5 Dariya News

ਸਵੱਛ ਭਾਰਤ ਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕੰਨਿਆ ਸਕੂਲ ਬਰਨਾਲਾ ਨੇ ਵਾਤਾਵਰਣ ਚੇਤਨਾ ਰੈਲੀ ਕੱਢੀ

5 Dariya News

ਬਰਨਾਲਾ 22-Oct-2018

ਸਵੱਛ ਭਾਰਤ ਅਤੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਰੁਣ ਗਰਗ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਐਨ.ਐਸ.ਐਸ. ਯੁਨਿਟ ਕੰਨਿਆ ਸਕੂਲ ਬਰਨਾਲਾ ਦੇ ਵਲੰਟੀਅਰਾਂ ਦੁਆਰਾ ਸ਼ਹਿਰ ਲਾਗੇ ਨੇੜੇ ਖੇਤਾ ਪਾਸ ਵਾਤਾਵਰਣ ਚੇਤਨਾ ਰੈਲੀ ਕੱਢੀ ਗਈ।ਇਸ ਰੈਲੀ ਦਾ ਮੁੱਖ ਮਕਸਦ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਬੇਨਤੀ ਕਰਨਾ ਅਤੇ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਵਾਤਾਵਰਣ ਦੀ ਪ੍ਰਦੂਸ਼ਨ ਪ੍ਰਤੀ ਜਾਣਕਾਰੀ ਦੇਣਾ ਸੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਲੋਕਾਂ ਨੂੰ ਪਟਕਿਆਂ ਨੂੰ ਨਾ ਜਲਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਅਤੇ ਖੁਦ ਵੀ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਕਸਮ ਖਾਈ। ਰੈਲੀ ਦੀ ਅਗਵਾਈ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਸ੍ਰੀ ਪੰਕਜ ਗੋਇਲ ਵੱਲੋਂ ਕੀਤੀ ਗਈ।ਇਸ ਮੌਕੇ ਹੋਰਨਾ ਤੋਂ ਇਲਾਵਾ ਅੈਨ.ਐਸ.ਐਸ. ਕੇਮਟੀ ਮੈਂਬਰ ਮੈਡਮ ਨੀਤੂ ਸਿੰਗਲਾ, ਮੈਡਮ ਵਿਨਸੀ ਜਿੰਦਲ ਤੋ ਇਲਾਵਾ ਸਕੂਲ ਦੇ ਸ੍ਰੀ ਮਲਕੀਤ ਸਿੰਘ ਡੀ.ਪੀ.ਈ., ਸ੍ਰੀ ਦਲਜੀਤ ਸਿੰਘ ਪੀ.ਟੀ.ਆਈ. ਅਤੇ ਅਧਿਆਪਕ ਵੀ ਸ਼ਾਮਲ ਹੋਏ।