5 Dariya News

ਸਿਵਲ ਹਸਪਾਤਲ ਫਤਹਿਗੜ੍ਹ ਸਾਹਿਬ ਵਿਖੇ ਮਰੀਜਾਂ ਲਈ ਹੋਰ ਵਧੇਰੇ ਸਹੂਲਤਾਂ ਉਪਲਬਧ ਕਰਾਉਣ ਵਾਸਤੇ ਰੋਗੀ ਕਲਿਆਣ ਸੰਮਤੀ ਨੇ ਲਏ ਅਹਿਮ ਫੈਸਲੇ

ਮਰੀਜਾਂ ਨੂੰ ਜੈਨਰਿਕ ਤੇ ਮਿਆਰੀ ਦਵਾਈਆਂ ਉਪਲਬਧ ਕਰਾਉਣ ਲਈ ਜਨ ਔਸ਼ਧੀ ਸਟੋਰ ਖੋਲਿਆ ਜਾਵੇਗਾ -ਨਾਗਰਾ

5 Dariya News

ਫਤਿਹਗੜ ਸਾਹਿਬ 08-Oct-2018

ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਮਰੀਜ਼ਾਂ ਲਈ ਹੋਰ ਵਧੇਰੇ ਸਹੂਲਤਾਂ ਵਧਾਉਣ ਲਈ ਰੋਗੀ ਕਲਿਆਣ ਸੰਮਤੀ ਦੀ ਮੀਟਿੰਗ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿਚ ਫਤਹਿਗੜ੍ਹ ਸਾਹਿਬ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਇਸ ਗੱਲ ਤੇ ਜੋੋਰ ਦਿੱਤਾ ਕਿ ਹਸਪਤਾਲ ਵਿਖੇ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿਚ  ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਜੈਨਰਿਕ ਦਵਾਈਆਂ ਉਪਲਬਧ ਕਰਾਉਣ ਵਾਸਤੇ ਜਨ ਔਸ਼ਦੀ ਸਟੋਰ ਖੋਲਿਆ ਜਾਵੇ ਤਾਂ ਜੋ ਆਮ ਮਰੀਜ਼ਾਂ ਨੂੰ ਸਸ਼ਤੀਆਂ ਅਤੇ ਮਿਆਰੀ ਦਵਾਈਆਂ ਉਪਲਬਧ ਹੋ ਸਕਣ। ਇਸ ਮੀਟਿੰਗ ਵਿੱਚ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਰੋਗੀ ਕਲਿਆਣ ਸੰਮਤੀ ਨੇ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਵਿੱਚ ਪੂਰੀ ਤਰ੍ਹਾਂ ਸਾਫ ਸਫਾਈ ਰੱਖਣ ਲਈ ਵੱਖ-ਵੱਖ ਵਾਰਡਾਂ ਵਿੱਚ ਸਫੈਦੀ ਤੇ ਪੇਂਟ ਕਰਵਾਇਆ ਜਾਵੇ ਅਤੇ ਹਸਪਤਾਲ ਦੀਆਂ ਛੱਤਾਂ ਦੀ ਅਤੇ ਹੋਰ ਲੋੜੀਂਦੀ ਮੁਰ੍ਰੰਮਤ ਵੀ ਕਰਵਾਈ ਜਾਵੇ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਹਸਪਤਾਲ ਦੇ ਵਾਤਾਵਰਣ ਨੂੰ ਪੂਰੀ ਤਰ੍ਹਾਂ ਸਵੱਛ ਤੇ ਸਾਫ ਸੁਥਰਾ ਰੱਖਣ ਲਈ ਮਰੀਜਾਂ ਲਈ ਬਣੇ ਪਖਾਨਿਆਂ ਦੀ ਵਿਸ਼ੇਸ ਮੁਰੰਮਤ ਕਰਵਾਈ ਜਾਵੇ।ਰੋਗੀ ਕਲਿਆਣ ਸੰਮਤੀ ਦੇ ਮੈਂਬਰਾਂ ਨੇ ਬਹੁਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਕਿ ਹਸਪਤਾਲ ਦੇ ਐਮਰਜੈਂਸੀ ਯੂਨਿਟ ਅਤੇ ਡਾਇਲਸਿਸ ਯੂਨਿਟਾਂ ਵਿੱਚ ਮਰੀਜ਼ਾਂ ਦੀ ਸਹੂਲਤ ਲਈ ਏ.ਸੀ ਲਗਾਏ ਜਾਣ। ਵਿਧਾਇਕ ਨਾਗਰਾ ਨੇ ਸਿਵਲ ਸਰਜਨ ਨੂੰ ਕਿਹਾ ਕਿ ਮਰੀਜ਼ਾਂ ਦੀ ਸਹੂਲਤ ਲਈ ਹਸਪਤਾਲ ਦੀ ਲੈਬਾਰਟਰੀ ਦਾ ਸਮਾਂ ਮਰੀਜਾਂ ਦੇ ਸੈਂਪਲ ਲੈਣ ਲਈ ਦੁਪਹਿਰ 12 ਵਜੇ ਤੱਕ ਵਧਾਇਆ ਜਾਵੇ। ਸਿਵਲ ਸਰਜਨ ਨੇ ਦੱਸਿਆ ਕਿ ਹਸਪਤਾਲ ਦੇ ਪ੍ਰਸ਼ਾਸਨ ਵਿਚ ਸੁਧਾਰ ਲਿਆਉਣ ਤੋਂ ਬਾਅਦ ਓ.ਪੀ.ਡੀ ਵਿਚ ਰੋਜਾਨਾਂ ਮਰੀਜ ਆਉਣ ਦੀ ਗਿਣਤੀ 800 ਤੋਂ ਵੀ ਵੱਧ ਹੋ ਗਈ ਹੈ।ਮੀਟਿੰਗ ਵਿਚ ਇਹ ਵੀ ਵਿਚਾਰਿਆ ਗਿਆ ਕਿ ਹਸਪਤਾਲ ਦੀਆਂ ਬਿਜ਼ਲੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸੋਲਰ ਸਿਸਟਮ ਲਗਾਉਣ ਵੱਲ ਵੀ ਤਵੱਜੋਂ ਦਿੱਤੀ ਜਾਵੇ। ਇਸ ਮੀਟਿੰਗ ਵਿਚ ਐਸ.ਡੀ.ਐਮ. ਫਤਹਿਗੜ੍ਹ ਸਾਹਿਬ ਡਾ: ਸੰਜੀਵ ਕੁਮਾਰ, ਸਿਵਲ ਸਰਜਨ ਡਾ:ਐਨ.ਕੇ. ਅਗਰਵਾਲ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਜਗਦੀਸ ਸਿੰਘ,ਮੈਂਬਰ ਸ੍ਰੀ ਗੁਲਸ਼ਨ ਰਾਏ ਬੌਬੀ, ਸ੍ਰੀ ਦਵਿੰਦਰ ਭੱਟ, ਸ੍ਰੀ ਹਰਵਿੰਦਰ ਸੂਦ, ਡਾ: ਸੰਦੀਪ ਸਿੰਘ ਗਿੱਲ, ਸ੍ਰੀਮਤੀ ਹਰਮੀਤ ਕੌਰ, ਹਰਸ਼ਵਿੰਦਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਸ਼ਾਮਿਲ ਹੋਏ।