5 Dariya News

ਪੰਜਾਬ ਸਰਕਾਰ ਵੱਲੋਂ 1 ਆਈ.ਏ.ਐਸ. ਅਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

5 Dariya News

ਚੰਡੀਗੜ੍ਹ 17-Oct-2018

ਪੰਜਾਬ ਸਰਕਾਰ ਨੇ ਅੱਜ 1 ਆਈ.ਏ.ਐਸ ਅਧਿਕਾਰੀ ਅਤੇ 8 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਆਈ.ਏ.ਐਸ. ਅਧਿਕਾਰੀ ਜਸਪਾਲ ਸਿੰਘ ਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ, ਖੰਨਾ ਵਜੋਂ ਤਾਇਨਾਤ  ਕੀਤਾ ਗਿਆ ਹੈ।ਜਦਕਿ ਪੀ.ਸੀ.ਐਸ. ਅਧਿਕਾਰੀਆਂ ਵਿੱਚ ਅਜੈ ਕੁਮਾਰ ਸੂਦ ਨੂੰ ਵਧੀਕ ਡਿਪਟੀ ਕਮਿਸ਼ਨਰ,(ਜਨਰਲ) ਮੋਗਾ, ਜਗਵਿੰਦਰ ਜੀਤ ਸਿੰਘ ਗਰੇਵਾਲ ਨੂੰ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਅਮਰਬੀਰ ਸਿੰਘ ਨੂੰ ਸਕੱਤਰ, ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ, ਸ੍ਰੀ ਅਮਿਤ ਬਾਂਬੇ ਨੂੰ ਐਸ.ਡੀ.ਐਮ. , ਫਤਹਿਗੜ੍ਹ ਸਾਹਿਬ, ਸ੍ਰੀਮਤੀ ਪੂਨਮਪ੍ਰੀਤ ਕੌਰ ਨੂੰ ਐਸ.ਡੀ.ਐਮ., ਅਹਿਮਦਗੜ੍ਹ, ਸ੍ਰੀ ਰਵਿੰਦਰ ਸਿੰਘ ਅਰੋੜਾ ਨੂੰ ਡਿਪਟੀ ਡਾਇਰੈਕਟਰ, ਸੈਰ ਸਪਾਟਾ ਵਿਭਾਗ ਵਾਧੂ ਚਾਰਜ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਸ਼੍ਰੀ ਬਬਨਦੀਪ ਸਿੰਘ ਵਾਲੀਆ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ)ਬਠਿੰਡਾ, ਅਤੇ ਸ੍ਰੀ ਬਲਵਿੰਦਰ ਸਿੰਘ ਨੂੰ ਅਸਿਸਟੈਂਟ ਕਮਿਸ਼ਨਰ,(ਜਨਰਲ)ਫ਼ਰੀਦਕੋਟ ਵਾਧੂ ਚਾਰਜ ਅਸਿਸਟੈਂਟ ਕਮਿਸ਼ਨਰ,(ਸ਼ਿਕਾਇਤ ਨਿਵਾਰਨ) ਫ਼ਰੀਦਕੋਟ ਵਜੋਂ ਤਾਇਨਾਤ  ਕੀਤਾ ਗਿਆ ਹੈ।