5 Dariya News

ਸਿਹਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਗੁਰਮਤ ਪ੍ਰਚਾਰ ਸੰਸਥਾ ਦੀ ਇੰਨਸਪੈਕਸ਼ਨ

5 Dariya News

ਕਪੂਰਥਲਾ 23-Oct-2018

ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਤੇ ਮਿਲੀ ਸੂਚਨਾ ਦੇ ਆਧਾਰ ਤੇ  ਸਿਵਲ ਸਰਜਨ ਡਾ. ਬਲਵੰਤ ਸਿੰਘ ਜੀ ਦੀ ਰਹਿਨੁਮਾਈ ਹੇਠ ਕਾਂਜਲੀ ਰੋਡ ਵਿਖੇ ਚੱਲ ਰਹੇ ਭਾਈ ਗੁਰਦਾਸ ਜੀ ਗੁਰਮਤ ਪ੍ਰਚਾਰ ਸੰਸਥਾ ਦੀ ਇੰਨਸਪੈਕਸ਼ਨ ਕੀਤੀ ਗਈ। ਇਸ ਟੀਮ ਵਿੱਚ ਸਿਵਲ ਸਰਜਨ ਡਾ. ਬਲਵੰਤ ਸਿੰਘ ਤੋਂ ਇਲਾਵਾ ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਐੱਸ.ਐੱਚ.ਓ. ਸਿਟੀ ਸੁਖਪਾਲ ਸਿੰਘ ,ਤਹਿਸੀਲਦਾਰ ਮਨਵਿੰਦਰ ਸਿੰਘ ਅਤੇ ਨਸ਼ਾ ਛਡਾਓ ਕੇਂਦਰ ਦੇ ਇੰਚਾਰਜ ਡਾ. ਸੰਦੀਪ ਭੋਲਾ ਸ਼ਾਮਲ ਸਨ। ਟੀਮ ਵੱਲੋਂ ਬਾਰੀਕੀ ਨਾਲ ਸੈਂਟਰ ਦੀ ਜਾਂਚ ਕੀਤੀ ਗਈ ਤੇ ਦਾਖਲ ਮਰੀਜਾਂ ਤੋਂ ਪੁੱਛ ਪੜਤਾਲ ਕੀਤੀ ਗਈ। ਪੁੱਛ ਪੜਤਾਲ ਦੌਰਾਨ ਮਰੀਜਾਂ ਨੇ ਦੱਸਿਆ ਕਿ ਇਲਾਜ ਦੌਰਾਨ ਉਨ੍ਹਾਂ ਨੂੰ ਇੱਥੇ ਕੋਈ ਦਵਾਈ ਨਹੀਂ ਦਿੱਤੀ ਜਾਂਦੀ ਤੇ ਗੁਰਮਤ ਨਾਮ ਨਾਲ ਹੀ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ। ਜਾਂਚ ਦੌਰਾਨ ਟੀਮ ਨੂੰ ਮੌਕੇ ਤੇ ਨਾ ਕੋਈ  ਦਵਾਈਆਂ ਪ੍ਰਾਪਤ ਹੋਈਆਂ। ਤੇ ਨਾ ਹੀ ਦਾਖਲ ਸਾਰੇ ਮਰੀਜਾਂ ਕੋਲੋਂ ਪੁੱਛ ਪੜਤਾਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਮਿਲੀ ।ਟੀਮ ਵੱਲੋਂ ਮਰੀਜਾਂ ਨੂੰ ਕਿਹਾ ਗਿਆ ਕਿ ਜੇਕਰ ਉਨ੍ਹਾਂ ਨੂੰ ਇਸ ਸੰਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਪਰੇਸ਼ਾਨੀ ਹੈ ਤਾਂ ਉਹ ਸਿਵਲ ਸਰਜਨ ਤੇ ਜਿਲਾ ਪ੍ਰਸ਼ਾਸਨ ਦੇ ਕਿਸੀ ਵੀ ਅਧਿਕਾਰੀ ਨਾਲ ਸੰਪਰਕ ਕਰ ਸਕਦੇ ਹਨ।