5 Dariya News

ਗੱਬਰੂ ਨੈਸ਼ਨ ਦੀ ਚਮਕਦਾਰ ਰਾਤ ਚ ਦਿਖੇ ਪੰਜਾਬ ਦੀ ਵਿਰਾਸਤ ਦੇ ਰੰਗ ਅਤੇ ਆਟੇ ਦੀ ਚਿੜੀ ਦੀ ਸਟਾਰ ਕਾਸਟ

ਗੱਬਰੂ ਟੀਵੀ ਅਤੇ ਤੇਗ਼ ਪ੍ਰੋਡਕਸ਼ਨਸ ਦਾ ਇਹ ਸ਼ੋ ਚ ਕਈ ਨਾਮਚੀਨ ਲੋਕਾਂ ਨੇ ਕੀਤੀ ਸ਼ਿਰਕਤ

5 Dariya News

ਲੁਧਿਆਣਾ 15-Oct-2018

ਗੱਬਰੂ ਮੀਡਿਆ ਐਂਡ ਏੰਟਰਟੇਨਮੇੰਟ ਪੰਜਾਬੀ ਇੰਡਸਟਰੀ ਦੀ ਪ੍ਰਮੁੱਖ ਮਨੋਰੰਜਨ ਕੰਪਨੀ ਦੇ ਰੂਪ ਚ ਉਭਰੀ ਹੈ।  ਪੰਜਾਬ ਦੀ ਆਪਣੇ ਪ੍ਰਕਾਰ ਦੀ ਪਹਿਲੀ ਐਪ, ਪੋਕਟ ਟੀਵੀ, ਜੋ ਕਿ ਮਨੋਰੰਜਨ ਨੂੰ ਭਾਰਤੀ ਦਰਸ਼ਕਾਂ ਦੇ ਸਮਾਰਟਫੋਨ ਤੱਕ ਲੈ ਕੇ ਆਈ ਹੈ, ਇੱਕ ਸਫਲ ਇੰਫੋਟੈਨਮਨੇਟ ਪੋਰਟਲ ਗੱਬਰੂ.ਕੋਮ ਅਤੇ ਆਸਟ੍ਰੇਲੀਆ ਚ ਗੱਬਰੂ ਟੀਵੀ ਚੈਨਲ ਦੇ ਨਾਲ ਗੱਬਰੂ ਨੇ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖ ਕੇ ਖ਼ੁਦ ਨੂੰ ਇੱਕ ਬ੍ਰਾਂਡ ਦੀ ਤਰਾਂ ਸਥਾਪਿਤ ਕਰ ਲਿਆ ਹੈ।  ਹਮੇਸ਼ਾ ਐਂਟਰਟੈਨ ਕਰਨ ਦੇ ਮਿਸ਼ਨ ਨੂੰ ਧਿਆਨ ਚ ਰੱਖਦੇ ਹੋਏ ਗੱਬਰੂ ਨੈਸ਼ਨ, ਇੱਕ ਲਾਈਵ ਸ਼ੋ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਸਿਤਾਰੇ ਇੱਕ ਸਟੇਜ ਤੇ ਆਕੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੰਦੇ ਹਨ। ਇਸ ਸਾਲ, ਕਿਪਸ ਮਾਰਕੀਟ,  ਸਰਾਭਾ ਨਗਰ, ਲੁਧਿਆਣਾ ਵਿੱਚ ਅਯੋਯਿਤ ਇਸ ਸ਼ਾਮ ਨੂੰ ਚਾਰ ਚੰਨ ਲਗਾਉਣ ਕਈ ਸਿਤਾਰੇ ਪਹੁੰਚੇ ਜਿੰਨ੍ਹਾਂ ਚ ਆਉਣ ਵਾਲੀ ਫਿਲਮ 'ਆਟੇ ਦੀ ਚਿੜੀ' ਦੀ ਸਟਾਰ ਕਾਸਟ ਪ੍ਰਮੁੱਖ ਰਹੀ। ਤੇਗ਼ ਪ੍ਰੋਡਕਸ਼ਨਸ ਦੁਆਰਾ ਬਣਾਈ ਇਹ ਫਿਲਮ 19 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਦੋ ਸਫਲ ਸ਼ੋ ਕਰਨ ਦੇ ਬਾਅਦ ਗੱਬਰੂ ਨੈਸ਼ਨ ਇਸ ਸਾਲ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਅਧਭੁਤ ਰੰਗਾਂ ਨੂੰ ਮਨਾਏਗਾ। ਹੁਨਰਮੰਦ ਗਾਇਕ ਬਾਜ਼ ਧਾਲੀਵਾਲ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਦਮਦਾਰ ਪਰਫੋਰਮਾਂਸ ਦੇ ਨਾਲ ਕੀਤੀ।ਮਨਕੀਰਤ ਪੰਨੂ ਆਟੇ ਦੀ ਚਿੜੀ ਟਾਈਟਲ ਗੀਤ ਦੀ ਗਾਇਕਾ ਅਤੇ ਖੁਸ਼ਮਿਜਾਜ਼ ਤਨਿਸ਼ਕ਼ ਕੌਰ ਜੋ ਕਿ ਚੰਨ ਦੇ ਵਰਗਾ ਗੀਤ ਦੇ ਲਈ ਪ੍ਰਸਿੱਧ ਹੈਂ, ਉਹਨਾਂ ਨੇ ਵੀ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਕੰਗਣੀ ਗੀਤ ਦੇ ਗਾਇਕ ਰਾਜਵੀਰ ਜਵੰਦਾ ਨੇ ਵੀ 20 ਮਿੰਟ ਲੰਭੀ ਪਰਫੋਰਮਾਂਸ ਨਾਲ ਸਟੇਜ ਤੇ ਧਮਾਲ ਮਚਾਇਆ ਅਤੇ ਉਸਦੇ ਬਾਅਦ ਗੁੰਡੇ ਗਾਇਕ ਦਿਲਪ੍ਰੀਤ ਢਿੱਲੋਂ ਨੇ ਵੀ ਜ਼ੋਰਦਾਰ ਗਾਇਕੀ ਨਾਲ ਪ੍ਰੋਗਰਾਮ ਨੂੰ ਇੱਕ ਨਵੀਂ ਊਰਜਾ ਨਾਲ ਭਰ ਦਿੱਤਾ।  ਇਸ ਸ਼ਾਮ ਦੇ ਮੁੱਖ ਖਿੱਚ ਦਾ ਕੇਂਦਰ ਬਣੇ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ। ਆਟੇ ਦੀ ਚਿੜੀ ਦੇ ਮੁੱਖ ਅਦਾਕਾਰ ਅੰਮ੍ਰਿਤ ਮਾਨ ਨੇ ਆਪਣੇ ਕਈ ਗੀਤ ਗਾਏ।  ਨਾਲ ਹੀ ਪੋਲੀਵੁਡ ਦੀ ਮਲਿਕਾ ਨੀਰੂ ਬਾਜਵਾ ਵੀ ਸ਼ੋ ਚ ਮੌਜੂਦ ਰਹੀ ਅਤੇ ਉਹਨਾਂ ਦੀ ਉਪਸਥਿਤੀ ਦੇ ਕਾਰਨ ਦਰਸ਼ਕਾਂ ਚ ਕਾਫੀ ਉਤਸ਼ਾਹ ਦਿਖਾਈ ਦਿੱਤਾ। ਦੋਨਾਂ ਹੀ ਸਿਤਾਰਿਆਂ ਨੇ ਪ੍ਰਸ਼ੰਸ਼ਕਾਂ ਅਤੇ ਦਰਸ਼ਕਾਂ ਚ ਉਹਨਾਂ ਦੀ ਫਿਲਮ ਦੇਖਣ ਦੀ ਅਪੀਲ ਕੀਤੀ। 

ਫਿਲਮ ਦੇ ਨਿਰਮਾਤਾ ਤੇਗ਼ ਪ੍ਰੋਡਕਸ਼ਨ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਅਤੇ ਸਹਿ-ਨਿਰਮਾਤਾ ਜੀ ਆਰ ਐਸ ਛੀਨਾ(ਕੈਲਗਰੀ, ਕੈਨੇਡਾ) ਵੀ ਗੱਬਰੂ ਨੈਸ਼ਨ ਚ ਮੌਜੂਦ ਰਹੇ।  ਫਿਲਮ ਦੇ ਬਾਕੀ ਕਲਾਕਾਰ ਜਿਵੇਂ ਕਿ ਸਰਦਾਰ ਸੋਹੀ, ਕਰਮਜੀਤ ਅਨਮੋਲ, ਪ੍ਰੀਤੋ ਸਾਹਨੀ, ਅਨਮੋਲ ਵਰਮਾ ਅਤੇ ਲੇਖਕ ਰਾਜੂ ਵਰਮਾ ਵੀ ਫਿਲਮ ਦੀ ਪ੍ਰੋਮੋਸ਼ਨ ਕਰਨ ਲਈ ਸ਼ੋ ਚ ਮੌਜੂਦ ਰਹੇ ਅਤੇ ਉਹਨਾਂ ਨੇ ਵੀ ਲੋਕਾਂ ਨੂੰ ਫਿਲਮ ਦੇਖਣ ਜਾਣ ਲਈ ਕਿਹਾ। ਇਹਨਾਂ ਤੋਂ ਅਲਾਵਾ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ, ਕੈਬਿਨਟ ਮੰਤਰੀ ਭਾਰਤ ਭੂਸ਼ਣ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਆਈ ਪੀ ਐਸ ਸੁਖਚੈਨ ਸਿੰਘ ਗਿੱਲ ਵੀ ਮੌਜੂਦ ਰਹੇ। ਗੱਬਰੂ ਟੀਵੀ ਦੇ ਕਲਾਕਾਰ ਵੀ ਜੇ ਵੈਬੀ ਨੇ ਸ਼ੋ ਦਾ ਸੰਚਾਲਨ ਕੀਤਾ।  ਓਹਨਾ ਨੇ ਆਪਣੇ ਚੁਟਕੁਲੇ ਅਤੇ ਬੇਹਤਰੀਨ ਕਾਮੇਡੀ ਨਾਲ ਲੋਕਾਂ ਨੂੰ ਖੂਬ ਹਸਾਇਆ।  ਕਈ ਮਸਤੀ ਭਰੇ ਸੈਗਮੇਂਟ ਚ ਦਿੱਤਾ ਪ੍ਰੀਤੋ ਸਾਹਨੀ ਨੇ ਭੀ ਲੋਕਾਂ ਦਾ ਮਨੋਰੰਜਨ ਕੀਤਾ। ਪ੍ਰਭਜੋਤ ਕੌਰ ਮਹੰਤ, ਗੱਬਰੂ ਮੀਡਿਆ ਐਂਡ ਏੰਟਰਟੇਨਮੇੰਟ ਦੀ ਸੀ ਈ ਓ ਨੇ ਕਿਹਾ, “ਅਸੀਂ ਗੱਬਰੂ ਦੀ ਸ਼ੁਰੂਆਤ ਇਸ ਵਿਚਾਰ ਨਾਲ ਕੀਤੀ ਸੀ ਕਿ ਲੋਕਾਂ ਨੂੰ ਓਹਨਾ ਦੀ ਪੰਜਾਬੀ ਜੜਾਂ ਅਤੇ ਵਿਰਾਸਤ ਨਾਲ ਜੋੜਨਾ। ਗੱਬਰੂ ਨੈਸ਼ਨ ਸਾਡੀ ਇੱਕ ਕੋਸ਼ਿਸ਼ ਹੈ ਇਸ ਸੰਦੇਸ਼ ਨੂੰ ਲਾਈਵ ਦਰਸ਼ਕਾਂ ਤੱਕ ਪਹੁੰਚਾਉਣ ਦੀ ਉਹ ਵੀ ਉਹਨਾਂ ਦੇ ਪਸੰਦੀਦਾ ਕਲਾਕਾਰਾਂ ਦੇ ਮਾਧਿਅਮ ਨਾਲ।  ਇਸ ਵਾਰ ਗੱਬਰੂ ਨੈਸ਼ਨ ਦੇ ਨਾਲ ਅਸੀਂ ਪੰਜਾਬੀ ਭਾਵਨਾਵਾਂ ਅਤੇ ਰੂਹ ਨੂੰ ਏੰਟਰਟੇਨਮੇੰਟ ਇੰਡਸਟਰੀ ਦੇ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂ ਵਾਲੇ ਸਿਤਾਰਿਆਂ, 'ਆਟੇ ਦੀ ਚਿੜੀ' ਦੀ ਸਟਾਰ ਕਾਸਟ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੇ ਨਾਲ ਮਨਾਇਆ ਹੈ।  ਸਾਨੂੰ ਖੁਸ਼ੀ ਹੈ ਕਿ ਅਸੀਂ ਇੱਕ ਸਫਲ ਸ਼ੋ ਕਰ ਸਕੇ ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।  ਅਸੀਂ ਵਾਅਦਾ ਕਰਦੇ ਹਾਂ ਅਸੀਂ ਹਮੇਸ਼ਾ ਸਿਰਫ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਿਆਲ ਕਰਾਂਗੇ ਅਤੇ ਨਾਲ ਹੀ ਇਹ ਸੌਹਂ ਚੁੱਕਦੇ ਹਾਂ ਕਿ ਗੱਬਰੂ ਏੰਟਰਟੇਨਮੇੰਟ ਐਂਡ ਮੀਡਿਆ ਪੰਜਾਬੀਅਤ ਨੂੰ ਜ਼ਿੰਦਾ ਰੱਖਣ ਦੀ ਆਪਣੀ ਕੋਸ਼ਿਸ਼ ਚ ਹਮੇਸ਼ਾ ਤੱਤਪਰ ਰਹੇਗਾ।“ਗੱਬਰੂ ਨੈਸ਼ਨ ਦੇ ਟੀਵੀ ਪਾਰਟਨਰ ਸਨ ਗੱਬਰੂ ਟੀ ਵੀ ਆਸਟ੍ਰੇਲੀਆ ਅਤੇ ਮੀਡਿਆ ਪਾਰਟਨਰ ਸੀ ਲਾਈਵ ਲੁਧਿਆਣਾ ।   ਇਵੇਂਟ ਪਾਰਟਨਰ  ਸੀ ਪਰਿੰਦੇ-ਹੇਵ ਵਿੰਗਸ ।  ਗੱਬਰੂ.ਕੋਮ, ਗੱਬਰੂ ਨੈਸ਼ਨ ਦੇ ਡਿਜਿਟਲ ਪਾਰਟਨਰ ਰਹੇ। ਪ੍ਰੋਮੋਸ਼ਨ ਅਤੇ ਆਰਟਿਸਟ ਮੈਨਜਮੈਂਟ ਦੀ ਜ਼ਿਮੇਵਾਰੀ ਪਰਿੰਦੇ-ਹੇਵ ਵਿੰਗਸ ਨੇ ਸੰਭਾਲੀ।