5 Dariya News

ਕੁਦਰਤੀ ਸਰੋਤਾਂ ਦੀ ਸੰਭਾਲ ਨਾਲ ਇਨਸਾਨ ਦਾ ਜੀਵਨ ਵਧੇਰੇ ਸੁਰੱਖਿਅਤ- ਰਾਣਾ ਕੇ ਪੀ ਸਿੰਘ

ਨੂਰਪੁਰ ਬੇਦੀ ਦਾ ਇਲਾਕਾ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁੱਕਤ ਖਿੱਤਾ- ਰਾਣਾ ਕੇ ਪੀ ਸਿੰਘ

5 Dariya News

ਨੂਰਪੁਰ ਬੇਦੀ 14-Oct-2018

ਪੰਜਾਬ ਸਰਕਾਰ ਵਲੋਂ ਸੂਬੇ ਦੇ ਹਰ ਖੇਤਰ ਦਾ ਯੋਜਨਾਬੱਧ ਢੰਗ ਨਾਲ ਵਿਕਾਸ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਪੇਡੂ ਖੇਤਰਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਸਰਕਾਰ ਨੇ ਵਿਸੇਸ਼ ਤਰਜੀਹ ਦਿੱਤੀ ਹੈ। ਨੂਰਪੁਰ ਬੇਦੀ ਖੇਤਰ ਦੇ ਵਿਕਾਸ ਲਈ ਵੀ ਸਰਕਾਰ ਵਲੋਂ ਉਪਰਾਲੇ ਕੀਤੇ ਜਾ ਰਹੇ ਹਨ।  ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੰਵਰ ਪਾਲ ਸਿੰਘ ਨੇ ਟਿੱਬਾ ਟੱਪਰੀਆਂ ਵਿਚ ਰਾਧਾ ਕ੍ਰਿਸ਼ਨ ਮੰਦਰ ਦੇ ਮੂਰਤੀ ਸਥਾਪਨਾ ਦਿਵਸ ਸਮਾਰੋਹ ਵਿਚ ਸ਼ਾਮਿਲ ਹੋਣ ਮੋਕੇ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਜਿਸਤਰ੍ਹਾਂ ਇਕ ਇਕ ਕਰਕੇ ਆਪਣੇ ਵਾਅਦੇ ਪੂਰੇ ਕਰਨੇ ਸੁਰੂ ਕੀਤੇ ਹਨ ਉਸ ਤੋਂ ਇਹ ਸਪਸ਼ਟ ਹੈ ਕਿ ਸਰਕਾਰ ਆਪਣੇ ਸੂਬੇ ਦੀ ਸਥਿਤੀ ਵਿਚ ਚੋਖਾ ਸੁਧਾਰ ਲਿਆਉਣਾ ਚਾਹੁੰਦੀ ਹੈ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਇਨਸਾਨ ਦੇ ਜੀਵਨ ਵਿਚ ਉਸ ਵਲੋਂ ਕੀਤੇ ਧਾਰਮਿਕ ਅਤੇ ਸਮਾਜਿਕ ਕਾਰਜ ਬਹੁਤ  ਹੀ ਮਹੱਤਵ ਰੱਖਦੇ ਹਨ। ਉਹਨਾਂ ਕਿਹਾ ਕਿ ਸਫਲ ਜੀਵਨ ਜਿਉਣ ਲਈ ਹਰ ਇਨਸਾਨ ਦਾ ਧਰਮ ਅਤੇ ਸੰਸਕ੍ਰਿਤੀ ਨਾਲ ਜੁੜਿਆ ਹੋਣਾ ਬੇਹੱਦ ਜਰੂਰੀ ਹੈ। ਨੂਰਪੁਰ ਬੇਦੀ ਇਲਾਕੇ ਦਾ ਜਿਕਰ ਕਰਦਿਆ ਉਹਨਾਂ ਕਿਹਾ ਕਿ ਇਹ ਭੂਮੀ ਧਾਰਮਿਕ ਰੰਗ ਵਿਚ ਪੂਰੀਤਰ੍ਹਾਂ ਰੰਗੀ ਹੋਈ ਹੈ। 

ਇਸ ਖੇਤਰ ਵਿਚ ਸਭ ਤੋਂ ਵਧੇਰੇ ਸਮਾਜਿਕ ਅਤੇ ਧਾਰਮਿਕ ਕਾਰਜ ਹੁੰਦੇ ਹਨ ਅਤੇ ਮੇਰੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਹ ਮੇਰੀ ਜਨਮ ਭੂਮੀ ਹੈ ਇਸੇ ਲਈ ਇਸ ਖੇਤਰ ਦੇ ਵਿਕਾਸ ਲਈ ਜੋ ਵੀ ਜਿੰਮੇਵਾਰੀ ਮੈਨੂੰ ਸੋਪੀ ਜਾਵੇਗੀ ਉਹ ਹਰ ਹਾਲ ਵਿਚ ਪੂਰੀ ਕੀਤੀ ਜਾਵੇਗੀ। ਉਹਨਾਂ ਸੰਮਤੀ ਮੈਂਬਰ ਬਾਬੂ ਕਸ਼ਮੀਰੀ ਵਲੋਂ ਇਲਾਕੇ ਦੇ ਵਿਕਾਸ ਲਈ ਰੱਖੀਆਂ ਕਈ ਮੰਗਾ ਵੀ ਪ੍ਰਵਾਨ ਕੀਤੀਆਂ। ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਨੂਰਪੁਰ ਬੇਦੀ ਦਾ ਇਲਾਕਾ ਹਰਿਆ ਭਰਿਆ ਇਲਾਕਾ ਹੈ ਅਤੇ ਪੰਜਾਬ ਸਰਕਾਰ ਦਾ ਮਿਸ਼ਨ ਤੰਦਰੁਸਤ ਪੰਜਾਬ ਦੀ ਸਮੁੱਚੀ ਸੂਬੇ ਨੂੰ ਇਸੇਤਰ੍ਹਾਂ ਦਾ ਹਰਿਆ ਭਰਿਆ ਅਤੇ ਕੁਦਰਤੀ ਤੌਰ ਤੇ ਮਨਮੋਹਕ ਬਣਾਉਣ ਦਾ ਟਿੱਚਾ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਆਪਣੇ ਕੁਦਰਤੀ ਸਰੋਤ ਸੰਭਾਲਣ ਦੀ ਜਰੂਰਤ ਹੈ। ਇਸ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਸ਼ਖਸ਼ੀਅਤਾਂ ਵਲੋਂ ਹਮੇਸ਼ਾ ਵਾਤਾਵਰਣ ਦੀ ਸਾਂਭ ਸੰਭਾਲ ਲਈ ਪਰਾਲੀ ਅਤੇ ਰਹਿੰਦ-ਖੁੰਹਦ ਨੂੰ ਹੀ ਖੇਤਾ ਵਿਚ ਨਿਪਟਾਉਣ ਦੀ ਅਪੀਲ ਕੀਤੀ ਜਾਂਦੀ ਹੈ। ਤਾਂ ਜੋ ਜੀਵ ਜੰਤੂਆ ਦੀ ਖੇਤਾਂ ਵਿਚ ਅੱਗ ਲਾਉਣ ਨਾਲ ਹੋਣ ਵਾਲੀ ਮੋਤ ਅਤੇ ਇਸ ਦੇ ਵਾਤਾਵਰਣ ਉਤੇ ਪੈ ਰਹੇ ਬੂਰੇ ਪ੍ਰਭਾਵ ਤੋਂ ਬੱਚਿਆ ਜਾ ਸਕੇ। ਇਸ ਮੋਕੇ ਲਾਲਾ ਸਤੀਸ਼ ਕੁਮਾਰ, ਭਾਗ ਸਿੰਘ,ਡਾ ਹਰਮੇਸ਼, ਸੂਬੇਦਾਰ ਹਰਮੇਸ਼, ਰਾਣਾ ਬੱਬੂ, ਰਾਣਾ ਸੋਢੀ, ਰਾਣਾ ਰਣਜੀਤ, ਗੁਰਦਾਸ,ਪ੍ਰਕਾਸ਼,ਇੰਜੀ.ਅਸੋਕ ਕੁਮਾਰ,ਭਾਗ ਸੋਨੀ ਆਦਿ ਹਾਜ਼ਰ ਸਨ।