5 Dariya News

ਜਿਲਾ ਪੱਧਰ ਖੇਡ ਮੁਕਾਬਲਿਆਂ ਦੀ ਹੋਈ ਸਮਾਪਤੀ

5 Dariya News

ਕਪੂਰਥਲਾ 11-Oct-2018

ਪੰਜਾਬ ਸਰਕਾਰ, ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਜਿਲ੍ਹਾ ਪ੍ਰਸ਼ਾਸਨ ਵਲੋਂ ਸਾਲ 2018-19 ਦੇ ਸੈਸ਼ਨ ਲਈ ਜਿਲ੍ਹਾ ਪੱਧਰ ਕੰਪੀਟੀਸ਼ਨ (ਲੜਕੇ/ਲੜਕੀਆਂ) ਅੰਡਰ 14 ਸਾਲ ਦੀ ਅੱਜ ਮਿਤੀ 11-10-2018 ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਪੂਰੇ ਧੂਮ ਧੜੱੱਕੇ ਨਾਲ ਸਮਾਪਤੀ ਹੋਈ। ਇਹ ਜਾਣਕਾਰੀ ਦਿੰਦਿਆ ਜਿਲਾ ਖੇਡ ਅਫਸਰ ਸਤਿੰਦਰਪਾਲ ਕੋਰ ਨੇ ਦਸਿਆ ਕਿ ਸਾਰੇ ਖਿਡਾਰੀਆਂ ਨੇ ਪੂਰੀ ਮਿਹਨਤ ਨਾਲ ਸਾਰੇ ਮੁਕਾਬਲੇ ਖੇਡੇ ਅਤੇ ਵਧੀਆ ਨਤੀਜੇ ਪ੍ਰਾਪਤ ਕੀਤੇ। ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਇਸ ਜਿਲ੍ਹਾ ਪਧੱੱਰੀ ਮੁਕਾਬਲਿਆਂ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਜੋਂ ਸ਼੍ਰੀ ਹਰਿੰਦਰਪਾਲ ਸਿੰਘ, ਜਿਲ੍ਹਾ ਸਿਖਿਆ ਅਫਸਰ(ਸੀ.ਸਕੈ.) ਕਪੂਰਥਲਾ ਸ਼ਾਮਿਲ ਹੋਏ। ਉਨਾਂ ਖਿਡਾਰੀਆਂ ਨੁੰ ਸਬੋਧਨ ਕਰਦਿਆਂ ਹੋਇਆਂ ਖਿਡਾਰੀਆ ਨੂੰ ਹਮੇਸ਼ਾ ਸਪੋਰਟਸਮੈਨਸ਼ਿਪ ਅਨੁਸਾਰ ਜੀਵਨ ਬਤੀਤ ਕਰਨ ਲਈ ਕਿਹਾ। ਉਨਾਂ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜਾਈ ਵਿਚ ਵੀ ਹਮੇਸ਼ਾ ਅੱਗੇ ਰਹਿਣ ਦੀ ਪ੍ਰੇਰਨਾਂ ਦਿਤੀ। ਇਸ ਮੋਕੇ ਸ਼੍ਰੀਮਤੀ ਸਤਿੰਦਰਪਾਲ ਕੋਰ ਜਿਲ੍ਹਾ ਖੇਡ ਅਫਸਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ। ਇਸ ਮੋਕੇ ਸ਼੍ਰੀ ਅਮਰੀਕ ਸਿੰਘ, ਏ.ਈ.ੳ., ਸ਼੍ਰੀ ਮੱਸਾ ਸਿੰਘ ਪ੍ਰਿੰਸੀਪਲ, ਸ਼੍ਰੀ ਰੋਸ਼ਨ ਖੈੜਾ ਸਟੇਟ ਅਵਾਰਡੀ, ਸ਼੍ਰੀ ਗੁਰਸੇਵਕ ਸਿੰਘ ਸੀ.ਸਹਾਇਕ, ਸ਼੍ਰੀ ਸੰਦੀਪ ਸਿੰਘ ਜੱਜ, ਸ਼੍ਰੀਮਤੀ ਸੁਨੀਤਾ ਦੇਵੀ ਬਾਸਕਟਬਾਲ ਕੋਚ, ਸ਼੍ਰੀਮਤੀ ਸਤਵੰਤ ਕੋਰ ਅਥਲੈਟਿਕਸ ਕੋਚ, ਸ਼੍ਰੀਮਤੀ ਇੰਦਰਜੀਤ ਕੋਰ ਕਬੱਡੀ ਕੋਚ, ਸ਼੍ਰੀਮਤੀ ਅਮਰਜੀਤ ਕੋਰ ਕਬੱਡੀ ਕੋਚ, ਸ਼੍ਰੀ ਗੁਰਪ੍ਰੀਤ ਸਿੰਘ ਅਥਲੈਟਿਕਸ ਕੋਚ, ਸ਼੍ਰੀ ਸੁਖਵਿੰਦਰ ਸਿੰਘ, ਫੀਜੀਕਲ ਲੈਕਚਰਾਰ, ਸ਼੍ਰੀ ਮਨਜਿੰਦਰ ਸਿੰਘ ਡੀ.ਪੀ.ਈ., ਸ਼੍ਰੀਮਤੀ ਪ੍ਰਕਾਸ਼ ਕੋਰ ਡੀ.ਪੀ.ਈ., ਸ਼੍ਰੀ ਪਰਮਜੀਤ ਸਿੰਘ ਡੀ.ਪੀ.ਈ, ਸ਼੍ਰੀ ਕੁਲਬੀਰ ਸਿੰਘ ਡੀ.ਪੀ.ਈ, ਸ਼੍ਰੀ ਭੁਪਿੰਦਰ ਸਿੰਘ ਅਤੇ ਵੱਖ-ਵੱਖ ਸਕੂਲਾਂ ਦੇ ਖੇਡ ਅਧਿਆਪਕ ਆਦਿ ਹਾਜ਼ਰ ਸਨ।

ਅਤਿੰਮ ਮੁਕਾਬਲਿਆ ਵਿਚ ਕਬੱੱਡੀ ਲੜਕੇ ਗੇਮ ਵਿਚ ਸ.ਹ.ਸਕੂਲ ਸ਼ੇਖੂਪੁਰ ਦੀ ਟੀਮ ਪਹਿਲੇ ਸਥਾਨ ਤੇ, ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਡੋਲਾ ਦੀ ਟੀਮ ਦੁਸਰੇ ਸਥਾਨ ਤੇ ਅਤੇ ਦਸ਼ਮੇਸ਼ ਅਕੈਡਮੀ ਸੁਲਤਾਨਪੁਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਕਬੱਡੀ ਲੜਕੀਆਂ ਵਿਚ ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਡੋਲਾ ਦੀ ਟੀਮ ਪਹਿਲੇ ਸਥਾਨ ਤੇ, ਸ.ਹ.ਸਕੂਲ ਤਲਵੰਡੀ ਪਾਈਂ ਦੀ ਟੀਮ ਦੁਸਰੇ ਸਥਾਨ ਤੇ ਅਤੇ ਸ.ਹ.ਸਕੂਲ ਸ਼ੇਖੂਪੁਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਬਾਸਕਟਬਾਲ ਲੜਕੀਆਂ ਦੇ ਮੁਕਾਬਲਿਆ ਵਿਚ ਸ.ਸ.ਸ.ਸਕੂਲ ਲੜਕੀਆਂ ਕਪੂਰਥਲਾ ਦੀ ਟੀਮ ਪਹਿਲੇ ਸਥਾਨ ਤੇ ਅਤੇ ਆਰ.ਸੀ.ਐਫ ਦੀ ਟੀਮ ਦੂਸਰੇ ਸਥਾਨ ਤੇ ਰਹੀ, ਇਸੇ ਤਰਾਂ ਬਾਸਕਟਬਾਲ ਲੜਕਿਆਂ ਵਿਚ ਗੁਰੂ ਨਾਨਕ ਸਟੇਡੀਅਮ ਕਲੱਬ ਦੀ ਟੀਮ ਪਹਿਲੇ ਸਥਾਨ ਤੇ ਅਤੇ ਸ.ਸ.ਸ.ਸਕੂਲ ਸਿਧਵਾਂ ਦੋਨਾਂ ਦੀ ਟੀਮ ਦੁਸਰੇ ਸਥਾਨ ਤੇ ਰਹੀ। ਅਥਲੈਟਿਕਸ ਲੜਕੀਆਂ ਵਿਚ 4X100 ਮੀਟਰ ਰਿਲੈ ਰੇਸ ਵਿਚ ਐਸ.ਡੀ.ਪੁਤਰੀ ਪਾਠਸ਼ਾਲਾ ਗਰਲਜ਼ ਸੀ.ਸਕੂ.ਸਕੂਲ ਫਗਵਾੜਾ ਦੀ ਟੀਮ ਪਹਿਲੇ ਸਥਾਨ ਤੇ ਕੈਂਬਰਿਜ਼ ਸਕੂਲ ਕਪੂਰਥਲ ਦੂਸਰੇ ਸਥਾਨ ਤੇ ਅਤੇ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ। 100 ਮੀਟਰ ਵਿਚ ਗੁਰਪ੍ਰੀਤ ਕੋਰ ਕੈਂਬ੍ਰਿਜ਼ ਸਕੂਲ ਕਪੂਰਥਲਾ ਪਹਿਲੇ ਸਥਾਨ ਤੇ, ਸਿਮਰਨਪ੍ਰੀਤ ਕੋਰ ਗੁਰੂ ਅਮਰਦਾਸ ਪਬਲਿਕ ਸਕੂਲ ਦੂਸਰੇ ਸਥਾਨ ਤੇ ਅਤੇ ਰੋਸ਼ਨੀ ਐਸ.ਡੀ.ਪੁਤਰੀ ਪਾਠਸ਼ਾਲਾ ਗਰਲਜ਼ ਸੀ.ਸਕੂ.ਸਕੂਲ ਫਗਵਾੜਾ ਤੀਸਰੇ ਸਥਾਨ ਤੇ ਰਹੀ। 400ਮੀਟਰ ਵਿਚ ਨੇਹਾ ਐਸ.ਡੀ.ਪੁਤਰੀ ਪਾਠਸ਼ਾਲਾ ਗਰਲਜ਼ ਸੀ.ਸਕੂ.ਸਕੂਲ ਫਗਵਾੜਾ ਪਹਿਲੇ ਸਥਾਨ ਤੇ, ਪ੍ਰੀਤੀ ਕੈਂਬਰਿਜ਼ ਸਕੂਲ ਦੂਸਰੇ ਸਥਾਨ ਤੇ ਅਤੇ ਮਨੀਸ਼ਾ ਕੁਮਾਰੀ ਤੀਸਰੇ ਸਥਾਨ ਤੇ ਰਹੀ। ਸ਼ਾਟਪੁੱਟ ਸਿਮਰਨਪ੍ਰੀਤ ਕੋਰ ਗੁਰੂ ਅਮਰਦਾਸ ਪਬਲਿਕ ਸਕੂਲ ਪਹਿਲੇ ਸਥਾਨ ਤੇ, ਸ਼ਿਕਸ਼ਾ ਸ.ਹ.ਸਕੂਲ ਫਗਵਾੜਾ ਦੁਸਰੇ ਸਥਾਨ ਤੇ ਅਤੇ ਰੋਸ਼ਨੀ ਐਸ.ਡੀ.ਪੁਤਰੀ ਪਾਠਸ਼ਾਲਾ ਗਰਲਜ਼ ਸੀ.ਸਕੂ.ਸਕੂਲ ਫਗਵਾੜਾ ਤੀਸਰੇ ਸਥਾਨ ਤੇ ਰਹੀ। ਫਗਵਾੜਾ ਵਿਚ ਚਲ ਰਹੇ ਫੁੱੱਟਬਾਲ ਲੜਕਿਆਂ ਦੇ ਮੁਕਾਬਲਿਆ ਵਿਚ ਸੈਫਰਨ ਪਬਲਿਕ ਸਕੂਲ ਫਗਵਾੜਾ ਦੀ ਟੀਮ ਪਹਿਲੇ ਸਥਾਨ ਤੇ ਸ.ਸ.ਸ.ਸਕੂਲ ਤਲਵੰਡੀ ਚੋਧਰੀਆਂ ਦੀ ਟੀਮ ਦੂਸਰੇ ਸਥਾਨ ਤੇ ਅਤੇ ਲਾਰਡ ਮਹਾਂਵੀਰ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ।