5 Dariya News

ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3 ਬੀ 1 ਵਿਖੇ 64ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਡਾਜ਼ਬਾਲ ਦੀ ਸ਼ੁਰੂਆਤ

09 ਜ਼ਿਲ੍ਹਿਆਂ ਦੀਆਂ 90 ਖਿਡਾਰਨਾਂ ਲੈ ਰਹੀਆਂ ਹਨ ਹਿੱਸਾ, ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਏ ਜਾ ਰਹੇ ਹਨ ਮੁਕਾਬਲੇ

5 Dariya News

ਐਸ.ਏ.ਐਸ. ਨਗਰ (ਮੁਹਾਲੀ) 08-Oct-2018

ਸਰਕਾਰੀ ਮਾਡਲ ਸੀ. ਸੈ. ਸਕੂਲ, 3ਬੀ1, ਮੋਹਾਲੀ ਵਿਖੇ  ਸ੍ਰੀਮਤੀ ਜਸਵਿੰਦਰ ਕੌਰ, ਏ.ਈ.ਓ. ਅਤੇ ਸ੍ਰੀ ਸ਼ਮਸ਼ੇਰ ਸਿੰਘ, ਜਨਰਲ ਸਕੱਤਰ ਨੇ ਸਾਂਝੇ ਤੌਰ ਤੇ 64ਵੀਂਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਡਾਜ਼ਬਾਲ, ਅੰਡਰ-17 ਲੜਕੀਆਂ, ਸਾਲ 2018-19 ਦੀਆਂ ਖੇਡਾਂ ਦਾ ਉਦਘਾਟਨ ਕੀਤਾ ਅਤੇ ਉਹਨਾਂ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਜਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰੈਸ ਸਕੱਤਰ ਸ੍ਰੀ ਅਧਿਆਤਮ ਪ੍ਰਕਾਸ਼ ਤਿਊੜ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇਸ ਟੂਰਨਾਮੈਂਟ ਵਿੱਚ 09 ਜਿਲ੍ਹਿਆਂ ਦੀਆਂ 90 ਖਿਡਾਰਨਾਂ ਹਿੱਸਾ ਲੈ ਰਹੀਆਂ ਹਨ। ਪਹਿਲੇ 2 ਦਿਨ ਲੜਕੀਆਂ ਦੇ ਮੈਚ ਕਰਵਾਏ ਜਾਣਗੇ ਅਤੇ ਉਸ ਤੋ ਬਾਅਦ ਅਗਲੇ ਦਿਨ ਲੜਕਿਆਂ ਦੇ ਮੈਚ ਕਰਵਾਏ ਜਾਣਗੇ। ਇਹ ਮੈਚ ਲੀਗ-ਕਮ-ਨਾਕਆਊਟ ਦੁਆਰਾ ਕਰਵਾਏ ਜਾਣਗੇ। ਅੱਜ ਦੇ ਮੈਚਾਂ ਦਾ ਵੇਰਵਾ ਦਿੰਦਿਆਂ ਉਹਨਾਂ ਦੱਸਿਆ ਕਿ ਲੁਧਿਆਣਾ ਨੇ ਫਾਜਿਲਕਾ ਨੂੰ 6-5 ਨਾਲ ਹਰਾਇਆ।  ਜਲੰਧਰ ਨੇ ਬਠਿੰਡਾ ਨੂੰ 12-3 ਨਾਲ ਹਰਾਇਆ। ਐਸ.ਏ.ਐਸ. ਨਗਰ(ਮੋਹਾਲੀ) ਨੇ ਅੰਮ੍ਰਿਤਸਰ ਨੂੰ 8-3 ਦੇ ਪੁਆਇੰਟਾਂ ਨਾਲ ਹਰਾਇਆ ਅਤੇ ਲੁਧਿਆਣਾ ਨੇ ਫਤਿਹਗੜ੍ਹ ਸਾਹਿਬ ਨੂੰ 7-2 ਦੇ ਨਾਲ ਹਰਾਇਆ। ਪਟਿਆਲਾ ਨੇ ਬਠਿੰਡੇ ਨੂੰ 4-0 ਨਾਲ ਹਰਾਇਆ। ਸੰਗਰੂਰ ਨੇ ਫਾਜ਼ਿਲਕਾ ਨੂੰ 7-4 ਨਾਲ ਹਰਾਇਆ। ਇਸ ਟੂਰਨਾਮੈਂਟ ਨੂੰ ਨੇਪਰੇ ਚਾੜ੍ਹਨ ਵਿੱਚ ਪਰਦੀਪ ਕੁਮਾਰ, ਨਵਦੀਪ ਚੌਧਰੀ, ਅਮਨਦੀਪ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਪਲਵਿੰਦਰ ਕੌਰ, ਮਨਵਿੰਦਰ ਕੌਰ, ਇੰਦੂ ਤੀੜਾ (ਅਬਜਰਵਰ ਤੇ ਸਿਲੈਕਟਰ), ਰਾਜਵਿੰਦਰ ਕੌਰ, ਅਧਿਆਤਮ ਪ੍ਰਕਾਸ਼, ਮਨਵਿੰਦਰ ਕੌਰ, ਸ਼ਰਨਜੀਤ ਕੌਰ, ਗੁਰਵਿੰਦਰ ਸਿੰਘ, ਨਵਰੀਨ ਕੰਗ, ਸੁਰਿੰਦਰ ਸਿੰਘ, ਜਸਬੀਰ ਕੌਰ ਅਤੇ ਅਨੂੰ ਓਬਰਾਏ ਵੱਧ-ਚੜ੍ਹ ਕੇ ਸਹਿਯੋਗ ਦਿੱਤਾ।