5 Dariya News

ਰੂਪਨਗਰ ਪੁਲਿਸ ਵਲੋ ਹਾਈਵੇ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗੈਂਗ ਦੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

5 Dariya News

ਰੂਪਨਗਰ 10-Oct-2018

ਰੂਪਨਗਰ ਪੁਲਿਸ ਵਲੋ ਹਾਈਵੇ ਵਾਹਨ ਚੋਰੀ ਕਰਨ ਵਾਲੇ ਅੰਤਰਰਾਜੀ ਗੈਂਗ ਦੇ 03 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਹੈ। ਇਹ ਜਾਣਕਾਰੀ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਸਵਪਨ ਸ਼ਰਮਾ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੰਦਿਆਂ ਦਸਿਆ ਕਿ ਇਸ ਅੰਤਰਰਾਜੀ ਗੈਂਗ ਦਾ ਸਰਗਨਾ ਹਰਪ੍ਰੀਤ ਉਰਫ ਸਮਾਰਟੀ ਜੀਰਕਪੁਰ ਹੈ, ਜਿਸ ਨੇ ਟੈਕਨਾਲੋਜੀ ਵਿੱਚ ਮਾਸਟਰਜ਼ ਕੀਤੀ ਹੋਈ ਹੈ। ਜਿਸ ਦੇ ਖਿਲਾਫ ਚੰਡੀਗੜ੍ਹ, ਪੰਚਕੂਲਾ ਅਤੇ ਦਿੱਲੀ ਵਿਚ 15 ਤੋਂ ਵੱਧ ਕੇਸ ਦਰਜ ਹਨ। ਗ੍ਰਿਫਤਾਰ ਕੀਤੇ ਗਏ 02 ਹੋਰ ਵਿਅਕਤੀ ਇੰਦਰਜੀਤ ਵਾਸੀ ਰੋਪੜ ਅਤੇ ਨਰਿੰਦਰ ਵਾਸੀ ਰਾਜਪੁਰਾ ਹਨ। ਨਰਿੰਦਰ ਸਿੰਘਰਾਜਪੁਰਾ ਵਿੱਚ ਇੱਕ ਸਕਰੇਪ ਡੀਲਿੰਗ ਯਾਰਡ ਦਾ ਮਾਲਕ ਹੈ।ਉਨਾਂ ਦਸਿਆ ਕਿ ਪੁਲਿਸ ਨੇ ਇਸ ਅਪਰੇਸ਼ਨ ਵਿਚ 15 ਮਹਿੰਗੀਆਂ ਕਾਰਾਂ, ਐਸ.ਯੂ.ਵੀ ਅਤੇ 06 ਵਾਹਨਾਂ ਦੇ ਇੰਜਣਾ ਨੂੰ ਬ੍ਰਾਮਦ ਕੀਤਾ ਹੈ। ਇਹ ਗੱਡੀਆਂ ਰੋਪੜ, ਮੋਹਾਲੀ, ਕੁਰਕਸ਼ੇਤਰ, ਫਰੀਦਕੋਟ, ਪਟਿਆਲਾ ਅਤੇ ਦਿੱਲੀ ਤੋਂ ਜ਼ਬਤ ਕੀਤੀਆਂ ਗਈਆਂ ਹਨ।ਸ਼੍ਰੀ ਸ਼ਰਮਾ ਨੇ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼ੁਰੂਆਤੀ ਤਫਤੀਸ਼ ਤੋਂ ਪਤਾ ਲੱਗਿਆ ਹੈ ਕਿ ਇਹ ਗੈਂਗ ਕਾਰਜੈਕਿੰਗ ਵਿੱਚ ਉੱਚ ਤਕਨੀਕੀ ਯੰਤਰਾਂ ਦਾ ਇਸਤੇਮਾਲ ਕਰਦੇ ਸਨ, ਇਹ ਇੱਕ ਐਂਟੀ-ਬਰਗਲਰ ਵਾਲੀ ਗੱਡੀ ਨੂੰ ਵੀ ਇਕ ਮਿੰਟ ਤੋਂ ਵੀ ਘੱਟ ਸਮੇਂ ਵਿਚ ਚੋਰੀ ਕਰ ਲੈਂਦੇ ਸਨ। ਇਸ ਤੋਂ ਇਲਾਵਾ, ਇਹ ਗੈਰਾਜ ਵਿੱਚ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਚੋਰੀ ਕੀਤੇ ਵਹੀਕਲ ਨੂੰ ਬੋਲਟ ਤੋ ਬੋਲਟ ਖੋਲ ਦਿੰਦੇ ਸਨ। ਲੁੱਟ ਕੀਤੀਆ ਜਿਆਦਾਤਰ ਗੱਡੀਆਂ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਪੰਜਾਬ ਦੀਆਂ ਹਨ।  ਇਸ ਮਾਮਲੇ ਵਿਚ ਪੁਲਿਸ ਨੇ ਦਿੱਲੀ, ਫਰੀਦਕੋਟ ਅਤੇ ਰਾਜਪੁਰਾ ਤੋਂ ਹੋਰ 04 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ.ਮੁੱਢਲੀ ਪੁੱਛਗਿੱਛ ਦੌਰਾਨ ਇਹ ਵੀ ਖੁਲਾਸਾ ਹੋਇਆ ਹੈ ਕਿ ਦਿੱਲੀ ਦੇ ਸਕ੍ਰੈਪ ਡੀਲਰ, ਜਿਨ੍ਹਾਂ ਨੂੰ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਚੋਰੀ ਕੀਤੀਆ ਇਨ੍ਹਾਂ ਉੱਚ ਪੱਧਰੀ ਕਾਰਾਂ ਨੂੰ ਵੇਚਣ ਦਾ ਇਕ ਵਿਲੱਖਣ ਤਰੀਕਾ ਅਪਣਾਉਦੇ ਸਨ।ਇਹ ਵੱਖ-ਵੱਖ ਫੇਸਬੁੱਕ ਅਕਾਊਟਾਂ ਅਤੇ ਪੇਜ਼ਾ ਦਾ ਇਸਤੇਮਾਲ ਕਰਕੇ ਇਨ੍ਹਾਂ ਗੱਡੀਆ ਦੇ ਇਸ਼ਤਿਹਾਰ ਦਿੰਦੇ ਸਨ ਅਤੇ ਹੋਰ ਪੇਡ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਇਤਸਤੇਮਾਲ ਕਰਕੇ ਆਪਣਾ ਸਟਾਕ ਹਾਈਲਾਇਟ ਕਰਨ ਅਤੇ ਚੋਰੀ ਕੀਤੇ ਵਾਹਨਾਂ ਦੀਆਂ ਕੀਮਤਾਂ ਦਰਸਾਉਣ ਲਈ ਕਰਦੇ ਹਨ।