5 Dariya News

ਪ੍ਰਭ ਆਸਰਾ ਸੰਸਥਾ 'ਚ ਛੇ ਲਾਵਾਰਿਸਾਂ ਨੂੰ ਮਿਲੀ ਸ਼ਰਨ

5 Dariya News

ਕੁਰਾਲੀ 29-Sep-2018

ਸ਼ਹਿਰ ਵਿਚ ਲਾਵਾਰਿਸ ਲੋਕਾਂ ਦੀ ਸਾਂਭ ਸੰਭਾਲ ਕਰ ਰਹੀ ਪ੍ਰਭ ਆਸਰਾ ਸੰਸਥਾ ਵਿਚ ਛੇ ਹੋਰ ਲਾਵਾਰਿਸ ਨਾਗਰਿਕਾਂ ਨੂੰ ਸ਼ਰਨ ਮਿਲੀ । ਸੰਸਥਾਂ ਦੇ ਮੁਖ ਪ੍ਰਬੰਧਕ ਬੀਬੀ ਰਾਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ ਪੂਨਮ 60 ਸਾਲਾਂ ਦਿਮਾਗੀ ਤੋਰ ਤੋਂ ਪ੍ਰੇਸ਼ਾਨ ਔਰਤ ਨੂੰ 32 ਹਸਪਤਾਲ, ਚੰਡੀਗੜ੍ਹ ਦੇ ਪ੍ਰਬੰਧਕਾਂ ਵੱਲੋਂ ਲਾਵਾਰਿਸ ਹੋਣ ਕਾਰਣ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ । ਉਹਨਾਂ ਦੱਸਿਆ ਦਾਖਲੇ ਸਮੇਂ ਪੂਨਮ ਦੀ ਹਾਲਤ ਕਾਫੀ ਖਰਾਬ ਸੀ, ਉਸਦੇ ਸਿਰ ਵਿਚ ਕਾਫੀ ਵੱਡਾ ਜਖਮ ਸੀ ਤੇ ਉਸਦੇ ਸਿਰ, ਅੱਖਾਂ ਤੇ ਕੰਨਾਂ ਵਿਚ ਕੀੜੇ ਪਏ ਹੋਏ ਸਨ ਅਤੇ ਉਸਦੇ ਸਰੀਰ ਦਾ ਕਾਫੀ ਹਿੱਸਾ ਜਲਿਆ ਹੋਇਆ ਸੀ | ਇਸੇ ਤਰਾਂ ਸੁਰੇਸ਼ (42 ਸਾਲਾਂ) ਦਿਮਾਗੀ ਤੋਰ ਤੋਂ ਪ੍ਰੇਸ਼ਾਨ ਵਿਅਕਤੀ, ਦਾਊਂ ਪਿੰਡ ਨੇੜੇ ਕਈ ਦਿਨਾਂ ਤੋਂ ਲਾਵਾਰਿਸ ਹਾਲਤ ਵਿਚ ਪਿਆ ਸੀ, ਜੋ ਕਿ ਆਪਣਾ ਪਤਾ ਦੱਸਣ ਵਿਚ ਅਸਮਰਥ ਹੈ, ਨੂੰ  ਬਲੌਂਗੀ ਪੁਲਿਸ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ । ਕਮਲਾ (61 ਸਾਲਾਂ) ਦਿਮਾਗੀ ਤੋਰ ਤੋਂ ਪ੍ਰੇਸ਼ਾਨ ਔਰਤ ਪਿੰਡ ਬਜਹੇੜੀ ਵਿਖੇ ਲਾਵਾਰਿਸ ਹਾਲਤ ਵਿਚ ਘੁੰਮ ਰਹੀ ਸੀ, ਜਿਸ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਦਿਤੀ ਗਈ, ਜਿਸਤੋਂ ਬਾਅਦ ਘੜੂੰਆਂ ਪੁਲਿਸ ਵੱਲੋਂ ਉਸਨੂੰ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ । ਪ੍ਰਿੰਸ 3-4 ਸਾਲਾਂ ਬੱਚਾ ਜੋ ਕਿ ਮੋਹਾਲੀ ਫੇਸ 3b1 ਦੀ ਮਾਰਕੀਟ ਵਿਚ ਲਾਵਾਰਿਸ ਹਾਲਤ ਵਿਚ ਘੁੰਮ ਰਿਹਾ ਸੀ, ਜੋ ਕਿ ਆਪਣਾ ਪਤਾ ਦੱਸਣ ਵਿਚ ਅਸਮਰਥ ਸੀ, ਨੂੰ ਮਟੌਰ ਪੁਲਿਸ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ । ਭਗਵਤੀ 70 ਸਾਲਾਂ ਬਜ਼ੁਰਗ ਔਰਤ ਜਿਸਦੇ ਪੈਰ ਤੇ ਕਾਫੀ ਵੱਡਾ ਜਖਮ ਹੈ ਤੇ ਜੋ ਚਲਣ ਫਿਰਨ ਤੋਂ ਅਸਮਰਥ ਹੈ, ਨੂੰ ਲਾਵਾਰਿਸ ਹੋਣ ਕਾਰਣ 32 ਹਸਪਤਾਲ, ਚੰਡੀਗੜ੍ਹ ਦੇ ਪ੍ਰਬੰਧਕਾਂ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ । ਨਿਰਮਲਾ 65 ਸਾਲਾਂ ਔਰਤ ਜਿਸਦਾ ਸਰੀਰ ਕਾਫੀ ਕਮਜ਼ੋਰ ਹੈ, ਨੂੰ ਲਾਵਾਰਿਸ ਹੋਣ ਕਾਰਣ 32 ਹਸਪਤਾਲ, ਚੰਡੀਗੜ੍ਹ ਵੱਲੋਂ ਸੰਸਥਾਂ ਵਿਚ ਦਾਖਲ ਕਰਵਾਇਆ ਗਿਆ | ਇਹਨਾਂ ਸੰਬੰਧੀ ਗਲਬਾਤ ਕਰਦਿਆਂ ਬੀਬੀ ਰਾਜਿੰਦਰ ਕੌਰ ਨੇ ਦੱਸਿਆ ਕਿ ਦਾਖਲੇ ਉਪਰੰਤ ਇਹਨਾਂ ਦੀ ਸੇਵਾ ਸੰਭਾਲ ਤੇ ਇਲਾਜ ਸ਼ੁਰੂ ਕਰ ਦਿਤਾ ਗਿਆ ਹੈ। ਉਹਨਾਂ ਨੇ ਸਭ ਨੂੰ ਅਪੀਲ ਕੀਤੀ ਕਿ ਉਕਤ ਨਾਗਰਿਕਾਂ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਮਿਲੇ ਤਾਂ ਉਹ ਤੁਰੰਤ ਸੰਸਥਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰ ਸਕਦਾ ਹੈ ।