5 Dariya News

Excelsior Public School ਵਲੋਂ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ ਫੰਡਜ਼ ਕੇਰਲਾ ਲਈ 31 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ

5 Dariya News

ਗੁਰਦਾਸਪੁਰ 27-Sep-2018

ਐਕਸਲੇਸੀਅਰ ਪਬਲਿਕ ਸਕੂਲ (Excelsior Public School), ਕਾਦੀਆਂ ਰੋਡ ਬਟਾਲਾ ਵਲੋਂ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਰਾਹੀਂ ਪ੍ਰਾਈਮ ਮਨਿਸਟਰ ਨੈਸ਼ਨਲ ਰਿਲੀਫ ਫੰਡਜ਼ ਕੇਰਲਾ ਲਈ 31 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਸਕੂਲ  ਦੇ ਵਾਈਸ ਚੇਅਰਮੈਨ ਪ੍ਰਵੀਨ ਕੁਮਾਰ, ਡਾਇਰੈਕਟਰ ਰਕਮ ਗੁਪਤਾ, ਸੀਨੀਅਰ ਪੱਤਰਕਾਰ ਗੋਰਵ ਸ਼ੈਲੀ , ਵਿਨੇ ਮਹਾਜਨ, ਵਿਸ਼ਾਲ ਮਹਾਜਨ, ਕੁਨਾਲ ਮਹਾਜਨ ਮੋਜੂਦ ਸਨ।ਡਿਪਟੀ ਕਮਿਸ਼ਨਰ ਨੇ ਸਕੂਲ ਵਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਰਲਾ  ਵਿਖੇ ਆਏ ਹੜ੍ਹ ਪ੍ਰਭਾਵਿਤ ਲੋਕਾਂ ਲਈ ਆਰਥਿਕ ਸਹਾਇਤਾ ਕਰਨਾ ਬੁਹਤ ਪੁੰਨ ਵਾਲਾ ਕਾਰਜ ਹੈ। ਉਨ੍ਹਾਂ ਕਿਹਾ ਕਿ ਕੇਰਲਾ ਰਾਜ ਵਿਚ ਆਈ ਮੁਸੀਬਤ ਲਈ ਲੋਕਾਂ ਦੀ ਮਦਦ ਕਰਨਾ ਸਾਰਿਆਂ ਦਾ ਫਰਜ ਹੈ।