5 Dariya News

ਡੇਂਗੂ ਤੋਂ ਬਚਣ ਲਈ ਜਾਗਰੂਕ ਹੋਣਾ ਜਰੂਰੀ - ਡਾ. ਬਲਵੰਤ ਸਿੰਘ

5 Dariya News

ਕਪੂਰਥਲਾ 11-Oct-2018

ਡੇਂਗੂ ਪ੍ਰਤੀ ਜਾਗਰੂਕ ਹੋ ਕੇ ਇਸ ਤੋ ਬਚਿਆ ਜਾ ਸਕਦਾ। ਇਹਨਾ ਸ਼ਬਦਾ ਦਾ ਪ੍ਰਗਟਾਵਾ ਡਾ. ਬਲਵੰਤ ਸਿੰਘ, ਸਿਵਲ ਸਰਜਨ ਕਪੂਰਥਲਾ ਨੇ ਡੇਂਗੂ ਪ੍ਰਤੀ ਜਾਗਰੁਕਤਾ ਫੈਲਾਉਣ ਸਬੰਧੀ ਕੀਤੀ ਗਈ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਹੀ ਇਸ ਦਾ ਇਲਾਜ ਹੈ। ਉਹਨਾ ਕਿਹਾ ਕਿ ਸਿਹਤ ਵਿਭਾਗ ਵੱਲੋ ਜਿਲੇ ਦੇ ਵੱਖ ਵੱਖ ਖੇਤਰਾਂ ਵਿੱਚ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ।ਸਿਵਲ ਸਰਜਨ ਡਾ. ਬਲਵੰਤ ਸਿੰਘ ਨੇ ਕਿਹਾ ਕਿ ਡੇਂਗੂ ਬੁਖਾਰ ਮਾਦਾ ਏਡੀਜ ਏਜੀਪਟੀ ਨਾਂਅ ਦੇ ਮੱਛਰ ਕੱਟਣ ਨਾਲ ਫੈਲਦਾ ਹੈ ਜਿਹੜਾ ਕਿ ਸਾਫ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਇਹ ਮੱਛਰ ਸਵੇਰੇ ਅਤੇ ਸ਼ਾਮ ਦੇ ਸਮੇਂ ਕੱਟਦਾ ਹੈ ਜਿਸ ਨਾਲ ਤੇਜ ਬੁਖਾਰ, ਸ਼ਰੀਰ ਤੇ ਰੇਸ਼ੇਜ, ਮਾਂਸਪੇਸ਼ੀਆਂ ਵਿੱਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਤੇ ਨੱਕ ਵਿੱਚੋਂ ਖੁਨ ਆਉਣਾ ਡੇਂਗੂ ਬੁਖਾਰ ਹੋਣ ਦੇ ਲੱਛਣ ਹਨ। ਅਜਿਹਾ ਹੋਣ ਤੇ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ ਜਿੱਥੇ ਕਿ ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਮੁਫਤ ਕੀਤਾ ਜਾਂਦਾ ਹੈ। 

ਇਸ ਮੌਕੇ ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਫੀਲਡ ਸਟਾਫ ਵੱਲੋ ਲੋਕਾ ਨੂੰ ਘਰ ਘਰ ਜਾ ਕੇ ਡੇਂਗੂ ਪਤੀ ਜਾਗਰੂਕ ਕਰਨ ਲਈ ਪੈਮਫਲੈਟ ਵੰਡੇ ਜਾ ਰਹੇ ਹਨ, ਲੋਕਾਂ ਨੂੰ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਸਾਫ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾ ਕਿਹਾ ਕਿ ਪੁਰੀਆ ਬਾਹਾਂ ਦੇ ਕੱਪੜੇ ਪਾਓ ਅਤੇ ਰਾਤ ਦੇ ਸਮੇਂ ਘਰਾਂ ਵਿੱਚ ਮੱਛਰ ਭਜਾਉਣ ਵਾਲੀਆ ਕੁਆਇਲਸ ਅਤੇ ਕ੍ਰੀਮ ਆਦਿ ਦੀ ਵਰਤੋਂ ਕਰੋ। ਜੇਕਰ ਸਮੇਂ ਸਿਰ ਡੇਂਗੂ ਦਾ ਇਲਾਜ ਨਾ ਕੀਤਾ ਜਾਏ ਤਾਂ ਇਹ ਗੰਭੀਰ ਰੂਪ ਧਾਰਨ ਕਰ ਸਕਦਾ ਹੈ।ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਫੋਨ ਤੇ ਡੇਂਗੂ ਫ੍ਰੀ ਪੰਜਾਬ ਐਪ ਡਾਊਨਲੋਡ ਕਰ ਕੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਸੁਰਿੰਦਰ ਕੁਮਾਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਮਾਸ ਮੀਡੀਆ ਅਫਸਰ ਪਰਮਜੀਤ ਕੌਰ, ਰਵਿੰਦਰ ਜੱਸਲ ਤੇ ਹੋਰ ਹਾਜਰ ਸਨ।