ਇੰਡਸ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਜ਼ੋਨਲ ਐਥਲੈਟਿਕ ਮੀਟ ਵਿਚ ਬਿਹਤਰੀਨ ਪ੍ਰਦਰਸ਼ਨ
54 ਸੋਨੇ, 31 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤ ਕੇ ਲਗਭਗ ਹਰ ਕੈਟਾਗਰੀ ਵਿਚ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਇੰਡਸ ਸਕੂਲ ਦੇ ਨਾਮ ਕੀਤੀ
5 Dariya News
ਖਰੜ 09-Oct-2018
ਇੰਡਸ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਖ਼ਾਲਸਾ ਸੀਨੀਅਰ ਸਕੈਂਡਰੀ ਸਕੂਲ, ਖਰੜ ਵਿਚ ਹੋਈਆਂ ਜ਼ੋਨਲ ਐਥਲੈਟਿਕਸ ਮੀਟ ਮੁਕਾਬਲਿਆਂ ਵਿਚ ਸਕੂਲ ਦਾ ਨਾਲ ਜ਼ਿਲ੍ਹੇ ਭਰ ਵਿਚ ਰੌਸ਼ਨ ਕੀਤਾ ਹੈ। ਇਸ ਐਥਲੈਟਿਕ ਮੀਟ ਵਿਚ ਇੰਡਸ ਸਕੂਲ ਦੇ ਵਿਦਿਆਰਥੀਆਂ ਨੇ 54 ਸੋਨੇ, 31 ਚਾਂਦੀ ਅਤੇ 12 ਕਾਂਸੀ ਦੇ ਤਗਮੇ ਜਿੱਤਦੇ ਹੋਏ ਲਗਾਤਾਰ ਜਿੱਤਾਂ ਆਪਣੇ ਨਾਮ ਦਰਜ ਕੀਤੀਆ।ਇਨਾਮਾਂ ਦੀ ਇਸ ਝੜੀ ਵਿਚ ਲਗਭਗ ਹਰ ਕੈਟਾਗਰੀ ਵਿਚ ਪਹਿਲੀ ਪੁਜ਼ੀਸ਼ਨ ਇੰਡਸ ਸਕੂਲ ਦੇ ਖਿਡਾਰੀਆਂ ਦੇ ਨਾਮ ਰਹੀ।ਅੰਡਰ 19 ਲੜਕੀਆਂ ਦੇ 100, 200, 800 ਮੀਟਰ ਦੌੜ, 100/4 ਅਤੇ 400/4 ਰਿਲੇ ਦੌੜ, ਪੰਜ ਕਿੱਲੋਮੀਟਰ ਤੁਰਨਾ, ਲੰਬੀ ਛਾਲ, ਟ੍ਰਿਪਲ ਜੰਪ, ਸ਼ਾਂਟ ਪੁੱਟ, ਡਿਸਕਸ ਥ੍ਰੋ ਵਿਚ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਤੇ ਕਬਜ਼ਾ ਕੀਤਾ।ਇਸੇ ਤਰਾਂ ਅੰਡਰ 19 ਲੜਕਿਆਂ ਦੇ ਵਰਗ ਵਿਚ 100, 400 ਮੀਟਰ ਦੌੜ, ਟ੍ਰਿਪਲ ਜੰਪ, 100/4 ਅਤੇ 400/4 ਰਿਲੇ ਦੌੜ ਵਿਚ ਵੀ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰਾਂ ਅੰਡਰ 17 ਲੜਕੇ ਅਤੇ ਲੜਕੀਆਂ, ਅੰਡਰ 14 ਲੜਕੇ ਲੜਕੀਆਂ ਦੇ ਐਥਲੈਟਿਕ ਦੇ ਵੱਖ ਵੱਖ ਵਰਗਾਂ ਵਿਚ ਵੀ ਤਰਾਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ।ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਕਰਨਲ ਸੀ ਐੱਸ ਚੀਮਾ ਅਤੇ ਮੈਨੇਜਰ ਕਰਨਲ ਐੱਸ ਪੀ ਐੱਸ ਚੀਮਾ ਨੇ ਸਭ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਦੱਸਿਆਂ ਕਿ ਸਕੂਲ ਵਿਚ ਖਿਡਾਰੀਆਂ ਦੀ ਪੜਾਈ ਦੇ ਨਾਲ ਨਾਲ ਖੇਡਾਂ ਦਾ ਵੀ ਖ਼ਾਸ ਧਿਆਨ ਰੱਖਿਆਂ ਜਾਂਦਾ ਹੈ। ਇਸ ਲਈ ਬਕਾਇਦਾ ਵੱਖ ਵੱਖ ਖੇਡਾਂ ਦੇ ਕੋਚ ਰੱਖੇ ਗਏ ਹਨ। ਸਕੂਲ ਦੇ ਪ੍ਰਿੰਸੀਪਲ ਪਰਮਪ੍ਰੀਤ ਕੌਰ ਅਨੁਸਾਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਦੇ ਖਿਡਾਰੀਆਂ ਦਾ ਬਿਹਤਰੀਨ ਪ੍ਰਦਰਸ਼ਨ ਰਿਹਾ ਹੈ। ਜਿਸ ਲਈ ਉਨ੍ਹਾਂ ਨੂੰ ਆਪਣੇ ਵਿਦਿਆਰਥੀਆਂ ਤੇ ਮਾਣ ਹੈ।