5 Dariya News

ਭਾਸ਼ਾ ਵਿਭਾਗ ਵੱਲੋਂ ਕਮਲਜੀਤ ਸਿੰਘ ਬਨਵੈਤ ਨੂੰ ਸਾਲ 2011 ਦਾ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਪ੍ਰਦਾਨ

5 Dariya News

ਪਟਿਆਲਾ 25-Oct-2018

ਭਾਸ਼ਾ ਵਿਭਾਗ ਪੰਜਾਬ ਵੱਲੋਂਸੀਨੀਅਰ ਪੱਤਰਕਾਰ. ਕਮਲਜੀਤ ਸਿੰਘ ਬਨਵੈਤ ਨੂੰ ਸਾਲ 2011 ਦਾ ਸ਼੍ਰੋਮਣੀ ਪੱਤਰਕਾਰ ਪੁਰਸਕਾਰ ਭੇਟਾ ਕੀਤਾ ਗਿਆ ਹੈ। ਭਾਸ਼ਾ ਵਿਭਾਗ, ਪੰਜਾਬ ਦੇ ਇਥੇ ਸਥਿਤ ਮੁੱਖ ਦਫ਼ਤਰ ਵਿਖੇ ਇੱਕ ਸਾਦੇ ਸਮਾਗਮ ਦੌਰਾਨ ਸ. ਬਨਵੈਤ ਨੂੰ ਇਹ ਪੁਰਸਕਾਰ ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਪ੍ਰਦਾਨ ਕੀਤਾ। ਇਸ ਪੁਰਸਕਾਰ ਵਿਚ 2.5 ਲੱਖ ਰੁਪਏ ਦੇ ਚੈੱਕ ਤੋਂ ਇਲਾਵਾ ਇਕ ਸ਼ਾਲ, ਮੈਡਲ ਅਤੇ ਪਲੇਕ ਵੀ ਭੇਟਾ ਕੀਤੀ ਗਈ। ਜ਼ਿਕਰਯੋਗ ਹੈ ਕਿ ਉਕਤ ਪੁਰਸਕਾਰ ਸ. ਬਨਵੈਤ ਨੂੰ ਮਿਤੀ 17 ਨਵੰਬਰ, 2012 ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਵਿਚ ਦਿੱਤਾ ਜਾਣਾ ਸੀ ਪਰ ਉਨ੍ਹਾਂ ਦੇ ਨਿੱਜੀ ਕਾਰਨਾਂ ਕਰਕੇ ਉਸ ਮੌਕੇ ਸ੍ਰੀ ਬਨਵੈਤ ਵੱਲੋਂ ਪੁਰਸਕਾਰ ਪ੍ਰਾਪਤ ਕਰਨ ਵਿਚ ਅਸਮਰੱਥਾ ਪ੍ਰਗਟਾਈ ਗਈ ਸੀ। ਹੁਣ ਸਰਕਾਰ ਦੀ ਪ੍ਰਵਾਨਗੀ ਉਪਰੰਤ ਇਹ ਪੁਰਸਕਾਰ ਉਨ੍ਹਾਂ ਨੂੰ ਇਥੇ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਡਾਇਰੈਕਟਰ ਭਾਸ਼ਾਵਾਂ ਦੇ ਦਫ਼ਤਰੀ ਕਮਰੇ ਵਿਚ ਦਿੱਤਾ ਗਿਆ ਜਿਸ ਵਿਚ ਡਾਇਰੈਕਟਰ ਭਾਸ਼ਾ ਵਿਭਾਗ ਤੋਂ ਇਲਾਵਾ ਡਿਪਟੀ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਤੇ ਡਾ. ਸਤਨਾਮ ਸਿੰਘ, ਖੋਜ ਅਫ਼ਸਰ ਸ੍ਰੀ  ਪ੍ਰਵੀਨ ਕੁਮਾਰ ਸਮੇਤ ਸ. ਭੁਪਿੰਦਰਪਾਲ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।