5 Dariya News

ਦੋਆਬਾ ਗਰੁੱਪ ਵੱਲੋਂ ਖੂਨਦਾਨ ਕੈਂਪ ਦਾ ਆਯੋਜਨ

5 Dariya News (ਗੁਰਨਾਮ ਸਾਗਰ)

ਖਰੜ 28-Sep-2018

ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਆਯੋਜਿਤ ਕੀਤੇ ਖੂਨਦਾਨ ਕੈਂਪ ਵਿੱਚ ਦੋਆਬਾ ਗਰੁੱਪ ਆਫ ਕਾਲਜਿਜ਼ (ਡੀਜੀਸੀ) ਦੇ ਵਿਦਿਆਰਥੀਆਂ, ਸਟਾਫ ਅਤੇ ਫੈਕਲਟੀ ਮੈਂਬਰਾਂ ਨੇ ਖੂਨਦਾਨ ਕੀਤਾ। ਕੈਂਪ ਦਾ ਆਯੋਜਨ ਡੀ.ਜੀ.ਸੀ ਐਨ.ਐਸ.ਐਸ ਵਿੰਗ ਦੁਆਰਾ ਰੋਟਰੀ ਕਲੱਬ ਆਫ ਚੰਡੀਗੜ੍ਹ (ਸੈਂਟਰਲ) ਦੇ ਨਾਲ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32, ਚੰਡੀਗੜ ਦੇ ਡਾਕਟਰਾਂ ਦੀ ਟੀਮ ਦੀ ਦੇਖ ਰੇਖ ਹੇਠ ਅਤੇ ਟ੍ਰਾਂਸਫਯੂਜ਼ਨ ਮੈਡੀਸਨ ਵਿਭਾਗ ਤੋਂ ਡਾ. ਤਨਵੀ ਸੂਦ ਦੀ ਅਗਵਾਈ ਦੇ ਨਾਲ ਕੀਤਾ ਗਿਆ।ਕੈਂਪ ਦਾ ਉਦਘਾਟਨ ਰੋਟਰੀ ਕਲੱਬ ਦੇ ਪ੍ਰਧਾਨ ਆਰ.ਐਸ ਚੀਮਾ ਦੇ ਨਾਲ ਮਹੇਸ਼ ਅਰੋੜਾ ਅਤੇ ਰਜਨੀਸ਼ ਕਪੂਰ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ  ਵਲੰਟੀਅਰਾਂ ਨੂੰ ਚੰਗੇ ਕੰਮ ਕਰਨ ਲਈ ਉਤਸ਼ਾਹਿਤ ਕੀਤਾ । ਉਨ੍ਹਾਂ ਨੇ  ਰੋਟਰੀ ਕਲੱਬ ਦੀ ਭੂਮਿਕਾ ਵਿੱਚ ਸਿਹਤ ਜਾਗਰੂਕਤਾ ਨੂੰ ਹੱਲਾਸ਼ੇਰੀ ਦੇਣ ਅਤੇ ਸਮਾਜ ਦੇ ਪੱਛੜੇ ਹੋਏ ਖੇਤਰਾਂ ਨੂੰ ਫੰਡ ਅਤੇ ਸੁਵਿਧਾਵਾਂ ਪ੍ਰਦਾਨ ਕਰਨ ਦੇ ਮੌਕਿਆਂ ਨੂੰ ਉਜਾਗਰ ਕੀਤਾ। ਇਸ ਮੌਕੇ ਡੀ.ਜੀ.ਸੀ ਦੇ ਪ੍ਰਬੰਧਨ ਵਾਈਸ ਚੇਅਰਮੈਨ ਐਸ.ਐਸ ਸੰਘਾ ਨੇ  ਸਮਾਜਿਕ ਕਾਰਜ ਦੀ ਭਾਵਨਾ ਅਤੇ ਲੋੜਵੰਦਾਂ ਦੀ ਸੇਵਾ ਕਰਨ ਦੀ ਇੱਛਾ ਲਈ ਖੂਨ ਦਾਨ ਕਰਨ ਵਾਲਿਆਂ ਅਤੇ ਵਲੰਟੀਅਰਾਂ ਦੇ ਜਬਰਦਸ ਉਤਸ਼ਾਹ ਦੀ ਸਰਹਾਨਾ ਕੀਤੀ । ਉਨ੍ਹਾਂ ਨੇ ਕਿਹਾ ਡੀ.ਜੀ.ਸੀ ਪ੍ਰਬੰਧਨ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਖੂਨ ਦਾਨ ਕੈਂਪਾਂ ਦਾ ਪ੍ਰਬੰਧ ਕਰਨਾ ਸਮਾਜ ਸੇਵਾ ਦੀ ਦਿਸ਼ਾ ਵਿੱਚ ਇਹ ਕੇਵਲ ਇੱਕ ਕਦਮ ਹੈ।ਇਸ ਕੈਂਪ ਵਿੱਚ ਮਨੁੱਖਤਾ ਦੀ ਸੇਵਾ ਕਰਨ ਲਈ ਸਾਰੇ ਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਪ੍ਰਸ਼ੰਸਾ ਦੇ ਪ੍ਰਮਾਣ ਪੱਤਰ ਦਿੱਤੇ ਗਏ। ਇਸ ਦੋਰਾਨ ਡੀ.ਜੀ.ਸੀ. ਪ੍ਰਬੰਧਨ ਦੁਆਰਾ ਸਾਰੇ ਵਿਸ਼ੇਸ਼ ਮਹਿਮਾਨ ਅਤੇ ਡਾਕਟਰਾਂ ਦਾ ਸਨਮਾਨ ਕੀਤਾ ਗਿਆ।