5 Dariya News

ਪੰਜਾਬ ਦੇ ਰਾਜਪਾਲ ਵੱਲੋਂ ਡਾ. ਰਿੰਮੀ ਸਿੰਗਲਾ ਦਾ ਵਿਸ਼ੇਸ਼ ਸਨਮਾਨ

ਬੇ-ਔਲਾਦ ਜੋੜਿਆ ਨੂੰ ਸੰਤਾਨ ਪ੍ਰਾਪਤੀ ਕਰਵਾਉਂਣਾ ਮੇਰਾ ਮੁੱਢਲਾ ਫਰਜ਼- ਡਾ. ਰਿੰਮੀ ਸਿੰਗਲਾ

5 Dariya News (ਗੁਰਨਾਮ ਸਾਗਰ)

ਚੰਡੀਗੜ੍ਹ 02-Oct-2018

ਆਈ.ਵੀ.ਆਈ ਹਸਪਤਾਲ ਦੇ ਟੈਸਟ ਟਿਊਬ ਬੇਬੀ ਕੇਂਦਰ ਦੀ ਡਾਇਰੈਕਟਰ ਅਤੇ ਇੰਚਾਰਜ ਡਾ. ਰਿੰਮੀ ਸਿੰਗਲਾ ਨੂੰ ਗਾਂਧੀ ਜਯੰਤੀ ਦੇ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਵੱਲੋਂ ਬੇ-ਔਲਾਦ ਜੋੜਿਆ ਨੂੰ ਸੰਤਾਨ ਪ੍ਰਾਪਤੀ ਕਰਵਾਉਂਣ ਸਦਕਾ ਦਿੱਤਾ ਗਿਆ। ਇਸ ਦੋਰਾਨ ਜੀਵਨ ਸੰਚਾਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਸ਼ੁਭਾਸ਼ ਗੋਇਲ ਵਿਸ਼ੇਸ਼ ਤੋਰ ਤੇ ਹਾਜਰ ਸਨ। ਦੱਸਣਯੋਗ ਹੈ ਕਿ ਡਾ. ਰਿੰਮੀ ਸਿੰਗਲਾ ਨੇ ਬਾਂਝਪਨ ਦੇ ਖੇਤਰ ਵਿੱਚ ਬੇ ਔਲਾਦ ਜੋੜਿਆ ਨੂੰ ਸੰਤਾਨ ਪ੍ਰਾਪਤ ਕਰਵਾਉਣ ਦੇ ਲਈ ਨੋਰਥ ਇੰਡੀਆ ਵਿਚ ਬਹੁਤ ਪ੍ਰਸਿੱਧੀ ਖੱਟੀ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀ ਐਵਾਰਡ ਸੰਖਿਆ ਵਿੱਚ ਵਾਧਾ ਹੋਣਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਡਾ. ਰਿੰਮੀ ਸਿੰਗਲਾ ਨੂੰ ਜੰਗਲਾਤ ਅਤੇ ਪਛੜੀਆਂ ਜਾਤੀਆਂ ਦੇ ਮੰਤਰੀ ਸ: ਸਾਧੂ ਸਿੰਘ ਧਰਮਸੋਤ ਅਤੇ ਪਸ਼ੂ ਪਾਲਣÎ ਮੰਤਰੀ ਸ: ਬਲਬੀਰ ਸਿੰਘ ਸਿੱਧੂ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਦਿਸ਼ਾ ਇੰਡੀਅਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਇਸ ਦੋਰਾਨ ਸਨਮਾਨ ਮਿਲਣ ਦੀ ਖੁਸ਼ੀ ਨੂੰ ਸਾਂਝਾ ਕਰਦੇ ਹੋਏ ਡਾ. ਰਿੰਮੀ ਸਿੰਗਲਾ ਕਿਹਾ ਕਿ ਉਹ ਖੁਦ ਇੱਕ ਔਰਤ ਹੈ ਅਤੇ ਖਾਸ ਕਰਕੇ ਇੱਕ ਮਹਿਲਾ ਡਾਕਟਰ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਮਹਿਲਾ ਦਾ ਇਲਾਜ ਕਰਦੇ ਹੋਏ ਉਸਦੇ ਦਰਦ ਅਤੇ ਬੇ-ਔਲਾਦ ਹੋਣ ਦੇ ਦੁੱਖ ਨੂੰ ਮਹਿਸੂਸ ਕਰਦੇ ਹਨ । ਇਸ ਕਾਰਨ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਕੋਲੋਂ ਕੋਈ ਵੀ ਬੇ-ਔਲਾਦ ਜੋੜਾ ਖਾਲੀ ਨਾ ਜਾਵੇ। ਬੇਸ਼ੱਕ ਇਸ ਦੇ ਲਈ ਉਨ੍ਹਾਂ ਨੂੰ ਕਦੇ- ਕਦੇ ਆਰਥਿਕ ਤੋਰ ਤੇ ਵੀ ਸਮਝੋਤਾ ਕਰਨਾ ਪੈਂਦਾ ਹੈ।