5 Dariya News

ਪੰਜਾਬ ਸਰਕਾਰ ਵੱਲੋਂ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ

5 Dariya News

ਚੰਡੀਗੜ 01-Oct-2018

ਪੰਜਾਬ ਸਰਕਾਰ ਨੇ ਅੱਜ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਣਜੀਤ ਕੌਰ ਨੂੰ ਚੇਅਰਮੈਨ ਇੰਪਰੂਵਮੈਂਟ ਟਰੱਸਟ, ਅੰਮ੍ਰਿਤਸਰ, ਜਸਪਾਲ ਸਿੰਘ ਗਿੱਲ ਨੂੰ ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਮੋਗਾ ਅਤੇ ਵਾਧੂ ਚਾਰਜ ਵਧੀਕ ਡਿਪਟੀ ਕਮਿਸ਼ਨਰ, (ਵਿਕਾਸ) ਮੋਗਾ, ਅਮਰਬੀਰ ਸਿੰਘ ਨੂੰ ਡਿਪਟੀ ਡਾਇਰੈਕਟਰ, ਸੈਰ-ਸਪਾਟਾ ਅਤੇ ਵਾਧੂ ਚਾਰਜ ਉੱਪ ਸਕੱਤਰ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲੇ, ਸ੍ਰੀਮਤੀ ਪੂਜਾ ਸਿਆਲ ਨੂੰ ਮੁੱਖ ਪ੍ਰਬੰਧਕ, (ਪਰਸੋਨਲ) ਮਾਰਕਫੈੱਡ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ (ਪ੍ਰਬੰਧਨ) ਦਫ਼ਤਰ, ਡਾਇਰੈਕਟਰ, ਅਨੁਸੂਚਿਤ ਤੇ ਪਛੜੀਆਂ ਜਾਤੀਆਂ ਭਲਾਈ ਵਿਭਾਗ, ਸ੍ਰੀ ਸਤਵੰਤ ਸਿੰਘ ਨੂੰ ਲੈਂਡ ਐਕੁਇਜ਼ੀਸ਼ਨ ਕੁਲੈਕਟਰ, ਇੰਪਰੂਵਮੈਂਟ ਟਰੱਸਟ, ਲੁਧਿਆਣਾ ਅਤੇ ਸ੍ਰੀਮਤੀ ਸਵਰਨਜੀਤ ਕੌਰ ਨੂੰ ਸਬ-ਡਿਵੀਜਨਲ ਮੈਜਿਸਟਰੇਟ, ਬਾਘਾ ਪੁਰਾਣਾ ਅਤੇ ਵਾਧੂ ਚਾਰਜ ਸਬ-ਡਿਵੀਜਨਲ ਮੈਜਿਸਟਰੇਟ, ਨਿਹਾਲ ਸਿੰਘ ਵਾਲਾ ਵਜੋਂ ਤਾਇਨਾਤ  ਕੀਤਾ ਗਿਆ ਹੈ।