ਜ਼ਿਲ੍ਹਾ ਪੁਲਿਸ ਸੰਗਰੂਰ ਦਾ ਨਿਵੇਕਲਾ ਉਪਰਾਲਾ, ਲੋਕਾਂ ਵੱਲੋਂ ਦਿੱਤੀਆਂ 240 ਦਰਖਾਸਤਾਂ ਦਾ ਮੌਕੇ 'ਤੇ ਹੀ ਨਿਪਟਾਰਾ : ਐਸ.ਐਸ.ਪੀ
ਜ਼ਿਲ੍ਹਾ ਪੁਲਿਸ ਨੇ ਲੋਕਾਂ ਦੀ ਸੁਵਿਧਾ ਲਈ ਸਬ-ਡਵੀਜ਼ਨ ਪੱਧਰ 'ਤੇ ਲਗਾਏ ਕੈਂਪ
5 Dariya News
ਸੰਗਰੂਰ 27-Oct-2018
ਐਸ.ਐਸ.ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਲ੍ਹਾ ਸੰਗਰੂਰ ਵਿੱਚ ਆਮ ਪਬਲਿਕ ਵੱਲੋਂ ਦਿੱਤੀਆਂ ਦਰਖਾਸਤਾਂ ਸਬੰਧੀ ਜਲਦੀ ਇਨਸਾਫ਼ ਦੇਣ ਦੇ ਮੰਤਵ ਲਈ ਅਤੇ ਦਰਖਾਸਤਾਂ ਦੇ ਜਲਦੀ ਨਿਪਟਾਰੇ ਹਿੱਤ ਸਬ-ਡਵੀਜਨ ਪੱਧਰ 'ਤੇ ਸਰਕਲ ਅਫ਼ਸਰਾਂ ਦੀ ਨਿਗਰਾਨੀ ਹੇਠ ਵੱਖ-ਵੱਖ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਮੁੱਖ ਅਫਸਰ ਥਾਣਾ/ਪੜਤਾਲੀਆ ਅਫਸਰਾਂ ਵੱਲੋਂ ਦਰਖਾਸਤ ਨਾਲ ਸਬੰਧਤ ਦੋਵਾਂ ਧਿਰਾਂ ਨੂੰ ਸ਼ਾਮਲ ਪੜਤਾਲ ਕਰਕੇ ਉਹਨਾਂ ਦੇ ਪੱਖ ਸੁਣੇ ਗਏ।ਡਾ: ਗਰਗ ਨੇ ਦੱਸਿਆ ਕਿ ਸਬ-ਡਵੀਜਨ ਪੱਧਰ ਤੇ ਲਗਾਏ ਕੈਂਪਾਂ ਵਿੱਚ ਕਰੀਬ 348 ਦਰਖਾਸਤਾਂ ਨਾਲ ਸਬੰਧਤ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੀਆਂ ਸਮਸਿਆਵਾਂ ਸੁਣੀਆਂ ਗਈਆਂ, ਜਿਹਨਾਂ ਵਿੱਚੋ ਕਰੀਬ 240 ਦਰਖਾਸਤਾਂ ਨਾਲ ਸਬੰਧਤ ਮਾਮਲਿਆਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੈਂਪਾਂ ਦੀ ਆਮ ਪਬਲਿਕ ਵੱਲੋਂ ਕਾਫੀ ਸ਼ਲਾਘਾ ਕੀਤੀ ਗਈ, ਜੋ ਪਬਲਿਕ ਦੇ ਹਿੱਤਾਂ ਨੂੰ ਮੱਦੇ ਨਜਰ ਰੱਖਦੇ ਹੋਏ ਭੱਵਿਖ ਵਿੱਚ ਵੀ ਇਹ ਕੈਂਪ ਲੱਗਦੇ ਰਹਿਣਗੇ।