5 Dariya News

ਸੰਤ ਨਿਰੰਕਾਰੀ ਮਿਸ਼ਨ ਦਾ ਸਾਲਾਨਾ ਅੰਤਰਰਾਸ਼ਟਰੀ ਸੰਤ ਸਮਾਗਮ 24 ਤੋਂ 26 ਨਵੰਬਰ ਤੱਕ ਸਮਾਲਖਾ ਵਿਚ

ਸੇਵਾ ਲਈ ਹੁਸ਼ਿਆਰਪੁਰ ਤੋਂ ਮੈਂਬਰ ਰਵਾਨਾ

5 Dariya News

ਹੁਸ਼ਿਆਰਪੁਰ 14-Oct-2018

ਸੰਤ ਨਿਰੰਕਾਰੀ ਮਿਸ਼ਨ ਦਾ ਸਾਲਾਨਾ ਅੰਤਰਰਾਸ਼ਟਰੀ ਸੰਤ ਸਮਾਗਮ 24 ਤੋਂ 26 ਨਵੰਬਰ ਤੱਕ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਗਵਾਈ ਵਿਚ ਸੰਤ ਨਿਰੰਕਾਰੀ ਅਧਿਆਤਮਿਕ ਸਥਲ ਜੀ.ਟੀ.ਰੋਡ. ਸਮਾਲਖਾ, ਜਿਲਾ ਪਾਣੀਪਤ (ਹਰਿਆਣਾ) ਵਿਖੇ ਹੋਣ ਜਾ ਰਿਹਾ ਹੈ। ਸਮਾਗਮ ਦੀਆਂ ਤਿਆਰੀਆਂ ਵਿਚ ਆਪਣਾ ਯੋਗਦਾਨ ਦੇਣ ਲਈ ਸੰਤ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਹੁਸ਼ਿਆਰਪੁਰ ਵਿਖੇ ਸੇਵਾਦਲ ਦੇ ਮੈਂਬਰਾਂ ਦਾ ਇਕ ਜਥਾ ਸ਼ਨੀਵਾਰ ਦੇਰ ਰਾਤ ਰਵਾਨਾ ਹੋਇਆ। ਇਹ ਜਾਣਕਾਰੀ ਹੁਸ਼ਿਆਰਪੁਰ ਬ੍ਰਾਂਚ ਦੀ ਮੁਖੀ ਮਾਤਾ ਸ਼ੁਭਦਰਾ ਦੇਵੀ ਅਤੇ ਸੇਵਾਦਲ ਦੇ ਸੰਚਾਲਕ ਬਾਲ ਕਿਸ਼ਨ ਅਤੇ ਸਿਖਸ਼ਕ ਦੇਵਿੰਦਰ ਬੋਹਰਾ ਬੋਬੀ ਨੇ ਦਿੱਤੀ। ਉਨਾ ਦੱਸਿਆ ਕਿ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਕ੍ਰਿਪਾ ਨਾਲ ਸੇਵਾਦਲ ਦੇ ਮੈਂਬਰ ਸੇਵਾ ਲਈ ਅੱਜ ਇਕ ਹਫਤੇ ਲਈ ਸੇਵਾ ਲਈ ਗਿਆ ਹੈ। ਇਸ ਸਮਾਗਮ ਨੂੰ ਲੈ ਕੇ ਸੰਗਤਾਂ ਵਿਚ ਉਤਸ਼ਾਹ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾ ਇਹ ਸਮਾਗਮ ਬੁਰਾੜੀ ਰੋਡ ਦਿੱਲੀ ਵਿਚ ਹੁੰਦਾ ਹੈ ਲੇਕਿਨ ਇਸ ਵਾਰ ਇਹ ਸਮਾਗਮ ਸਮਾਲਖਾ ਵਿਖੇ ਹੋਣ ਜਾ ਰਿਹਾ ਹੈ।