5 Dariya News

ਮਿਸ਼ਨ ਮਿਲਾਪ ਮੁਹਿੰਮ ਤਹਿਤ ਪੰਜ ਲਾਵਾਰਿਸ ਪ੍ਰਾਣੀਆਂ ਨੂੰ ਵਾਰਸਾਂ ਦੇ ਸਪੁਰਦ ਕੀਤਾ

5 Dariya News

ਕੁਰਾਲੀ 27-Oct-2018

ਸ਼ਹਿਰ ਵਿਚ ਲਾਵਾਰਿਸ ਲੋਕਾਂ ਦੀ ਸੇਵਾ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਦੇ ਪ੍ਰਬੰਧਕਾਂ ਵੱਲੋ ' ਮਿਸ਼ਨ ਮਿਲਾਪ ' ਮੁਹਿੰਮ ਤਹਿਤ ਪੰਜ ਹੋਰ ਲਾਵਾਰਿਸ ਪ੍ਰਾਣੀਆਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਸੁਰੇਸ਼ (42 ਸਾਲ) ਦਿਮਾਗੀ ਤੋਰ ਤੋਂ ਪ੍ਰੇਸ਼ਾਨ, ਜੋ ਕਿ ਬਲੌਂਗੀ ਵਿਖੇ ਸੜਕ ਉੱਤੇ ਰੁਲ ਰਿਹਾ ਸੀ, ਨੂੰ ਉਥੋਂ ਦੇ ਸਮਾਜਦਰਦੀ ਸੱਜਣਾਂ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਦਾਖਲ ਕਰਵਾਇਆ ਗਿਆ ਸੀ , ਨੂੰ ਲੈਣ ਉਸਦੇ ਪਿਤਾ ਗੁਰਦਾਸਪੁਰ ਤੋਂ ਪਹੁੰਚੇ, ਜਿਹਨਾਂ ਮੁਤਾਬਿਕ ਸੁਰੇਸ਼  ਦਿਮਾਗੀ ਪ੍ਰੇਸ਼ਾਨੀ ਕਾਰਣ ਘਰੋਂ ਬਿਨਾ ਦੱਸੇ ਚਲੇ ਗਿਆ ਸੀ, ਜਿਸਤੋਂ ਬਾਅਦ ਉਸਦੀ ਕਾਫੀ ਭਾਲ ਕੀਤੀ ਗਈ ਸੀ | ਇਸੇ ਤਰਾਂ ਪ੍ਰਿੰਸ 3 ਸਾਲਾਂ ਬੱਚਾ ਮੋਹਾਲੀ ਫੇਸ 3b2 ਵਿਖ਼ੇ ਲਾਵਾਰਿਸ ਹਾਲਤ ਵਿਚ ਮਿਲਿਆ ਸੀ ਜਿਸਨੂੰ ਮਟੌਰ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਗਿਆ ਸੀ, ਨੂੰ ਲੈਣ ਉਸਦੇ ਮਾਤਾ ਪਿਤਾ ਚੰਡੀਗੜ੍ਹ ਤੋਂ ਪਹੁੰਚੇ, ਜਿਹਨਾਂ ਨੇ ਦੱਸਿਆ ਕਿ ਪ੍ਰਿੰਸ ਆਪਣੀ ਮਾਸੀ ਦੇ ਘਰ ਗਿਆ ਸੀ ਜਿਸਤੋਂ ਬਾਅਦ ਉਹ ਖੇਡਦਾ ਹੋਇਆ ਘਰ ਤੋਂ ਬਾਹਰ ਗਿਆ ਤੇ ਵਾਪਸ ਨਹੀਂ ਆਇਆ | ਓਮਾ ਦੇਵੀ (50 ਸਾਲ) ਜੋ ਕਿ ਪਿੰਡ ਸੰਦੁਆ, ਆਨੰਦਪੁਰ ਸਾਹਿਬ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਜਿਸਨੂੰ ਉਥੋਂ ਦੀ ਪੰਚਾਇਤ ਦੇ ਸਹਿਯੋਗ ਨਾਲ ਪੁਲਿਸ ਵੱਲੋਂ ਸੰਸਥਾ ਵਿਚ ਦਾਖਲ ਕਰਵਾਇਆ ਸੀ, ਨੂੰ ਲੈਣ ਉਸਦਾ ਭਰਾ ਕਾਸਗੰਜ, ਉੱਤਰ ਪ੍ਰਦੇਸ਼ ਤੋਂ ਪਹੁੰਚਿਆ | ਚਰਨਜੀਤ ਕੌਰ (25 ਸਾਲ) ਜੋ ਕਿ ਮੋਹਾਲੀ ਫੇਸ 7 ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਜਿਸਨੂੰ ਨੂੰ ਲੈਣ ਉਸਦੇ ਪਿਤਾ ਚੰਡੀਗੜ੍ਹ ਤੋਂ ਪਹੁੰਚੇ | ਸਮੁੰਦਰੀ ਦੇਵੀ (40 ਸਾਲ) ਸੋਹਾਣਾ ਵਿਖੇ ਲਾਵਾਰਿਸ ਹਾਲਤ ਵਿਚ ਮਿਲੀ ਸੀ, ਨੂੰ ਲੈਣ ਉਸਦੇ ਭਰਾ ਲੁਧਿਆਣਾ ਤੋਂ ਪਹੁੰਚੇ, ਜਿਹਨਾਂ ਮੁਤਾਬਿਕ ਸਮੁੰਦਰੀ ਦੇਵੀ ਨੂੰ ਉਸਦੇ ਪਤੀ ਨੇ ਛੱਡ ਦਿਤਾ ਸੀ, ਤੇ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਣ ਉਹ ਘਰ ਤੋਂ ਬਿਨਾ ਦੱਸੇ ਚਲੇ ਗਈ ਸੀ | ਇਸ ਮੌਕੇ ਆਪਣਿਆਂ ਨੂੰ ਮਿਲ ਕੇ ਵਾਰਸ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਸੰਸਥਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਸੰਸਥਾਂ ਦੇ ਪ੍ਰਬੰਧਕਾਂ ਵੱਲੋਂ ਵਾਰਸਾਂ ਦੀ ਸਨਾਖਤ ਕਰਨ ਉਪਰੰਤ ਨਾਗਰਿਕਾਂ ਨੂੰ ਉਹਨਾਂ ਦੇ ਵਾਰਸਾਂ ਦੇ ਸਪੁਰਦ ਕੀਤਾ ਗਿਆ |