5 Dariya News

ਰੇਲ ਹਾਦਸੇ ਦੇ ਦੋਸ਼ੀ ਨਵਜੋਤ ਸਿਧੂ ਦੀ ਬਰਖਾਸਤਗੀ ਲਈ ਅਕਾਲੀ ਭਾਜਪਾ ਵਰਕਰ ਸੜਕਾਂ 'ਤੇ ਉਤਰੇ, ਰੋਸ ਮਾਰਚ ਉਪਰੰਤ ਸਿਧੂ ਜੋੜੀ ਦੇ ਫੂਕੇ ਗਏ ਪੁਤਲੇ

ਦੋਸ਼ੀ ਕਾਂਗਰਸੀ ਆਗੂਆਂ 'ਤੇ ਤੁਰੰਤ ਕਾਰਵਾਈ ਕਰਨ, ਇਕ ਇਕ ਕਰੋੜ ਮੁਆਵਜਾ, ਨੋਕਰੀਆਂ ਅਤੇ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ

5 Dariya News

ਅਮ੍ਰਿਤਸਰ 22-Oct-2018

ਦਰਦਨਾਕ ਰੇਲ ਹਾਦਸੇ ਤੋਂ ਬਾਅਦ ਰਾਜ ਦੇ ਕੈਬਨਿਤ ਮੰਤਰੀ ਨਵਜੋਤ ਸਿੰਘ ਸਿਧੂ ਅਤੇ ਉਸ ਦੀ ਪਤਨੀ ਡਾ: ਨਵਜੋਤ ਸਿੱਧੂ ਖਿਲਾਫ ਸੜਕਾਂ 'ਤੇ ਉਤਰਦਿਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਵਰਕਰਾਂ ਅਤੇ ਰੇਲ ਹਾਦਸੇ ਦੇ ਸੈਕੜੇ ਪ੍ਰਭਾਵਿਤ ਪਰਿਵਾਰਾਂ ਵਲੋਂ ਰੇਲ ਹਾਦਸੇ ਲਈ ਸਿਧੂ ਜੋੜੀ ਨੂੰ ਕਸੂਰਵਾਰ ਠਹਿਰਾਉਦਿਆਂ ਇਕ ਜਬਰਦਸਤ ਰੋਸ ਮਾਰਚ ਉਪਰੰਤ ਸਿਧੂ ਜੋੜੀ ਦੇ ਪੁਤਲੇ ਫੂਕੇ ਗਏ। ਇਸ ਸੰਬੰਧੀ ਪ੍ਰੋ: ਸਰਚਾਂਦ ਸਿੰਘ ਵਲੋਂ ਦਿਤੀ ਜਾਣਕਾਰੀ ਅਨੁਸਾਰ ਇਥੇ ਗੋਲਡਨ ਐਵੀਨਿਊ ਰਾਮਤਲਾਈ ਤੋਂ ਜੋੜਾ ਫਾਟਕ ਲਈ ਇਕ ਘੰਟੇ ਤਕ ਚਲੇ ਇਸ ਰੋਸ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਸਿਧੂ ਜੋੜੀ ਖਿਲਾਫ ਹਥਾਂ 'ਚ ਬੈਨਰ ਉਠਾਕੇ ਜਬਰਦਸਤ ਨਾਅਰੇਬਾਜੀ ਕੀਤੀ। ਪੁਲੀਸ ਵਲੋਂ ਰੋਕੇ ਜਾਣ ਕਾਰਨ ਰੇਲ ਹਾਦਸੇ ਵਾਲੀ ਸਥਾਨ 'ਤੇ ਪਹੁਚਣ ਤੋਂ ਪਹਿਲਾਂ ਹੀ ਸਿਧੂ ਜੋੜੀ ਦੇ ਪੁਤਲੇ ਫੂਕਣੇਪਏ। ਇਸ ਮੌਕੇ ਪ੍ਰਦਰਸ਼ਨਕਾਰੀਆਂ ਵਲੋਂ ਨਵਜੋਤ ਸਿਧੂ ਨੂੰ ਮੰਤਰੀ ਮੰਡਲ 'ਤੋ ਬਰਖਾਸਤ ਕਰਦਿਆਂ ਤੁਰੰਤ ਗ੍ਰਿਫਤਾਰ ਕਰਨ, ਪੀੜਤ ਪਰਿਵਾਰਾਂ ਨੂੰ ਇਕ ਇਕ ਕਰੋੜ ਮੁਆਵਜਾ ਅਤੇ ਪਰਿਵਾਰਕ ਮੈਬਰਾਂ ਨੂੰ ਸਰਕਾਰੀ ਨੋਕਰੀਆਂ ਦੇਣ ਦੀ ਮੰਗ ਕੀਤੀ ਗਈ। ਰੋਸ ਮਾਰਚ ਦੌਰਾਨ, ਵੀ ਵਾਂਟ ਜਸਟਿਸ, ਇਹ ਕੀ ਹੋਇਆ ਸਿਧੂ ਮੋਇਅਅ, ਨਵਜੋਤ ਸਿੱਧੂ ਮੁਰਦਾਬਾਦ ਅਤੇ ਨਵਜੋਤ ਸਿਧੂ ਹਾਏ ਹਾਏ ਆਦਿ ਨਾਅਰਿਆਂ ਰਾਹੀਂ ਜੋਸ਼ ਅਤੇ ਰੋਸ ਨਾਲ ਅਸਮਾਨ ਗੂੰਜਾਈ ਰਖਿਆ।  

ਇਸ ਮੌਕੇ ਇਸਤਰੀਆਂ ਵਲੋਂ ਸਿਧੂ ਜੋੜੀ ਦਾ ਪਿੱਟ ਸਿਆਪਾ ਵੀ ਕੀਤਾ ਗਿਆ। ਜ਼ੋਸ਼ੀ, ਗਿਲ ਅਤੇ ਟਿਕਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਦਰਦਨਾਕ ਹਾਦਸਾ ਭੁਲਣਯੋਗ ਨਹੀਂ ਹੈ। ਪ੍ਰਭਾਵਿਤ ਪਰਿਵਾਰਾਂ ਨੂੰ ਇਨਸਾਫ ਦਿਵਾਉਣਾ ਅਕਾਲੀ ਭਾਜਪਾ ਦਾ ਫਰਜ ਹੈ। ਕਾਤਲਾਂ ਦੀ ਗ੍ਰਿਫਤਾਰੀ ਲਈ ਗਰੀਬਾਂ ਦੀ ਅਵਾਜ ਬਣ ਕੇ ਡਟਿਆ ਜਾਵੇਗਾ। ਉਹਨਾਂ ਰੇਲ ਹਾਦਸੇ ਸਬੰਧੀ ਪੰਜਾਬ ਸਰਕਾਰ ਵਲੋਂ ਐਲਾਨੀ ਗਈ ਮੈਜਿਸਟਰੇਟੀ ਜਾਂਚ ਨੂੰ ਰੱਦ ਕਰਦਿਆਂ ਹਾਈਕੋਰਟ ਦੇ ਮੌਜੂਦਾ ਜੱਜ ਰਾਹੀਂ ਜੁਡੀਸ਼ੀਅਲ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਸਰਕਾਰ ਭਾਰਤੀ ਰੇਲਵੇ ਨੂੰ ਦੋਸ਼ੀ ਦੱਸ ਕੇ ਸਿਧੂ ਜੋੜੀ ਨੂੰ ਬਚਾਉਣ ਦੀ ਕੋਸ਼ਿਸ਼ 'ਚ ਹੈ। ਉਹਨਾਂ ਕਿਹਾ ਕਿ ਗਰੀਬ ਲੋਕਾਂ ਦੀ ਆਵਾਜ਼ ਨੂੰ ਕੁਚਲਣ ਨਹੀਂ ਦਿਤਾ ਜਾਵੇਗਾ। ਉਹਨਾਂ ਹਰ ਤਰਾਂ ਸਬੂਤ ਮੌਜੂਦ ਹੋਣ ਦੇ ਬਾਵਜੂਦ ਦੋਸ਼ੀ ਕਾਂਗਰਸ ਆਗੂਆਂ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਨ ਲਈ ਸਰਕਾਰ ਨੂੰ ਆੜੇ ਹਥੀਂ ਲਿਆ। ਉਹਨਾਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਨਾਂ ਮਿਲਿਆ ਤਾਂ ਅਕਾਲੀ ਦਲ ਇਸ ਮੁੱਦੇ 'ਤੇ ਅੰਦੋਲਨ ਤੇਜ ਕਰਗਾ। ਇਸ ਮੌਕੇ ਭਾਜਪਾ ਅਗੂ ਤੇ ਸਾਬਕਾ ਮੰਤਰੀ ਅਨਿਲ ਜੋਸ਼ੀ, ਯੂਥ ਅਕਾਲੀ ਦਲ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜਨਰਲ ਸਕਤਰ ਤਲਬੀਰ ਸਿੰਘ ਗਿਲ, ਅਕਾਲੀ ਦਲ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਮੰਨਜੀਤ ਸਿੰਘ ਮੰਨਾ ਸਾਬਕਾ ਵਿਧਾਇਕ, ਡਾ: ਦਲਬੀਰ ਸਿੰਘ ਵੇਰਕਾ,  ਰਣਬੀਰ ਸਿੰਘ ਰਾਣਾ ਲੋਪੋਕੇ, ਕਿਰਨਪ੍ਰੀਤ ਸਿੰਘ ਮੋਨੂ, ਅਜੈਬੀਰ ਸਿੰਘ ਰੰਧਾਵਾ, ਦਿਲਬਾਗ ਸਿੰਘ ਵਡਾਲੀ, ਭਾਈ ਰਾਮ ਸਿੰਘ, ਮੇਜਰ ਸ਼ਿਵੀ, ਦਿਲਬਾਗ ਕੌਸਲਰ ਮੌਜੂਦ ਸਨ