5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੇ ਸੀ.ਐੱਚ.ਟੀਜ਼ ਅਤੇ ਸੀ.ਐੱਮ.ਟੀਜ਼ ਦੀ ਮੀਟਿੰਗ ਆਯੋਜਿਤ

ਸਮੂਹ ਸੈਂਟਰ ਹੈਡ ਟੀਚਰ ਅਤੇ ਸੈਂਟਰ ਮਾਸਟਰ ਟ੍ਰੇਨਰ ਅਧਿਆਪਕਾਂ ਦੇ ਸਹਿਯੋਗ ਨਾਲ ਨਤੀਜਿਆਂ ਦੇ ਸੁਧਾਰ ਲਈ ਯਤਨ ਕਰਨ-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ)

5 Dariya News

ਮੋਗਾ 09-Oct-2018

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ਼ਾਂ ਵਿੱਚ ਸਿੱਖਿਆ ਸੁਧਾਰ ਲਈ ਸਿੱਖਿਆ ਸਕੱਤਰ ਸ਼੍ਰ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ-ਨਿਰਦੇਸ਼ ਹੇਠ 'ਪੜ੍ਹੋ ਪੰਜਾਬ ਪੜ੍ਹਾਓ ਪੰੰਜਾਬ' ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰਦੀਪ ਸ਼ਰਮਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਪਾਲ ਸਿੰਘ ਔਲਖ,  ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਭਰ ਦੇ ਸਕੂਲਾਂ ਅੰਦਰ 'ਪੜ੍ਹੋ ਪੰਜਾਬ ਪੜ੍ਹਾਓ ਪੰੰਜਾਬ' ਗਤੀਵਿਧੀਆਂ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਇਸ ਪ੍ਰਕਾਰ ਹੀ ਬਲਾਕ ਮੋਗਾ-1 ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸੁਰਿੰਦਰ ਕੁਮਾਰ, ਬਲਾਕ ਨਿਹਾਲ ਸਿੰਘ ਵਾਲਾ ਕੁਲਦੀਪ ਕੌਰ, ਬਲਾਕ ਧਰਮਕੋਟ 1 ਅਤੇ 2 ਜਸਵੀਰ ਕੌਰ, ਬਲਾਕ ਬਾਘਾਪੁਰਾਣਾ ਅਤੇ ਮੋਗਾ 2 ਵਿਖੇ ਹਰਜਿੰਦਰ ਕੌਰ ਦੀ  ਅਗਵਾਈ ਹੇਠ ਆਪਣੇ ਬਲਾਕ ਦੇ ਸਾਰੇ ਸਕੂਲਾਂ ਅੰਦਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਗਤੀਵਿਧੀਆਂ ਨੂੰ  ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ੍ਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਹੀ ਜ਼ਿਲ੍ਹਾ ਮੋਗਾ ਦੇ ਸਮੂਹ ਸੀ.ਐੱਚ. ਟੀਜ਼. ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਬਲਾਕ ਮਾਸਟਰ ਟ੍ਰੇਨਰ (ਬੀ.ਐੱਮ.ਟੀ) ਸਵਰਨਜੀਤ ਸਿੰਘ, ਰੇਸ਼ਮ ਸਿੰਘ, ਸੁਰਿੰਦਰ ਸਿੰਘ, ਮਨੋਜ ਕੁਮਾਰ, ਸਤੀਸ਼ ਕੁਮਾਰ, ਹਰਬੰਸ ਸਿੰਘ ਦੁਆਰਾ ਬੇਸਲਾਈਨ ਤੋਂ ਹੁਣ ਤੱਕ ਨਤੀਜਿਆਂ ਵਿੱਚ ਹੋਈ ਪ੍ਰਗਤੀ ਸਬੰਧੀ ਰਿਪੋਰਟ ਪੇਸ਼ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ ਪ੍ਰਦੋਪ ਕੁਮਾਰ ਦੁਆਰਾ ਸਮੂਹ ਸੀ. ਐੱਚ. ਟੀਜ਼. ਨੂੰ ਸਕੂਲ ਵਿਜ਼ਿਟ ਕਰਕੇ ਆਪਣੇ ਸੈਂਟਰ ਦੇ ਸਾਰੇ ਸਕੂਲਾਂ ਵਿੱਚ ਨਤੀਜਿਆਂ ਦੇ ਸੁਧਾਰ ਲਈ ਯਤਨ ਕਰਨ ਲਈ ਹਦਾਇਤ ਕੀਤੀ। ਡਾਇਟ ਪ੍ਰਿੰਸੀਪਲ ਸੁਖਚੈਨ ਸਿੰਘ ਹੀਰਾ ਵੱਲੋਂ ਸੀ. ਐੱਚ. ਟੀਜ਼ ਅਤੇ ਸੀ. ਐੱਮ. ਟੀਜ਼ ਨੂੰ ਸਟੇਟ ਤੋਂ ਪ੍ਰਾਪਤ ਹਦਾਇਤਾਂ ਅਨੁਸਾਰ ਕੰਮ ਕਰਦਿਆਂ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਪ੍ਰੇਰਿਤ ਕੀਤਾ।ਜ਼ਿਲ੍ਹਾ ਕੋਆਰਡੀਨੇਟਰ  ਸੁਖਦੇਵ ਸਿੰਘ ਅਰੋੜਾ ਦੁਆਰਾ ਰੋਜ਼ਾਨਾ ਦੀਆਂ ਸਕੂਲ ਗਤੀਵਿਧੀਆਂ, ਸਹਾਇਕ ਸਮੱਗਰੀ ਦੀ ਵਰਤੋਂ, ਪੜ੍ਹਾਉਣ ਦੀਆਂ ਤਕਨੀਕਾਂ ਸਬੰਧੀ ਜਾਣਕਾਰੀ ਦਿੱਤੀ।ਇਸ ਸਮੇਂ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਬਲਦੇਵ ਰਾਮ, ਸੁਖਵਿੰਦਰ ਸਿੰਘ, ਸੀ.ਐੱਚ. ਟੀਜ਼ ਸ਼ਸ਼ੀ ਬਾਲਾ, ਕੁਲਵੰਤ ਸਿੰਘ, ਗੌਰਵ ਸ਼ਰਮਾ, ਬਲਜਿੰਦਰ ਕੌਰ, ਦਰਸ਼ਨਪਾਲ ਕੌਰ, ਕੁਲਵੰਤ ਸਿੰਘ,  ਸੀ.ਐੈੱਮ.ਟੀ. ਕੁਲਦੀਪ ਸਿੰਘ, ਮਨਜੀਤ ਸਿੰਘ, ਵਿਕਾਸ ਨਾਗਪਾਲ, ਜੈਇੰਦਰਪਾਲ ਸਿੰੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ, ਰੁਬਿੰਦਰ ਕੌਰ, ਰਾਇਨਾ, ਗੁਰਮੇਲ ਸਿੰਘ, ਜਗਸੀਰ ਸਿੰਘ, ਸ਼ੁਸ਼ੀਲ ਕੁਮਾਰ, ਕੁਲਵੰਤ ਸਿੰਘ ਅਤੇ ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।