5 Dariya News

ਤੰਦਰੁਸਤ ਪੰਜਾਬ ਮਿਸ਼ਨ ਤਹਿਤ ਕਬੱਡੀ ਦੇ ਮਹਾਂਕੁੰਭ ਦਾ ਰਾਣਾ ਸੋਢੀ ਵਲੋਂ ਸ਼ਾਨਦਾਰ ਆਗਾਜ਼

ਪੰਜਾਬ ਦੀ ਨਿਵੇਕਲੀ ਖੇਡ ਨੀਤੀ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ

5 Dariya News

ਜਲੰਧਰ 14-Oct-2018

ਪੰਜਾਬ ਸਰਕਾਰ ਦੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਵਿਚ ਸੂਬੇ ਵਿਚ ਕਬੱਡੀ ਦਾ ਮਹਾਂਕੁੰਭ "ਗਲੋਬਲ ਕਬੱਡੀ ਲੀਗ" ਦਾ ਪੂਰੀ ਸ਼ਾਨੋ ਸ਼ੌਕਤ ਨਾਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀਵਲੋਂ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਚ ਰਸਮੀ ਉਦਘਾਟਨ ਕੀਤਾ ਗਿਆ।ਜਿਉਂ ਹੀ ਖੇਡ ਮੰਤਰੀ ਵਲੋਂ 20 ਰੋਜ਼ਾ ਇਸ ਖੇਡ ਮੁਕਾਬਲੇ ਦੀ ਰਸਮੀ ਸ਼ੁਰੂਆਤ ਦਾ ਐਲਾਨ ਕੀਤਾ ਗਿਆ, ਖਚਾਖਚ ਭਰਿਆ ਸਟੇਡੀਅਮ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੇਠਿਆ। ਰਾਣਾ ਸੋਢੀ ਨੇਦੱਸਿਆ ਕਿ 3 ਨਵੰਬਰ ਤੱਕ ਚੱਲਣ ਵਾਲੇ ਇਸ ਖੇਡ ਮੁਕਾਬਲੇ ਲਈ 6 ਟੀਮਾਂ ਮੈਦਾਨ ਵਿਚ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਣਾਈ ਨਵੀਂਖੇਡ ਨੀਤੀ ਦਾ ਮਨੋਰਥ ਸੂਬੇ ਵਿੱਚ ਖੇਡਾਂ ਲਈ ਉਸਾਰੂ ਮਾਹੌਲ ਸਿਰਜਣਾ, ਖਿਡਾਰੀਆਂ ਦੀ ਵੱਡੇ ਨਗਦ ਰਾਸ਼ੀ ਪੁਰਸਕਾਰਾਂ ਅਤੇ ਨੌਕਰੀਆਂ ਨਾਲ ਹੌਸਲਾ ਅਫਜ਼ਾਈ ਕਰਨਾ ਹੈ। ਉਨ੍ਹਾਂ ਕਿਹਾ ਕਿ ਨਵੀਂ ਖੇਡਨੀਤੀ ਵਿੱਚ ਉਭਰਦੇ ਖਿਡਾਰੀਆਂ ਨੂੰ ਵੱਡੇ ਮੁਕਾਬਲਿਆਂ ਲਈ ਤਿਆਰ ਕਰਨ ਉਪਰ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ ਅਤੇ ਆਉਂਦੀਆਂ ਟੋਕੀਓ ਓਲੰਪਿਕ ਖੇਡਾਂ-2020 ਵਿੱਚ ਨਵੀਂ ਖੇਡ ਨੀਤੀ ਦੇ ਸਾਰਥਿਕਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਵੀਂ ਖੇਡ ਨੀਤੀ ਨੂੰ ਕੈਬਨਿਟ ਦੀ ਮਨਜ਼ੂਰੀ ਮਿਲਣ ਨਾਲ ਸੂਬੇ ਵਿੱਚ ਖੇਡਸੱਭਿਆਚਾਰ ਪੈਦਾ ਹੋਵੇਗਾ।ਉਹਨਾਂ ਕਿਹਾ ਕਿ ਸੂਬਾ ਸਰਕਾਰ ਦੀ ਖੇਡ ਨੀਤੀ ਦਾ ਮਨੋਰਥ ਪੰਜਾਬ ਦੇ ਨੌਜਵਾਨਾਂ ਦੀ ਤਾਕਤ ਨੂੰ ਸੁਚੱਜੇ ਢੰਗ ਨਾਲ ਵਰਤਣਾ ਹੈ । ਉਹਨਾਂ ਕਿਹਾ ਕਿ ਇਸੇ ਤਹਿਤ ਜਿਥੇ ਸੂਬੇ ਦੇ ਵਿਚ ਰਾਸ਼ਟਰੀ ਤੇਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਉਥੇ ਨਾਲ ਕਿ ਸੂਬੇ ਦੇ ਵਿਚ ਖੇਡਾਂ ਨੂੰ ਵੀ ਉਤਸ਼ਾਹ ਮਿਲੇਗਾ । ਉਹਨਾਂ ਕਿਹਾ ਕੇ ਇਸ ਨੀਤੀ ਤਹਿਤ ਜਿਥੇ ਖੇਡਾਂ ਨੂੰ ਉਤਸ਼ਾਹ ਮਿਲੇਗਾ ਉਥੇ ਨਾਲ ਹੀਸੂਬੇ ਦੇ ਵਿਚ ਅਤਿ ਆਧੁਨਿਕ ਖੇਡ ਮੈਦਾਨ ਵੀ ਵਿਕਸਿਤ ਹੋਣਗੇ । 

ਉਹਨਾਂ ਕਿਹਾ ਕਿ ਪੰਜਾਬ ਦੀ ਖੇਡ ਨੀਤੀ ਪੂਰੇ ਦੇਸ਼ ਵਿਚ ਆਪਣੇ ਆਪ ਵਿਚ ਨਿਵੇਕਲੀ ਖੇਡ ਨੀਤੀ ਹੈ ਜਿਸ ਨਾਲ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਲਾਡੀ ਪੈਦਾ ਹੋਣਗੇ॥ਉਨ੍ਹਾਂ ਕਿਹਾ ਕਿ ਕਬੱਡੀ ਪੰਜਾਬ ਦੀ ਮਾਂ ਖੇਡ ਹੈ, ਜਿਸ ਲਈ ਖਿਡਾਰੀਆਂ ਦੀਆਂ ਬਾਹਵਾਂ ਦੇ ਵਿਚ ਬਲ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਿਹਤਮੰਦ ਖਿਡਾਰੀ ਹੀ ਇਸ ਖੇਡ ਵਿਚ ਜੋਸ਼ ਨਾਲ ਖੇਡ ਸਕਦੇ ਹਨ।ਪ੍ਰਵਾਸੀ ਪੰਜਾਬੀਆਂ ਦਾ ਇਹ ਮੁਕਾਬਲਾ ਕਰਵਾਉਣ ਲਈ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਸੂਬਟੇ ਵਿਚ ਖੇਡਾਂ ਨੂੰ ਹੋਰ ਵੀ ਹੁਲਾਰਾ ਮਿਲੇਗਾ। ਉਦਘਾਟਨੀ ਮੈਚ ਵਿਚ ਸਿੰਘ ਵਾਰੀਅਰਜ਼ ਪੰਜਾਬ ਅਤੇ ਹਰਿਆਣਾ ਲਾਇਨਜ਼ ਦੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ। ਜਿਸ ਵਿਚੋਂ ਸਿੰਘ ਵਾਰੀਅਰਜ਼ ਦੀ ਟੀਮ 45-42 ਦੇ ਫਰਕ ਨਾਲ ਹਰਿਆਣਾਲਾਇਨਜ਼ ਤੋਂ ਜੇਤੂ ਰਹੀ।ਸਮਾਗਮ ਦੀ ਸ਼ੁਰੂਆਤ ਮੌਕੇ ਉਘੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ।ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ, ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਰਾਜਿੰਦਰ ਬੇਰੀ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਫਤਿਹਜੰਗਸਿੰਘ ਬਾਜਵਾ ਅਤੇ ਨਵਤੇਜ ਸਿੰਘ ਚੀਮਾ, ਚੇਅਰਮੈਨ ਮਾਰਕਫੈੱਡ ਅਮਰਜੀਤ ਸਿੰਘ ਸਮਰਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸਗੁਰਪ੍ਰੀਤ ਸਿੰਘ ਭੁੱਲਰ, ਆਈ.ਜੀ. ਪ੍ਰਵੀਨ ਕੁਮਾਰ ਸਿਨ੍ਹਾ, ਏ ਡੀ ਸੀ ਜਸਬੀਰ ਸਿੰਘ, ਇਕਬਾਲ ਸਿੰਘ ਸੰਧੂ, ਉਪ ਮੰਡਲ ਮੈਜਿਸਟਰੇਟ ਪਰਮਵੀਰ ਸਿੰਘ, ਸੰਜੀਵ ਸ਼ਰਮਾ, ਸੁਰਜੀਤ ਸਿੰਘ ਟੁੱਟ,ਅਮਰਜੀਤ ਸਿੰਘ ਟੁੱਟ, ਰਣਜੀਤ ਸਿੰਘ ਟੁੱਟ, ਰਣਵੀਰ ਸਿੰਘ ਟੁੱਟ, ਯੋਗੇਸ਼ ਛਾਬੜਾ, ਸੁਰਿੰਦਰ  ਭਾਪਾ ਅਤੇ ਹੋਰ ਵੀ ਹਾਜ਼ਰ ਸਨ।