। ਇਨਾਂ ਵਿਚੋਂ 215 ਘਰਾਂ ਵਿਚ ਦਵਾਈ ਦਾ ਛਿੜਕਾ ਕੀਤਾ ਗਿਆ, ਚੈਕਿੰਗ ਦੌਰਾਨ ਇਨਾਂ ਵਿਚੋਂ 3 ਘਰਾਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ। ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵੱਲੋਂ ਅਪੀਲ ਕੀਤੀ ਗਈ ਕਿ ਕੂਲਰਾਂ ਅਤੇ ਫਰਿਜਾਂ ਦੀਆਂ ਟ੍ਰੇਆਂ ਨੂੰ ਹਫਤੇ ਵਿਚ ਇੱਕ ਬਾਰ ਚੰਗੀ ਤਰਾਂ ਸਾਫ ਕੀਤਾ ਜਾਵੇ ਤੇ ਸ਼ੁਕਰਵਾਰ ਦਾ ਦਿਨ ਡਰਾਈ ਡੇ ਦੇ ਤੌਰ 'ਤੇ ਮਨਾਇਆ ਜਾਵੇ। ਪੂਰੀਆਂ ਬਾਂਹਾ ਵਾਲੀਆਂ ਕਮੀਜਾਂ, ਪੈਂਟਾਂ ਦੀ ਵਰਤੋਂ ਕੀਤੀ ਜਾਵੇ ਅਤੇ ਜਰਾਬਾਂ ਦੀ ਵਰਤੋਂ ਕੀਤੀ ਜਾਵੇ, ਖਾਸ ਤੌਰ 'ਤੇ ਛੋਟੇ ਬੱਚਿਆਂ ਵਿੱਚ ਸਕਰਟ ਅਤੇ ਹਾਫ ਨਿਕਰ ਦੀ ਵਰਤੋਂ ਨਾ ਕੀਤੀ ਜਾਵੇ, ਸੋਣ ਸਮੇਂ ਮੱਛਰ ਭਜਾਓ ਕਰੀਮਾਂ ਅਤੇ ਮੱਛਰਦਾਨੀ ਦੀ ਵਰਤੋਂ ਕੀਤੀ ਜਾਵੇ, ਉਹਨਾਂ ਕਿਹਾ ਕਿ ਡੇਂਗੂ ਦਾ ਮੱਛਰ ਸੂਰਜ ਚੜਨ ਤੋ ਦੋ ਘੰਟੇ ਬਾਅਦ ਅਤੇ ਸੂਰਜ ਛਿਪਣ ਤੋਂ ਪਹਿਲਾਂ ਜਿਅਦਾ ਕੱਟਦਾ ਹੈ। ਇਸ ਲਈ ਇਸ ਸਮੇਂ ਦੌਰਾਨ ਜਿਆਦਾ ਖਿਆਲ ਰੱਖਣ ਦੀ ਲੋੜ ਹੈ । ਉਨਾਂ ਕਿਹਾ ਕਿ ਕਿਸੇ ਵੀ ਬੁਖਾਰ ਵਿਚ ਸਭ ਤੋਂ ਪਹਿਲਾਂ ਟੈਸਟ ਜਰੂਰ ਕਰਵਾਏ ਜਾਣ ਅਤੇ ਬਿਨਾਂ ਡਾਕਟਰ ਦੀ ਸਲਾਹ ਤੋਂ ਕੋਈ ਦਵਾਈ ਨਾ ਲਈ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਸਮੇਂ ਸਿਰ ਇਲਾਜ ਕੀਤਾ ਜਾ ਸਕੇ।