5 Dariya News

ਜ਼ਿਲ੍ਹਾ ਪੱਧਰੀ ਪੇਂਡੂ ਖੇਡਾਂ ਦੇ ਦੂਜੇ ਦਿਨ ਦੌੜਾਂ ਤੇ ਕਬੱਡੀ ਦੇ ਹੋਏ ਮੁਕਾਬਲੇ

25 ਅਤੇ 26 ਅਕਤੂਬਰ ਨੂੰ ਹੋਣਗੇ ਅੰਡਰ-18 ਮੁਕਾਬਲੇ

5 Dariya News

ਫਾਜ਼ਿਲਕਾ 23-Oct-2018

ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਿਵੇਕਲੀ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਇਸ ਤਹਿਤ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਖੇਡ ਵਿਭਾਗ ਵੱਲੋਂ ਇਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਛੇ ਰੋਜ਼ਾ ਪੇਂਡੂ ਖੇਡ ਮੇਲਾ ਕਰਵਾਇਆ ਜਾ ਰਿਹਾ ਹੈ। ਦੂਜੇ ਦਿਨ ਅੰਡਰ-14 ਲੜਕੇ/ਲੜਕੀਆਂ ਦੇ ਅਥਲੈਟਿਕਸ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਦੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਦੌੜਾਂ ਵਿੱਚ 400 ਮੀਟਰ(ਲੜਕੇ) ਵਿੱਚ ਜੱਜ ਸਿੰਘ ਨੇ ਪਹਿਲਾ, ਅਕਲੇਸ਼ ਕੁਮਾਰ ਨੇ ਦੂਸਰਾ ਅਤੇ ਸਾਹਿਲ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ 400 ਮੀਟਰ(ਲੜਕੀਆਂ) ਵਿੱਚ ਅਮਨਦੀਪ ਪਹਿਲੇ, ਮਨਜੀਤ ਦੂਸਰੇ ਅਤੇ ਰਿਤੀਕਾਂ  ਤੀਸਰੇ ਸਥਾਨ 'ਤੇ ਰਹੀ।  ਦੌੜਾਂ ਵਿੱਚ 100 ਮੀਟਰ(ਲੜਕੇ) ਵਿੱਚ ਸਾਜਨ ਨੇ ਪਹਿਲਾ, ਮਾਨਵ ਨੇ ਦੂਸਰਾ ਅਤੇ ਸੰਮਦੱਤ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ 100 ਮੀਟਰ(ਲੜਕੀਆਂ) ਵਿੱਚ ਅਸ਼ਮਨਪ੍ਰੀਤ ਕੌਰ ਪਹਿਲੇ, ਸੰਦੀਪ ਕੌਰ ਦੂਸਰੇ ਅਤੇ ਰਜਨੀ  ਤੀਸਰੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਕੱਬਡੀ ਖੇਡ ਮੁਕਾਬਲਿਆਂ ਦੌਰਾਨ ਜਲਾਲਾਬਾਦ  ਨੇ ਪਹਿਲਾ ਸਥਾਨ, ਢੀਂਗਾਂ ਵਾਲੀ ਨੇ ਦੂਜਾ ਤੇ ਮਾਹੂਆਣਾ ਬੋਦਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ।