5 Dariya News

ਪੰਜਾਬ ਸਰਕਾਰ ਵੱਲੋਂ 9 ਆਈ.ਪੀ.ਐਸ ਅਧਿਕਾਰੀਆਂ ਦੀਆਂ ਤਰੱਕੀਆਂ ਤੇ ਤਬਾਦਲੇ

5 Dariya News

ਚੰਡੀਗੜ੍ਹ 27-Sep-2018

ਪੰਜਾਬ ਸਰਕਾਰ ਨੇ ਅੱਜ ਰਾਜ ਦੇ 9 ਆਈ.ਪੀ.ਐਸ ਅਧਿਕਾਰੀਆਂ ਨੂੰ ਡੀ.ਆਈ.ਜੀ ਪੁਲੀਸ ਵਜੋਂ ਤਰੱਕੀ ਦਿੰਦਿਆਂ ਉਨ੍ਹਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਦੋ ਆਈ.ਜੀ. ਪੱਧਰ ਦੇ ਅਧਿਕਾਰੀਆਂ ਤੋਂ ਵਾਧੂ ਚਾਰਜ ਵੀ ਵਾਪਸ ਲੈ ਲਿਆ ਹੈ। ਇਸ ਸਬੰਧੀ ਅੱਜ ਇਹ ਜਾਣਕਾਰੀ ਦਿੰਦਿਆਂ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ ਵਿਜੀਲੈਂਸ ਬਿਊਰੋ, ਬਲਜੋਤ ਸਿੰਘ ਰਾਠੌਰ ਨੂੰ ਡੀ.ਆਈ.ਜੀ/ਜੀ.ਆਰ.ਪੀ, ਗੁਰਪ੍ਰੀਤ ਸਿੰਘ ਭੁੱਲਰ ਨੂੰ ਪੁਲਿਸ ਕਮਿਸ਼ਨਰ ਜਲੰਧਰ, ਹਰਦਿਆਲ ਸਿੰਘ ਮਾਨ ਡੀ.ਆਈ.ਜੀ ਕ੍ਰਾਈਮ ਤੇ ਸਾਈਬਰ ਕ੍ਰਾਈਮ, ਹਰਬਾਜ ਸਿੰਘ ਡੀ.ਆਈ.ਜੀ/ਟਰੈਫਿਕ ਪੰਜਾਬ, ਗੁਰਪ੍ਰੀਤ ਸਿੰਘ ਤੂਰ ਨੂੰ ਡੀ.ਆਈ.ਜੀ ਇੰਟੈਲੀਜੈਂਸ, ਸੁਰਜੀਤ ਸਿੰਘ  ਨੂੰ ਡੀ.ਆਈ.ਜੀ ਕਾਨੂੰਨ ਤੇ ਵਿਵਸਥਾ, ਗੁਰਪ੍ਰੀਤ ਸਿੰਘ ਗਿੱਲ ਨੂੰ ਡੀ.ਆਈ.ਜੀ/ਪ੍ਰਸਾਸ਼ਨ ਆਈ.ਆਰ.ਬੀ ਅਤੇ ਪਵਨ ਕੁਮਾਰ ਨੂੰ ਡੀ.ਆਈ.ਜੀ ਸਿਖਲਾਈ/ਪੀ.ਏ.ਪੀ ਜਲੰਧਰ ਵਿਖੇ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਈ.ਜੀ. ਕਮਿਊਨਿਟੀ ਪੁਲਿਸ ਵੀ. ਨੀਰਜਾ ਤੋਂ ਆਈ.ਜੀ. ਰੂਪਨਗਰ ਰੇਂਜ ਦਾ ਅਤੇ ਆਈ.ਜੀ. ਪਟਿਆਲਾ ਰੇਂਜ ਅਮਰਦੀਪ ਸਿੰਘ ਰਾਏ ਤੋਂ ਆਈ.ਜੀ. ਵਿਜੀਲੈਂਸ ਬਿਊਰੋ ਦਾ ਵਾਧੂ ਚਾਰਜ ਵਾਪਸ ਲੈ ਲਿਆ ਹੈ।