ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਕੋਟਲਾ ਬਜਵਾੜਾ ਤੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਕੋਚਿੰਗ ਸੈਂਟਰ ਦੀ ਟੀਮ ਪਹੁੰਚੀ ਫਾਈਨਲ 'ਚ : ਵਿਰਕ
ਲੜਕੀਆਂ ਦੇ ਖੋਹਖੋਹ ਮੁਕਾਬਲਿਆਂ ਵਿੱਚ ਖਮਾਣੋਂ ਤੇ ਚਨਾਰਥਲ ਕਲਾਂ ਦੀ ਟੀਮ ਪਹੁੰਚੀ ਫਾਈਨਲ ਵਿੱਚ
5 Dariya News
ਫਤਿਹਗੜ ਸਾਹਿਬ 09-Oct-2018
ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਕਰਵਾਏ ਗਏ 14 ਸਾਲ ਉਮਰ ਵਰਗ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਲੜਕਿਆਂ ਦੇ ਬਾਸਕਟਬਾਲ ਮੁਕਾਬਲਿਆਂ ਦੇ ਪਹਿਨੇ ਸੈਮੀਫਾਈਨਲ ਵਿੱਚ ਕੋਟਲਾ ਬਜਵਾੜਾ ਦੀ ਟੀਮ ਨੇ ਕੋਚਿੰਗ ਸੈਂਟਰ ਮੰਡੀ ਗੋਬਿੰਦਗੜ੍ਹ ਦੀ ਟੀਮ ਨੂੰ 1908 ਨਾਲ ਹਰਾਇਆ ਜਦੋਂ ਕਿ ਲੜਕਿਆਂ ਦੇ ਦੂਜੇ ਸੈਮੀਫਾਈਨਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਫ਼ਤਹਿਗੜ੍ਹ ਸਾਹਿਬ ਦੇ ਕੋਚਿੰਗ ਸੈਂਟਰ ਦੀ ਟੀਮ ਸੈਫਰਨ ਸਿਟੀ ਸਕੂਲ ਦੀ ਟੀਮ ਨੂੰ 3515 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਪੁੱਜੀ।। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਸ. ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਲੜਕਿਆਂ ਦੇ ਖੋਹਖੋਹ ਮੁਕਾਬਲਿਆਂ ਵਿੱਚ ਅਮਲੋਹ ਦੀ ਟੀਮ ਨੇ ਸਾਨੀਪੁਰ ਦੀ ਟੀਮ ਨੂੰ 1208 ਨਾਲ ਹਰਾਇਆ ਜਦੋਂਕਿ ਚਨਾਰਥਲ ਕਲਾਂ ਦੀ ਟੀਮ ਨੇ ਮਾਧੋਪੁਰ ਦੀ ਟੀਮ ਨੂੰ 1204 ਨਾਲ ਹਰਾਇਆ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਖੋਹਖੋਹ ਮੁਕਾਬਲਿਆਂ ਵਿੱਚ ਖਮਾਣੋਂ ਦੀ ਟੀਮ ਨੇ ਉਚਾ ਪਿੰਡ ਸੰਘੋਲ ਦੀ ਟੀਮ ਨੂੰ 97 ਦੇ ਫਰਕ ਨਾਲ ਹਰਾਇਆ ਅਤੇ ਲੜਕੀਆਂ ਦੇ ਖੋਹਖੋਹ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਚੁੰਨੀ ਦੀ ਟੀਮ ਨੇ ਹੰਸਾਲੀ ਦੀ ਟੀਮ ਨੂੰ 194 ਨਾਲ ਹਰਾਇਆ।ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਲੀਆਂ ਦੀ ਟੀਮ ਨੇ ਜੀਸਸ ਸੇਵੀਅਰ ਸਕੂਲ ਦੀ ਟੀਮ ਨੂੰ 21 ਨਾਲ ਹਰਾਇਆ ਜਦੋਂ ਕਿ ਲੜਕਿਆਂ ਦੇ ਫੁੱਟਬਾਲ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਉਮਾ ਰਾਣਾ ਪਬਲਿਕ ਸਕੂਲ ਸੰਘੋਲ ਦੀ ਟੀਮ ਨੇ ਮੁਸਤਫਾਬਾਦ ਦੀ ਟੀਮ ਨੂੰ 3:0 ਨਾਲ ਹਰਾਇਆ।ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਵਾਲੀਵਾਲ ਮੁਕਾਬਲਿਆਂ ਵਿੱਚ ਸੰਤ ਫਰੀਦ ਸਕੂਲ ਅਮਲੋਹ ਦੀ ਟੀਮ ਨੇ ਡੀ.ਪੀ.ਐਸ. ਖੇੜੀ ਨੌਧ ਸਿੰਘ ਦੀ ਟੀਮ ਨੂੰ 259 ਨਾਲ ਹਰਾਇਆ ਜਦੋਂ ਕਿ ਖਮਾਣੋਂ ਦੀ ਟੀਮ ਨੇ ਡੀ.ਪੀ.ਐਸ.ਖੇੜੀ ਨੌਧ ਸਿੰਘ ਦੀ ਟੀਮ ਨੂੰ 259 ਨਾਲ ਹਰਾਇਆ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਲੇਮਾਜਰਾ ਦੀ ਟੀਮ ਨੇ ਸੰਤ ਫਰੀਦ ਸਕੂਲ ਅਮਲੋਹ ਦੀ ਟੀਮ ਨੂੰ 255 ਨਾਲ ਹਰਾਇਆ।]