5 Dariya News

ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਚ ਅਦਾਲਤਾਂ ਤਕ ਪਹੁੰਚਿਆ ਜਾਵੇਗਾ : ਸੁਖਬੀਰ ਸਿੰਘ ਬਾਦਲ

ਰਾਹੁਲ ਜੀ ਜਿਨਾਂ ਗਰੀਬਾਂ ਦੀ ਅਵਾਜ 10 ਜਨਪਤ ਨਹੀਂ ਪਹੁੰਚਦੀ ਕੀ ਉਹ ਨਿਆਂ ਦੇ ਹੱਕਦਾਰ ਨਹੀਂ : ਬਿਕਰਮ ਸਿੰਘ ਮਜੀਠੀਆ

5 Dariya News

ਅਮ੍ਰਿਤਸਰ 27-Oct-2018

ਦੁਸਿਹਰੇ 'ਤੇ ਵਾਪਰੇ ਦਰਦਨਾਕ ਰੇਲ ਹਾਦਸੇ ਦੇ ਮ੍ਰਿਤਕਾਂ ਦੀ ਆਤਮਿਕ ਸ਼ਾਤੀ ਨਮਿਤ ਸ੍ਰੋਮਣਅਕਾਲੀ ਦਲ ਅਤੇ ਭਾਜਪਾ ਵਲੋਂ ਗੁਰਦਵਾਰਾ ਨਾਨਕਸਰ ਨੇੜੇ ਜੋੜਾ ਫਾਟਕ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਉਪਰੰਤ ਕੀਤਰਨ, ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਸਾਹਮਣੇ ਜ਼ਹਾਜਗੜ, ਅਮ੍ਰਿਤਸਰ ਵਿਖੇ ਕੀਤਾ ਗਿਆ। ਜਿਸ ਵਿਚ ਪੀੜਤ ਪਰਿਵਾਰਾਂ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਨ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਸਮੇਤ ਸੀਨੀਅਰ ਅਕਾਲੀ ਭਾਜਪਾ ਆਗੂ, ਵਰਕਰ ਅਤੇ ਭਾਰੀ ਗਿਣਤੀ 'ਚ ਇਨਸਾਫ ਪਸੰਦ ਸ਼ਹਿਰੀਆਂ ਨੇ ਹਿਸਾ ਲਿਆ। ਇਸ ਮੌਕੇ ਪੂਰਾ ਇਲਾਕਾ ਪੁਲੀਸ ਛਾਉਣੀ 'ਚ ਤਬਦੀਲ ਹੋਇਆ ਨਜ਼ਰ ਆਇਆ। ਇਸ ਮੌਕੇ ਬੋਲਦਿਆਂ ਸਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰੇਲ ਹਾਦਸੇ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਚ ਅਦਾਲਤਾਂ ਤਕ ਪਹੁੰਚਿਆ ਜਾਵੇਗਾ। ਉਹਨਾਂ ਰੇਲ ਹਾਦਸਾ ਸੰਘਰਸ਼ ਕਮੇਟੀ ਨਾਲ ਮਿਲ ਕੇ ਲੜਾਈ ਤੇਜ ਕਰਨ ਲਈ ਵਰਕਰਾਂ ਨੁੰ ਹਦਾਇਤ ਕੀਤੀ। ਉਹਨਾਂ ਪੀੜਤਾਂ ਨੂੰ ਇਨਸਾਫ ਨਾ ਦੇਣ ਲਈ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਇਥੇ ਪੀੜਤ ਵਡੇ ਦੁਖਾਂਤ ਵਿਚ ਗੁਜਰ ਰਹੇ ਹਨ ਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ਾਂ 'ਚ ਮੌਜ ਮਸਤੀ 'ਚ ਮਸ਼ਰੂਫ ਹਨ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਨਵਜੋਤ ਸਿਧੂ ਅਤੇ ਸੁਨੀਲ ਜਾਖੜ ਵਰਗੇ ਲੋਕ ਸ਼ਰੇਆਮ ਜਨਤਕ ਤੌਰ 'ਤੇ ਮਸ਼ਕਰੀਆਂ ਕਰ ਕੇ ਪਹੜਤਾਂ ਦੇ ਜਖਮਾਂ 'ਤੇ ਨਮਕ ਛਿੜਕ ਰਹੇ ਹਨ। ਉਹਨਾਂ ਕਿਹਾ ਕਿ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਸਿਆਸਤ ਹੈ ਤਾਂ ਉਹ ਇਹ ਸਿਆਸਤ ਕਰਦੇ ਰਹਿਣਗੇ। ਉਨਾਂ ਕਿਹਾ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਸਮੂਹਿਕ ਹਤਿਆ ਮਨੁਖੀਘਾਣ ਹੈ। ਸਿਧੂ ਜੋੜੀ ਅਤੇ ਮੇਲਾ ਪ੍ਰਬੰਧਕਾਂ ਵਲੋਂ  ਕੀਤੀ ਗਈ ਇਨੀ ਵਡੀ ਅਣਗਹਿਲੀ ਮੁਆਫੀ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ 65 ਤੋਂ ਵਧ ਮੌਤਾਂ ਅਤੇ ਸੈਕੜੇ ਜਖਮੀ ਹੋਣ 'ਤੇ ਵੀ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਨਵੰਬਰ '84 ਦੇ ਦੋਸ਼ੀਆਂ ਦੀ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਜਿਵੇ ਪੁਸ਼ਤਪਨਾਹੀ ਕੀਤੀ ਉਵੇ ਹੀ ਰੇਲ ਹਾਦਸੇ ਦੇ ਦੋਸ਼ੀਆਂ ਨੂੰ ਵੀ ਬਚਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਿਥੇ ਸਰਕਾਰ ਤਾਕਤ ਦਾ ਮੁਜਾਹਰਾ ਕਰ ਰਿਹਾ ਹੋਵੇ ਉਥੇ ਇਨਸਾਫ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ। ਉਹਨਾਂ ਸਭ ਨੂੰ ਇਕਠੇ ਹੋਕੇ ਹੰਭਲਾ ਮਾਰਨ ਦਾ ਸੱਦਾ ਦਿਤਾ। ਉਨਾਂ ਪੀੜਤਾਂ ਨੁੰ ਇਕ ਇਕ ਕਰੋੜ ਰੁਪੈ ਮੁਆਵਾ, ਨੋਕਰੀਆਂ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਮੰਗ ਕੀਤੀ। 

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਕੀ ਗਰੀਬਾਂ ਦੀ ਅਵਾਜ 10 ਜਨਪਤ ਤਕ ਨਹੀਂ ਪਹੁੰਚ ਦੀ ਤਾਂ ਕੀ ਇਹ ਲੋਕ ਨਿਆਂ ਦੇ ਹੱਕਦਾਰ ਨਹੀਂ ਹਨ? ਉਹਨਾਂ ਸਰਕਾਰ ਨੂੰ ਕਿਹਾ ਕਿ ਮਾਰੇ ਗਏ ਅਤੇ ਜਖਮੀ ਹੋਏ ਇਹ ਗਰੀਬ ਲੋਕ ਉਹ ਹਨ ਜਿਨਾਂ ਦੇ ਸਿਰ 'ਤੇ ਪੰਜਾਬ ਦੀ ਖੇਤੀ ਅਤੇ ਇੰਡਸਟਰੀਆਂ ਚਲਦੀਆਂ ਹਨ। ਅਜਿਹੇ ਲੋਕਾਂ ਦੀ ਬਾਂਹ ਫੜਣੀ ਹਰੇਕ ਦਾ ਨੈਤਿਕ ਫਰਜ ਹੈ। ਉਹਨਾਂ ਕਿਹਾ ਕਿ ਸਰਕਾਰ ਵਲੋਂ 5 -5 ਲਖ ਰੁਪੈ ਦੇ ਕੇ ਪੀੜਤਾਂ ਦੀ ਮੂੰਹ ਬੰਦ ਕਰਨ ਦੀ ਕੋਸ਼ਿਸ਼ ਨਹੀਂ ਹੋ ਰਹੀ? ਉਹਨਾਂ ਪ੍ਰਬੰਘਕਾਂ ਅਤੇ ਸਰਕਾਰ ਵਲੋਂ ਵਰਤੀ ਗਈ ਕੁਤਾਹੀਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਿਧੂ ਜੋੜੀ, ਮਿਠੂ ਮਦਾਨ ਅਤੇ ਸਰਕਾਰ ਵਲੋਂ ਜਿਮੇਵਾਰੀ ਤੋਂ ਕੰਮ ਲਿਆ ਗਿਆ ਹੁੰਦਾ ਤਾਂ ਇਹ ਦੁਖਾਂਤ ਟੱਲ  ਸਕਦਾ ਸੀ। ਉਨਾਂ ਸਿਧੂ ਪਰਿਵਾਰ ਵਲੋਂ ਗਰੀਬਾਂ ਨੂੰ ਡਰਾਉਣ ਧਮਕਾਉਣ ਦੀ ਸਖਤ ਨਿਖੇਧੀ ਕੀਤੀ। ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਸਿੱਧੂ ਅਤੇ ਮਿਠੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ 'ਤੇ ਸਿਆਸਤ ਕਰਨ 'ਤੇ ਉਤਾਰੂ ਸਨ, ਜਿਨਾਂ ਨੇ ਲੋਕਾਂ ਨੂੰ ਰੇਲਵੇ ਟਰੈਕ ਤੱਕ ਪਹੁੰਚਾਇਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਰਾਜ ਧਰਮ ਨਿਭਾਉਣ ਦੀ ਥਾਂ ਅਤਿਆਚਾਰ ਕਰ ਰਹੀ ਹੈ, ਪਰ ਅਸੀ ਆਪਣੇ ਫਰਜਾਂ ਤੋਂ ਪਿਛੇ ਨਹੀਂ ਹਟਾਂਗੇ। ਭਾਜਪਾ ਆਗੂ ਤਰੁਨ ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਦੋਸ਼ੀਆਂ ਨੂੰ ਬਚਾਉਣ ਦੀ ਪੂਰੀ ਵਾਹ ਲਾ ਰਹੀ ਹੈ। ਉਹਨਾਂ ਜਾਲਮ ਸਰਕਾਰ ਖਿਲਾਫ ਇਨਸਾਫ ਲਈ ਲੜਣ ਦਾ ਸਦਾ ਦਿਤਾ। ਹਾਦਸੇ ਦੇ ਚਸ਼ਮਦੀਦ ਗਵਾਹ ਅਤੇ ਥਾਣੇ 'ਚ ਸਿਧੂ ਮਿਠੂ ਖਿਲਾਫ ਦਰਖੋਤ ਦੇਣ ਵਾਲੇ ਲਖਬੀਰ ਸਿੰਘ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਅਖੀਂ ਦੇਖਿਆ ਵਾਕਿਆ ਬਿਆਨ ਕੀਤਾ ਹੈ। ਇਸ ਮੌਕੇ ਸਟੇਜ ਸਕਤਰ ਦੀ ਸੇਵਾ ਵਿਰਸਾ ਸਿੰਘ ਵਲਟੋਹਾ ਨੇ ਨਿਭਾਈ। ਇਸ ਮੌਕੇ ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ, ਜੁਲਜਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿਲੋਂ, ਡਾ: ਦਲਜੀਤ ਸਿੰਘ ਚੀਮਾ, ਅਨਿਲ ਜੋਸ਼ੀ ( ਸਾਰੇ ਸਾਬਕਾ ਮੰਤਰੀ) ਵੀਰ ਸਿੰਘ ਲੋਪੋਕੇ, ਹਰਮੀਤ ਸਿੰਘ ਸੰਧੂ, ਮਨਜੀਤ ਸਿੰਘ ਮੰਨਾ, ਡਾ: ਦਲਬੀਰ ਸਿੰਘ ਵੇਰਕਾ, ਮਲਕੀਤ ਸਿੰਘ ਏਆਰ,( ਸਾਬਕਾ ਵਿਧਾਹਿਕ) ਮਨਜਿੰਦਰ ਸਿੰਘ ਸਿਰਸਾ, ਰਜਿੰਦਰ ਮੋਹਨ ਸਿੰਘ ਛੀਨਾ, ਤਲਬੀਰ ਸਿੰਘ ਗਿਲ, ਰਵੀਕਰਨ ਸਿੰਘ ਕਾਹਲੋਂ, ਗੁਰਪ੍ਰਤਾਪ ਸਿੰਘ ਟਿਕਾ, ਗੁਰਪ੍ਰੀਤ ਰਾਜੂ ਖੰਨਾ, ਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਗੁਰਬਚਨ ਸਿੰਘ ਕਰਮੂਵਾਲ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜ: ਰਤਨ ਸਿੰਘ ਜਫਰਵਾਲ, ਬਾਵਾ ਸਿੰਘ ਗੁਮਾਨਪੁਰਾ, ਹਰਜਾਪ ਸਿੰਘ ਸੁਲਤਾਨਵਿੰਡ, ਸੁਰਜੀਤ ਸਿੰਘ ਭਿਟੇਵਡ, ਹਰਪਾਲ ਸਿੰਘ ਜਲਾ, ਨਵਤੇਜ ਸਿੰਘ ਢਡੇ, ਭਾਈ ਰਾਮ ਸਿੰਘ ( ਸਾਰੇ ਮੈਬਰ ਸ੍ਰੋਮਣੀ ਕਮੇਟੀ)   ਮੇਜਰ ਸ਼ਿਵੀ, ਕੁਲਵਿੰਦਰ ਸਿੰਘ ਧਾਰੀਵਾਲ, ਗਗਨਦੀਪ ਭਗਨਾ, ਹਰਦਲਬੀਰ ਸਿੰਘ ਸ਼ਾਹ, ਸ਼ਮਸ਼ੇਰ ਸਿੰਘ ਸ਼ੇਰਾ, ਕਿਰਨਪ੍ਰੀਤ ਮੋਨੂ, ਬਲਦੇਵ ਸਿੰਘ ਤੇੜਾ, ਦਿਲਬਾਗ ਵਡਾਲੀ, ਗੁਰਜੀਤ ਸਿੰਘ ਬਿਜਲੀਵਾਲ, ਅਮ੍ਰਿਤਪਾਲ ਸਿੰਘ ਕਲੇਰ, ਅਜੈਬੀਰਪਾਲ ਸਿੰਘ ਰੰਧਾਵਾ, ਗੁਰਪ੍ਰੀਤ ਸਿੰਘ ਰੰਧਾਵਾ, ਰਣਜੋਤ ਚਾਹਲ, ਸੋਨੂੰ ਲੰਗਾਹ, ਸਵਰਨ ਸਿੰਘ ਜੋਸ਼, ਕੁਲਬੀਰ ਰਿਆੜ, ਰਮਨ ਸੰਧੂ, ਸ਼ੇਖਰ, ਭਾਈ ਜਗਤਾਰ ਸਿੰਘ ਹਜੂਰੀ ਰਾਗੀ ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਪੰਚ ਸਰਪੰਚ ਅਤੇ ਕੌਸਲਰ ਆਦਿ ਮੌਜੂਦ ਸਨ।