5 Dariya News

ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਕੀੜੀ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਵਾਟਰ ਸਪਲਾਈ ਦਾ ਕੰਮ ਸੁਰੂ ਕਰਵਾਇਆ

ਵਾਟਰ ਸਪਲਾਈ ਦੇ ਤਿਆਰ ਹੋਣ ਨਾਲ ਕਰੀਬ 100 ਘਰ੍ਹਾਂ ਨੂੰ ਮਿਲ ਸਕੇਗਾ ਸਾਫ ਤੇ ਸੁੱਧ ਪੀਣ ਦਾ ਪਾਣੀ

5 Dariya News

ਪਠਾਨਕੋਟ 14-Oct-2018

ਵਿਧਾਨ ਸਭਾ ਹਲਕਾ ਭੋਆ ਦੀ ਜਨਤਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਉਨ੍ਹਾਂ ਵੱਲੋਂ ਪਿਛਲੇ ਸਮੇਂ ਦੋਰਾਨ ਖੇਤਰ ਦਾ ਦੋਰਾ ਕੀਤਾ ਗਿਆ ਸੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਉਨ੍ਹਾਂ ਦੇ ਧਿਆਨ ਵਿੱਚ ਹਨ ਇਸ ਦੇ ਅਧੀਨ ਹੀ ਅੱਜ ਕੀੜੀ ਪਿੰਡ ਵਿੱਖੇ ਕਰੀਬ 10 ਲੱਖ ਰੁਪਏ ਦੀ ਲਾਗਤ ਨਾਲ ਨਵੀਂ ਵਾਟਰ ਸਪਲਾਈ ਲਗਾਏ ਜਾਣ ਦੇ ਕਾਰਜ ਦਾ ਸੁਭ ਅਰੰਭ ਕੀਤਾ ਗਿਆ ਹੈ। ਇਹ ਪ੍ਰਗਟਾਵਾ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪਿੰਡ ਕੀੜੀ ਵਿਖੇ ਨਵੀਂ ਬਣਾਈ ਜਾਣ ਵਾਲੀ ਵਾਟਰ ਸਪਲਾਈ ਦੇ ਕੰਮ ਦਾ ਸੁਭ ਅਰੰਭ ਕਰਨ ਮਗਰੋਂ ਕੀਤਾ। ਇਸ ਮੋਕੇ ਤੇ ਸਰਵਸ੍ਰੀ ਗਨੇਸ ਕੁਮਾਰ ਐਸ.ਡੀ.ਓ. , ਅਮਿਤ ਕੁਮਾਰ ਜੇ.ਈ. ਅਤੇ ਹੋਰ ਪਿੰਡ ਨਿਵਾਸੀ ਵੀ ਹਾਜ਼ਰ ਸਨ।ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਕਿਹਾ ਕਿ ਪਿੰਡ ਕੀੜੀ ਵਿਖੇ ਲੰਮੇ ਸਮੇਂ ਤੋਂ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਸੀ ਅਤੇ ਲੋਕਾਂ ਦੀ ਮੰਗ ਸੀ ਕਿ ਪਿੰਡ ਵਿਖੇ ਨਵੀਂ ਵਾਟਰ ਸਪਲਾਈ ਲਗਾਈ ਜਾਵੇ ਅਤੇ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਹੀ ਅੱਜ ਇਸ ਪਿੰਡ ਅੰਦਰ ਕਰੀਬ 10 ਲੱਖ ਰੁਪਏ ਖਰਚ ਕਰ ਕੇ ਨਵੀਂ ਵਾਟਰ ਸਪਲਾਈ ਦਾ ਕੰਮ ਸੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਟਰ ਸਪਲਾਈ ਦੇ ਤਿਆਰ ਹੋਣ ਨਾਲ ਕਰੀਬ 100 ਘਰ੍ਹਾਂ ਨੂੰ ਸਾਫ ਤੇ ਸੁੱਧ ਪੀਣ ਦਾ ਪਾਣੀ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਰੀਬ ਤਿੰਨ ਮਹੀਨੇ ਅੰਦਰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਪਿੰਡ ਦੇ ਲੋਕਾਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਅਧੀਨ ਪਿੰਡ ਅੰਦਰ ਲੋਕਾਂ ਨੂੰ ਸਾਫ ਤੇ ਵਧੀਆ ਪੀਣ ਦਾ ਪਾਣੀ ਮਿਲ ਸਕੇ ਵਾਟਰ ਸਪਲਾਈਆਂ ਲਗਾਈਆਂ ਜਾ ਰਹੀਆ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸਾਡੀ ਵੀ ਜਿੰਮੇਦਾਰੀ ਬਣਦੀ ਹੈ ਕਿ ਅਸੀਂ ਵੀ ਖੁੱਲੇ ਵਿੱਚ ਪਖਾਨਾਂ ਨਾ ਜਾ ਕੇ ਅਤੇ ਖੁਲੇ ਵਿੱਚ ਗੰਦਗੀ ਨਾ ਸੁੱਟ ਕੇ ਸਰਕਾਰ ਦਾ ਸਹਿਯੋਗ ਕਰੀਏ ਤਾਂ ਜੋ ਵਾਤਾਵਰਣ ਨੂੰ ਹੋਰ ਵੀ ਜਿਆਦਾ ਸੁੱਧ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਣੀ ਕੁਦਰਤ ਦੀ ਅਨਮੋਨ ਦੇਣ ਹੈ ਅਤੇ ਇਸ ਦੀ ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਲੋਕਾਂ ਨੂੰ ਵਧੀਆਂ ਸੁਵਿਧਾਵਾਂ ਦੇਣ ਦੇ ਉਦੇਸ ਨਾਲ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ।