ਮੈਗਸੀਪਾ ਵੱਲੋਂ ਜਿਲਾਂ ਰੂਪਨਗਰ ਦੇ ਅਧਿਕਾਰੀਆਂ/ਕਰਮਚਾਰੀਆਂ ਦਾ ਆਡਿਟ ਅਤੇ ਬਜਟ ਵਿਸ਼ੇ ਤੇ 3-ਦਿਨ ਦਾ ਸਿਖਲਾਈ ਪ੍ਰੋਗਰਾਮ ਸਮਾਪਤ
5 Dariya News
ਰੂਪਨਗਰ 31-Oct-2018
ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ (ਮੈਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਆਡਿਟ ਅਤੇ ਬਜਟ ਵਿਸ਼ੇ ਤੇ 3-ਦਿਨ ਦਾ ਸਿਖਲਾਈ ਪ੍ਰੋਗਰਾਮ 29 ਤੋਂ ਅੱਜ 31 ਅਕਤੂਬਰ ਤੱਕ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿੱਚ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜਿਲਾਂ ਰੂਪਨਗਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਤੀਸਰੇ ਦਿਨ ਬੀ.ਆਰ. ਗੰਭੀਰ, ਡੀ.ਸੀ.ਐੱਫ.ਏ. (ਰਿਟਾ.) ਵੱਲੋਂ ਬਜਟ ਦੀ ਤਿਆਰੀ ਅਤੇ ਬਜਟ ਅਨੁਮਾਨਾਂ ਨੂੰ ਜਮ੍ਹਾਂ ਕਰਾਉਣਾ, ਬਜਟ ਗ੍ਰਾਂਟ ਦੀ ਵੰਡ ਅਤੇ ਅਲਾਟਮੈਂਟ ਦੇ ਵਿਰੁੱਧ ਖਰਚਿਆਂ ਨੂੰ ਵੇਖਣਾ ਅਤੇ ਸ਼੍ਰੀ ਜੀ.ਐੱਸ. ਸਾਹਨੀ, ਡੀ.ਸੀ.ਐੱਫ.ਏ. (ਰਿਟਾ.) ਵੱਲੋਂ ਚਾਰਜ਼ ਖਰਚੇ ਅਤੇ ਨਵੀਂ ਪੇਨਸ਼ਨ ਸਕੀਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮੈਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨਾਲ ਵਿਸ਼ਾ-ਮਾਹਿਰਾਂ ਵੱਲੋਂ ਪੜਾਏ ਗਏ ਵਿਸ਼ਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਭਾਗੀਦਾਰਾਂ ਕੋਲੋ ਫੀਡਬੈਕ ਵੀ ਲਈ ਗਈ।ਉਨਾਂ ਵੱਲੋਂ ਮੈਗਸੀਪਾ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਉਨਾਂ ਵੱਲੋਂ ਦੱਸਿਆਂ ਗਿਆ ਕਿ ਮੈਗਸੀਪਾ ਵੱਲੋਂ ਦਫ਼ਤਰੀ ਪ੍ਰੋਸੀਜਰ, ਵਿੱਤੀ ਪ੍ਰਬੰਧੀ, ਆਡਿਟ ਅਤੇ ਬਜਟ, ਆਰ.ਟੀ.ਆਈ., ਇੰਡਕਸ਼ਨ ਟਰੇਨਿੰਗ ਪ੍ਰੋਗਰਾਮ ਅਤੇ ਹੋਰ ਕਈ ਮਹੱਤਵਪੂਰਨ ਵਿਸ਼ਿਆਂ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ ਕਿ ਤਾਂ ਜੋ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਅਤੇ ਸੁਧਾਰ ਹੋ ਸਕੇ।ਭਾਗੀਦਾਰਾਂ ਵੱਲੋਂ ਵਿਸ਼ਾ-ਮਾਹਿਰਾਂ ਵੱਲੋਂ ਦਿੱਤੀ ਜਾਣਕਾਰੀ ਤੇ ਸੰਤੁਸ਼ਟੀ ਜਤਾਈ ਗਈ ਅਤੇ ਕਿਹਾ ਗਿਆ ਕਿ ਇਸ ਪ੍ਰੋਗਰਾਮ ਵਿੱਚ ਆਡਿਟ ਅਤੇ ਬਜਟ ਬਾਰੇ ਰੂਲਾਂ ਅਤੇ ਸਰਕਾਰ ਵੱਲੋਂਸਮੇਂ-ਸਮੇਂ ਸਿਰ ਜਾਰੀ ਕੀਤੀਆਂ ਹਦਾਇਤਾਂ ਬਾਰੇ ਵੀ ਭਰਪੂਰ ਜਾਣਕਾਰੀ ਮਿਲੀ ਹੈ। ਉਨਾਂ ਉਮੀਦ ਕੀਤੀ ਕਿ ਅਜਿਹੇ ਪ੍ਰੋਗਰਾਮ ਮੈਗਸੀਪਾ ਵੱਲੋਂ ਭਵਿੱਖ ਵਿੱਚ ਵੀ ਕਰਵਾਏ ਜਾਣਗੇ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਸਹਾਇਕ ਲੋਕ ਸੰਪਰਕ ਅਫ਼ਸਰ, ਰੂਪਨਗਰ ਸ਼੍ਰੀ ਹਰੀਸ਼ ਕਾਲੜਾ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਡਿਟ ਅਤੇ ਬਜਟ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਹੈ, ਜਿਸਦੀ ਜਾਣਕਾਰੀ ਹਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਲਾਹੇਵੰਦ ਹੈ। ਉਨਾਂ ਕਿਹਾ ਕਿ ਮੈਗਸੀਪਾ ਵੱਲੋਂ ਰੂਪਨਗਰ ਵਿਖੇ ਆ ਕੇ ਰੂਪਨਗਰ ਜਿਲੇ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਟਰੇਨਿੰਗ ਦੇਣਾ ਬਹੁਤ ਵਧੀਆ ਉਪਰਾਲਾ ਹੈ। ਇਸ ਤੋਂ ਬਾਅਦ ਉਨਾਂ ਵੱਲੋਂ ਭਾਗੀਦਾਰਾਂ ਨੂੰ ਪਾਰਟੀਸੀਪੇਸ਼ਨ ਸਰਟੀਫੀਕੇਟ ਅਤੇ ਕੋਰਸ ਸਮੱਗਰੀ ਦੀਆਂ ਸੀਡੀਆਂ ਦਿੱਤੀਆ ਗਈਆ।