ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਪ੍ਰਚਾਰ ਵੈਨਾਂ ਹਰੀ ਝੰਡੀ ਦੇ ਕੇ ਰਵਾਨਾ ਨੂੰ ਕੀਤਾ
5 Dariya News
ਕਪੂਰਥਲਾ 04-Oct-2018
ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆ ਹਦਾਇਤਾਂ ਅਨੁਸਾਰ ਪਰਾਲੀ ਨੂੰ ਸਾੜਨ ਨਾਲ ਹੋਣ ਵਾਲੇ ਨੁਕਸਾਨ ਤੋਂ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਖੇਤੀਬਾੜੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਪ੍ਰਚਾਰ ਵੈਨਾਂ ਦੀ ਪਹਿਲੀ ਕੜੀ ਨੂੰ ਡਾ: ਨਯਨ ਭੁੱਲਰ, ਐਸ.ਡੀ.ਐਮ ਕਪੂਰਥਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਐਸ.ਡੀ.ਐਮ ਨੇ ਦਸਿਆ ਕਿ ਤਕਨੀਕੀ ਸਿਖਿਆ ਨਾਲ ਲੈਸ ਇਸ ਪ੍ਰਚਾਰ ਵੈਨ ਰਾਹੀਂ ਬਲਾਕ ਕਪੂਰਥਲਾ ਦੇ ਵੱਖ ਵੱਖ ਪਿੰਡਾਂ ਵਿਚ ਜਿੱਥੇ ਧੂੰਆਂ ਪ੍ਰਦੂਸ਼ਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਣ ਤੇ ਪੈਣ ਵਾਲੇ ਮਾਰੂ ਪ੍ਰਭਾਵ ਬਾਰੇ ਲੋਕਾਂ ਨੂ ਚੇਤੱਨ ਕੀਤਾ ਜਾਵੇਗਾ ਉੱਥੇ ਝੋਨੇ ਦੀ ਪਰਾਲੀ ਅਤੇ ਰਹਿੰਦ ਖੂੰਹਦ ਨੂੰ ਜਮੀਨ ਵਿਚ ਗਲਤਾਨ ਕਰਕੇ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਦੀ ਕਾਰਜਵਿਧੀ ਅਤੇ ਫਾਇਦਿਆਂ ਤੋਂ ਵੀ ਜਾੰਣੂ ਕਰਾਇਆ ਜਾਵੇਗਾ। ਐਸ.ਡੀ.ਐਮ ਨੇ ਦਸਿਆ ਕਿ ਜਿਲਾ ਪ੍ਰਸ਼ਾਸਨ ਵਲੋਂ ਜਿਲੇ ਚ ਪਰਾਲੀ ਸਾੜਨ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਪਾਬੰਦੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨ ਵਿਰੁੱਧ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਅਤੇ ਸਬਸਿਡੀ ਦੇ ਰੂਪ ਚ ਕਿਸਾਨਾਂ ਨੂ ਮਿਲ ਰਹੀਆਂ ਸਹੂਲਤਾਂ ਵਾਪਸ ਲਈਆਂ ਜਾ ਸਕਦੀਆਂ ਹਨ। ਇਸ ਮੋਕੇ ਸ਼੍ਰੀ ਵਿਨੈ ਕੁਮਾਰ, ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਨੇ ਦਸਿੱਆ ਕਿ ਅੱਗ ਲਗਾਉਣ ਨਾਲ ਜਿੱਥੇ ਧਰਤੀ ਵਿਚਲੇ ਜਰੂਰੀ ਤੱਤ ਅਤੇ ਮਿੱਤਰ ਕੀੜੇ ਸੜ ਕੇ ਸੁਆਹ ਹੋ ਜਾਂਦੇ ਹਨ, ਉਥੇ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੁੰਦਾ ਹੈ ।
ਇਸ ਧੂੰਏਂ ਤੋਂ ਨਿਕਲ ਰਹੀਆਂ ਗੈਸਾਂ ਕਰਕੇ ਮਨੁੱਖੀ ਸਿਹਤ ਤੇ ਮਾਰੂ ਅਸਰ ਹੋ ਰਿਹਾ ਹੈ।ਕਿਸਾਨਾਂ ਨੂੰ ਚਾਹੀਦਾ ਹੈ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਮਿੱਟੀ ਵਿਚ ਹੀ ਮਲਾਉਣ ਜਿਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਵੇਗਾ। ਉਹਨਾਂ ਕਿਹਾ ਕਿ 1 ਏਕੜ ਵਿਚੋਂ ਲਗਭਗ 3 ਟਨ ਪਰਾਲੀ ਪੈਦਾ ਹੁੰਦੀ ਹੈ। 1 ਟਨ ਪਰਾਲੀ ਸਾੜਨ ਨਾਲ ਖੁਰਾਕੀ ਤੱਤਾਂ ਦੇ ਰੁਪ ਵਿਚ 5.5 ਕਿਲੋਗ੍ਰਾਮ ਨਾਈਟ੍ਰੋਜਨ, 1.2 ਕਿਲੋ ਸਲਫਰ, 2.3 ਕਿਲੋ ਫਾਸਫੋਰਸ ਅਤੇ 400 ਕਿਲੋ ਜੈਵਕ ਕਾਰਬਨ ਬਰਬਾਦ ਹੋ ਜਾਂਦਾ ਹੈ।ਉਹਨਾਂ ਦਸਿਆ ਕਿ ਪਰਾਲੀ ਨੂੰ ਮਿੱਟੀ ਵਿਚ ਮਲਾਉਣ ਲਈ ਸਹਾਇਕ ਮਸ਼ੀਨਾਂ; ਮਲਚਰ, ਚੋਪਰ ਸ਼ਰੈਡਰ, ਰਿਵਰਸੀਬਲ ਪਲੌਅ, ਹੈਪੀ ਸੀਡਰ ਵਿਅਕਤੀਗਤ ਕਿਸਾਨਾਂ ਨੂੰ 50% ਅਤੇ ਕਿਸਾਨ ਗਰੁੱਪਾਂ ਨੂੰ 80% ਸਬਸਿਡੀ ਤੇ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਸ਼੍ਰੀ ਅਸ਼ਵਨੀ ਕੁਮਾਰ ਖੇਤੀਬਾੜੀ ਅਫਸਰ (ਸ.ਮੁ) ਨੇ ਦਸਿਆ ਕਿ ਅਜਿਹੀਆਂ ਪ੍ਰਚਾਰ ਵੈਨਾਂ ਸੋਮਵਾਰ ਨੂੰ ਹਰੇਕ ਬਲਾਕ ਵਿਚ ਚਲਾਈਆਂ ਜਾਣਗੀਆਂ। ਇਸ ਮੋਕੇ ਸ਼੍ਰੀ ਵਿਸ਼ਾਲ ਕੋਸ਼ਲ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਰੇਸ਼ਮ ਸਿੰਘ ਫੀਲਡ ਅਫਸਰ, ਬਲਰਾਜ ਸਿੰਘ ਡਿਪਟੀ ਪ੍ਰਜੈਕਟ ਡਾਇਰੈਕਟਰ ਆਤਮਾ, ਸ਼੍ਰੀਮਤੀ ਸੁਰਜੀਤ ਕੋਰ ਸੁਪਰਡੰਟ, ਸ਼੍ਰੀ ਜਸਬੀਰ ਸਿੰਘ, ਸ਼੍ਰੀ ਨਿਤੇਸ਼ ਕੁਮਾਰ, ਜਗਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।