5 Dariya News

ਪ੍ਰਦੂਸ਼ਣ ਰੋਕਥਾਮ ਬੋਰਡ ਅਧਿਕਾਰੀਆਂ ਵੱਲੋਂ ਚੈਕਿੰਗ ਦੌਰਾਨ ਦੋ ਹਸਪਤਾਲ ਬਾਇਓ ਮੈਡੀਕਲ ਵੇਸਟ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 27-Sep-2018

ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਥਾਨਕ ਹਸਪਤਾਲਾਂ ਦੀ ਕੀਤੀ ਗਈ ਚੈਕਿੰਗ ਦੌਰਾਨ ਦੋ ਹਸਪਤਾਲਾਂ ਨੂੰ ਬਾਇਓ ਮੈਡੀਕਲ ਵੇਸਟ ਨਿਯਮ-2016 ਦੀ ਉਲੰਘਣਾ ਕਰਦੇ ਪਾਇਆ ਗਿਆ।ਐਸ.ਡੀ.ਓ. ਪੂਜਾ ਸ਼ਰਮਾ ਤੇ ਸਹਾਇਕ ਵਾਤਾਵਰਣ ਇੰਜੀਨੀਅਰ ਧਰਮਵੀਰ ’ਤੇ ਆਧਾਰਿਤ ਟੀਮ ਵੱਲੋਂ ਦੂਆ ਹਸਪਤਾਲ ਤੇ ਮੈਟਰਨਿਟੀ ਹੋਮ ਬੰਗਾ, ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਹਸਪਤਾਲ ਬੰਗਾ, ਆਰ. ਵੀ ਚਿਲਡਰਨ ਹਸਪਤਾਲ ਨਵਾਂਸ਼ਹਿਰ ਅਤੇ ਲਾਈਫ਼ ਲਾਈਨ ਹਸਪਤਾਲ ਨਵਾਂਸ਼ਹਿਰ ਦੀ ਚੈਕਿੰਗ ਦੌਰਾਨ ਆਰ. ਵੀ. ਹਸਪਤਾਲ ਤੇ ਲਾਈਫ਼ ਲਾਈਨ ਹਸਪਤਾਲ ’ਚ ਬਾਇਓ ਮੈਡੀਕਲ ਵੇਸਟ ਨਿਯਮ 2016 ਦੀ ਉਲੰਘਣਾ ਹੁੰਦੀ ਪਾਈ ਗਈ।ਉਨ੍ਹਾਂ ਦੱਸਿਆ ਕਿ ਦੋਵਾਂ ਸਿਹਤ ਸੰਸਥਾਂਵਾਂ ਖਿਲਾਫ਼ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਅਗਲੇਰੀ ਕਾਰਵਾਈ ਅਮਲ ’ਚ ਲਿਆਉਣ ਲਈ ਲਿਖ ਦਿੱਤਾ ਗਿਆ ਹੈ।