5 Dariya News

ਸਿਵਲ ਸਰਜਨ ਵੱਲੋਂ ਮਾਤਾ ਕੁਸੱਲਿਆ ਅਤੇ ਰਜਿੰਦਰਾ ਹਸਪਤਾਲ ਦੇ ਡੇਂਗੂ ਵਾਰਡਾਂ ਦਾ ਕੀਤਾ ਦੌਰਾ

ਪ੍ਰਭਾਵਿਤ ਖੇਤਰਾਂ ਵਿੱਚ ਉਹਨਾਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਡੇਂਗੂ ਲਾਰਵਾ ਚੈਕਿੰਗ ਦਾ ਕੀਤਾ ਨਿਰੀਖਣ

5 Dariya News

ਪਟਿਆਲਾ 09-Oct-2018

ਡੇਂਗੂ ਦੀ ਰੋਕਥਾਮ ਲਈ ਚੱਲ ਰਹੀਆਂ ਗਤੀਵਿਧੀਆਂ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਿਵਲ ਸਰਜਨ ਪਟਿਆਲਾ ਡਾ. ਮਨਜੀਤ ਸਿੰਘ ਨੇ ਮਾਤਾ ਕੁਸ਼ੱਲਿਆ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਦੇ ਡੇਂਗੂ ਵਾਰਡਾ ਦਾ ਦੌਰਾ ਕੀਤਾ ਅਤੇ ਵੱਖ-ਵੱਖ ਏਰੀਆਂ ਵਿੱਚ ਖੁਦ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲਾਰਵਾ ਚੈਕਿੰਗ ਦੀਆਂ ਗਤੀਵਿਧੀਆਂ ਦੀ ਦੇਖ-ਰੇਖ ਵੀ ਕੀਤੀ । ਜਾਣਕਾਰੀ ਦੇ ਅਨੁਸਾਰ ਅੱਜ ਸਿਵਲ ਸਰਜਨ ਡਾ. ਮਨਜੀਤ ਸਿੰਘ ਵੱਲੋਂ ਪਹਿਲਾਂ ਮਾਤਾ ਕੁਸ਼ੱਲਿਆ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਨਾਂ ਦਾਖਲ ਮਰੀਜਾਂ ਦਾ ਹਾਲ ਚਾਲ ਪੁਛਿਆ। ਅੱਜ ਮਾਤਾ ਕੁਸ਼ੱਲਿਆ ਦੇ ਡੇਂਗੂ ਵਾਰਡ ਵਿੱਚ 5 ਫੀਮੇਲ ਅਤੇ 3 ਮੇਲ ਡੇਂਗੂ ਦੇ ਮਰੀਜ ਦਾਖਲ ਪਾਏ ਗਏ। ਸਿਵਲ ਸਰਜਨ ਨੇ ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸ਼ੱਲਿਆ ਅਤੇ ਨੋਡਲ ਅਫ਼ਸਰ ਨੂੰ ਡੇਂਗੂ ਮਰੀਜਾਂ ਦੇ ਇਲਾਜ ਵਿੱਚ ਕਿਸੇ ਕਿਸਮ ਦੀ ਕੋਤਾਹੀ ਨਾਂ ਵਰਤਨ ਬਾਰੇ ਕਿਹਾ ਅਤੇ ਜੇਕਰ ਡੇਂਗੂ ਮਰੀਜਾਂ ਦੇ ਇਲਾਜ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਨਾਂ ਨਾਲ ਤਾਲਮੇਲ ਕੀਤਾ ਜਾਵੇ। ਉਨ੍ਹਾ ਮੋਕੇ ਤੇ ਮੌਜੂਦ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਕਿਹਾ ਕਿ ਉਹ ਹੋਰ ਵਾਰਡਾਂ ਵਿੱਚ ਵੀ ਮਰੀਜਾਂ ਦੇ ਦਾਖਲੇ ਲਈ 15 ਬੈਡਾਂ ਦਾ ਇੰਤਜਾਮ ਕਰ ਕੇ ਰੱਖਣ ਤਾਂ ਜ਼ੋ ਡੇਂਗੂ ਮਰੀਜਾਂ ਦੇ ਦਾਖਲੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ।ਡੇਂਗੂ ਮਰੀਜਾਂ ਦੇ ਬੈਡਾਂ ਤੇ ਬੈਡਨੈਟ ਹਮੇਸ਼ਾਂ ਲੱਗਾ ਕੇ ਰੱਖੇ ਜਾਣ ਅਤੇ ਹਰੇਕ ਮਰੀਜ ਦਾ ਟੋਰਨੀਕਿਓੁ ਟੈਸਟ ਕਰਾਣਾ ਯਕੀਨੀ ਬਣਾਇਆ ਜਾਵੇ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਸੀਜ਼ਨ ਦੌਰਾਨ ਹੁਣ ਤੱਕ ਮਾਤਾ ਕੁਦੇ ਡੇਂਗੂ ਵਾਰਡ ਵਿੱਚ ਡੇਂਗੂ ਦੇ 120 ਕੰਨਫਰਮ ਅਤੇ ਸ਼ੱਕੀ ਮਰੀਜ ਦਾਖਲ ਹੋਏ ਸਨ। ਜ਼ੋ ਕਿ ਠੀਕ ਹੋਣ ਉਪਰੰਤ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਬਾਅਦ ਸਿਵਲ ਸਰਜਨ ਵੱਲੋਂ ਪ੍ਰਤਾਪ ਨਗਰ ਵਿਖੇ ਐਂਟੀ ਡੇਂਗੂ ਸਬੰਧੀ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਗਿਆ। ਅਤੇ ਮੋਕੇ ਤੇ ਉਹਨਾਂ ਵੱਲੋਂ 3-4 ਘਰਾਂ ਵਿੱਚ ਪਾਣੀ ਦੇ ਸਰੋਤਾਂ ਦੀ ਚੈਕਿੰਗ ਵੀ ਕੀਤੀ ਗਈ ਅਤੇ ਦੇਖਣ ਵਿੱਚ ਆਇਆ ਕਿ ਲੋਕਾਂ ਵੱਲੋਂ ਖੜੇ ਪਾਣੀ ਦੇ ਸਰੋਤਾਂ ਨੂੰ ਖਾਲੀ ਕਰਨ ਪ੍ਰਤੀ ਲਾਪਰਵਾਈ ਵਰਤੀ ਜਾ ਰਹੀ ਹੈ। ਅਤੇ ਇਹਨਾਂ ਸਰੋਤਾਂ ਵਿੱਚ ਡੇਂਗੂ ਦਾ ਲਾਰਵਾ ਪਲਪ ਰਿਹਾ ਸੀ ਜਿਸ ਦਾ ਉਹਨਾਂ ਨੇ ਘਰਾਂ ਦੇ ਮਾਲਕਾਂ ਦਾ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਚਲਾਨ ਕੱਟਵਾਇਆ ਗਿਆ ਅਤੇ ਘਰ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਘਰਾਂ ਵਿੱਚ ਖੜੇ ਪਾਣੀ ਦੇ ਸਰੋਤਾਂ ਨੂੰ ਨੱਸ਼ਟ ਕਰਨਾ ਯਕੀਨੀ ਬਣਾਉਣ ਅਖੀਰ ਵਿੱਚ ਸਿਵਲ ਸਰਜਨ ਵੱਲੋਂ ਰਜਿੰਦਰਾ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਦਾਖਲ ਮਰੀਜਾਂ ਦਾ ਹਾਲ-ਚਾਲ ਪੁੱਛਿਆ ਗਿਆ।ਉਹਨਾਂ ਡੇਂਗੂ ਦੇ ਨੋਡਲ ਅਫ਼ਸਰ ਡਾ. ਅਰਦਮਨ ਸਿੰਘ ਨਾਲ ਹਸਪਤਾਲ ਵਿੱਚ ਡੇਂਗੂ ਮਰੀਜਾਂ ਦੇ ਕੀਤੇ ਜਾ ਰਹੇ ਇਲਾਜ ਸਬੰਧੀ ਜਾਇਜਾ ਲਿਆ ਅਤੇ ਮਰੀਜਾਂ ਦਾ ਡੇਂਗੂ ਟੈਸਟ ਅਤੇ ਇਲਾਜ ਮੁੱਫਤ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ ਗਿਆ। ਇਸ ਮੌਕੇ ਹਸਪਤਾਲ ਵਿੱਚ 17 ਦੇ ਕਰੀਬ ਡੇਂਗੂ ਦੇ ਮਰੀਜ ਹਸਪਤਾਲ ਦੇ ਡੇਂਗੂ ਵਾਰਡ ਵਿੱਚ ਦਾਖਲ ਪਾਏ ਗਏ । ਡਾ. ਅਰਦਮਨ ਸਿੰਘ ਨੇ ਦੱਸਿਆਂ ਕਿ ਡੇਂਗੂ ਦੇ ਕੇਸਾਂ ਇਲਾਜ ਲਈ ਪੁਖਤਾ ਪ੍ਰਬੰਧ ਕਰਦੇ ਹੋਏ ਉਨ੍ਹਾਂ ਵੱਲੋਂ ਮੈਡੀਸਨ ਦੇ ਵੱਖ ਵੱਖ ਵਾਰਡਾਂ ਵਿੱਚ 5-5 ਬੈਡ ਡੇਂਗੂ ਮਰੀਜਾਂ ਲਈ ਰਾਖਵੇਂ ਰੱਖਵਾ ਦਿੱਤੇ ਹਨ ਤਾਂ ਜੋ ਡੇਂਗੂ ਮਰੀਜਾਂ ਨੂੰ ਦਾਖਲ ਕਰਨ  ਅਤੇ ਇਲਾਜ ਸਮੇਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾਂ ਕਰਨਾ ਪਵੇ। ਡਾ. ਮਨਜੀਤ ਸਿੰਘ ਨੇ ਦੱਸਿਆਂ ਕਿ ਜਿਲੇ ਵਿਚ ਹੁਣ ਤੱਕ 950 ਡੇਂਗੁ ਡੇ ਪਜਿੀਟਿਵ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਘਰਾਂ/ ਅਦਾਰਿਆ ਵਿਚ ਡੇਂਗੁ ਲਾਰਵਾ ਪਾਏ ਜਾਣ ਤੇ 512 ਚਲਾਨ ਕੱਟੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਬੀਤੇ ਕੱਲ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਇੱਕ ਸ਼ਕੀ ਡੇਂਗੁ ਦੇ ਮਰੀਜ ਦੀ ਮੋਤ ਹੋਣ ਦੀ ਸੂਚਨਾ ਮਿਲੀ ਸੀ ਜਿਸ ਦਾ ਰਿਕਾਰਡ ਸਬੰਧਤ ਹਸਪਤਾਲ ਤੋਂ ਆਡਿਟ ਲਈ ਮੰਗਵਇਆ ਗਿਆ ਹੈ  ਜਿਸ ਦਾ ਜਿਲਾ ਪੱਧਰ ਤੇ ਆਡਿਟ ਕਰਕੇ ਸਟੇਟ ਨੂੰ ਆਡਿਟ ਲਈ ਭੇਜਿਆ ਜਾਵੇਗਾ। ਜਿਲੇ ਦੇ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਵੱਲੋ ਵੀ ਪੁਲਿਸ ਡੀ.ਏ.ਵੀ ਸਕੂਲ ਢਢੇਰਾ ਵਿਖੇ ਡੇਂਗੂ ਜਾਗਰੂਕਤਾ ਸਬੰਧੀ ਸੈਮੀਨਾਰ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਜਿਲ੍ਹਾ ਐਪੀਡੀਮੋਲੋਜਿਸਟ ਡਾ. ਗੁਰਮੀਤ ਸਿੰਘ, ਡਾ. ਸੁਮੀਤ ਸਿੰਘ ਅਤੇ ਮਾਸ ਮੀਡੀਆ ਅਫ਼ਸਰ ਸ੍ਰੀ ਕ੍ਰਿਸ਼ਨ ਕੁਮਾਰ ਹਾਜ਼ਰ ਸਨ।