5 Dariya News

ਜ਼ਿਲ੍ਹਾ ਪੱਧਰੀ ਅੰਡਰ-14 ਖੇਡ ਮੁਕਾਬਲੇ ਕਰਵਾਏ

5 Dariya News

ਪਟਿਆਲਾ 08-Oct-2018

ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਖੇਡ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਅੰਡਰ-14 ਖੇਡ ਮੁਕਾਬਲੇ ਕਰਵਾਏ ਗਏ। ਇਹਨਾਂ ਖੇਡਾਂ ਵਿੱਚ ਲਗਭਗ 2000 ਲੜਕੇ ਅਤੇ ਲੜਕੀਆਂ ਨੇ ਭਾਗ ਲਿਆ। ਇਹਨਾਂ ਖੇਡਾਂ ਦਾ ਉਦਘਾਟਨ ਸ਼੍ਰੀ ਅਖਿਲ ਕੁਮਾਰ (ਉਲੰਪੀਅਨ) ਅਰਜਨਾ ਅਵਾਰਡੀ ਨੇ ਕੀਤਾ। ਉਹਨਾਂ ਦੇ ਨਾਲ ਸ਼੍ਰੀ ਤਰਸੇਮ ਲਾਲ ਗੁਪਤਾ ਚੀਫ ਕੋਚ ਐਨ.ਆਈ.ਐਸ.ਪਟਿਆਲਾ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ।ਐਥਲੈਟਿਕਸ 600 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਸੁਖਪ੍ਰੀਤ ਸਿੰਘ, ਦੂਸਰਾ ਸਥਾਨ ਰਮਨਪ੍ਰੀਤ ਸਿੰਘ ਅਤੇ ਤੀਸਰਾ ਸਥਾਨ ਭਵਜੋਤ ਸਿੰਘ ਨੇ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ 600 ਮੀਟਰ ਲੜਕੀਆਂ ਵਿੱਚ ਪਹਿਲਾ ਸਥਾਨ ਹਰਸਿਮਰਨ ਕੌਰ, ਦੂਸਰਾ ਸਥਾਨ ਜਸ਼ਨਪ੍ਰੀਤ ਕੌਰ ਅਤੇ ਤੀਸਰਾ ਸਥਾਨ ਤਮੰਨਾ ਨੇ ਪ੍ਰਾਪਤ ਕੀਤਾ। ਉਹਨਾਂ ਦੱਸਿਆ ਕਿ ਬਾਸਕਟਬਾਲ ਵਿੱਚ ਲੜਕਿਆਂ ਦੇ ਵਰਗ ਵਿੱਚੋਂ ਸੈਂਟ ਮੈਰੀ ਸਕੂਲ ਨੇ ਅਪੋਲੋ ਪਬਲਿਕ ਸਕੂਲ ਨੂੰ 18-10 ਨਾਲ ਅਤੇ ਲੜਕੀਆਂ ਦੇ ਵਰਗ ਵਿੱਚ ਬੁੱਢਾ ਦਲ ਪਬਲਿਕ ਸਕੂਲ ਨੇ ਰਿਆਨ ਇੰਟਰ ਨੈਸ਼ਨਲ ਸਕੂਲ ਨੂੰ 26-10 ਨਾਲ ਹਰਾਇਆ। ਫੁੱਟਬਾਲ ਲੜਕਿਆਂ ਦੇ ਵਰਗ ਵਿੱਚ ਪੋਲੋ ਗਰਾਊਂਡ ਨੇ ਫਤਹਿਗੜ੍ਹ ਛੰਨਾ (ਸਮਾਣਾ) ਨੂੰ 4-0 ਨਾਲ ਅਤੇ ਲੜਕੀਆਂ ਦੇ ਵਰਗ ਵਿੱਚ ਆਰਮੀ ਸਕੂਲ ਨੇ ਕੈਂਟਲ ਸਕੂਲ ਨੂੰ 4-0 ਨਾਲ ਹਰਾਇਆ। ਬੈਡਮਿੰਟਨ ਵਿੱਚ ਯੁਵਰਾਜ ਸਿੰਘ ਨੇ ਜਸ਼ਨਵੀਰ ਸਿੰਘ ਨੂੰ, ਰਿਆਨ ਸ਼ਰਮਾ ਨੇ ਹਰਪ੍ਰੀਤ ਸਿੰਘ ਨੂੰ ਅਤੇ ਕਾਰਤਿਕ ਵਰਮਾ ਨੇ ਮੇਹੁਲ ਗੋਇਲ ਨੂੰ ਹਰਾਇਆ। ਬਾਲੀਵਾਲ ਵਿੱਚ ਲੜਕਿਆਂ ਦੇ ਵਰਗ ਵਿੱਚ ਪੋਲੋ ਗਰਾਊਂਡ ਨੇ ਗੌਰਮਿੰਟ ਮਾਡਲ ਸਕੂਲ ਨਾਭਾ ਨੂੰ 3-0 ਨਾਲ ਹਰਾਇਆ। ਇਸ ਸਮੇਂ ਦੌਰਾਨ ਖੇਡ ਵਿਭਾਗ ਦੇ ਸਾਰੇ ਕੋਚਿੰਜ਼ ਅਤੇ ਸਿੱਖਿਆ ਵਿਭਾਗ ਦੇ ਡੀ.ਪੀ.ਈ. ਅਤੇ ਖੇਡਾਂ ਨਾਲ ਜੁੜੇ ਵਿਅਕਤੀ ਹਾਜ਼ਰ ਸਨ।