5 Dariya News

ਪ੍ਰਦੂਸ਼ਣ ਵਿਭਾਗ ਨੇ ਸਲੂਜਾ ਇੰਜੀਨੀਅਰਿੰਗ ਲਿਮਟਿਡ ਦੀ ਜਾਂਚ ਦੌਰਾਨ ਖਤਰਨਾਕ ਪਦਾਰਥਾਂ ਦੇ ਨਿਪਟਾਰੇ ਸਬੰਧੀ ਨਿਯਮਾਂ ਦੀ ਉਲੰਘਣਾ ਪਾਈ

ਰਾਮ ਕਿ੍ਰਸ਼ਨ ਫਾਊਂਡਰੀ ਨੂੰ ਵੀ ਪਾਇਆ ਨਿਯਮਾਂ ਦੀ ਉਲੰਘਣਾ ਦੇ ਕਸੂਰਵਾਰ

5 Dariya News

ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 26-Sep-2018

ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਾਣੀ ਤੇ ਹਵਾ ਦੇ ਪ੍ਰਦੂਸ਼ਣ ਤੇ ਮਿਲਾਵਟ ਰੋਕਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਜ਼ਿਲ੍ਹੇ ਦੀਆਂ ਦੋ ਸਨਅਤੀ ਇਕਾਈਆਂ ਨੂੰ ਖਤਰਨਾਕ ਪਦਾਰਥਾਂ ਦੇ ਨਿਪਟਾਰੇ ਸਬੰਧੀ ਨਿਰਧਾਰਿਤ ਨਿਯਮਾਂ ਦੀ  ਉਲੰਘਣਾ ਕਰਦੇ ਪਾਇਆ ਗਿਆ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਐਸ.ਡੀ.ਓ. ਹੁਸ਼ਿਆਰਪੁਰ ਪੂਜਾ ਸ਼ਰਮਾ ਅਨੁਸਾਰ ਸਲੂਜਾ ਇੰਜੀਨੀਅਰਿੰਗ ਲਿਮਟਿਡ (ਐਸ ਈ ਐਲ) ਦੀ ਵਾਤਾਵਰਣ ਇੰਜੀਨੀਅਰ ਅਸ਼ੋਕ ਸ਼ਰਮਾ ਦੀ ਅਗਵਾਈ ’ਚ ਕੀਤੀ ਗਈ ਜਾਂਚ ਦੌਰਾਨ ਮਿੱਲ ਨੂੰ ਖਤਰਨਾਕ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ। ਇਸੇ ਤਰ੍ਹਾਂ ਬਹਿਰਾਮ ਸਥਿਤ ਰਾਮ ਕਿ੍ਰਸ਼ਨ ਫਾਊਂਡਰੀ ਦੀ ਚੈਕਿੰਗ ਦੌਰਾਨ ਇਸ ਸਨਅਤੀ ਇਕਾਈ ਨੂੰ ਵਾਟਰ ਐਕਟ ਤੇ ਖਤਰਨਾਕ ਰਹਿੰਦ-ਖੂੰਹਦ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਸਨਅਤੀ ਇਕਾਈਆਂ ਵੱਲੋਂ ਕੀਤੀ ਜਾ ਰਹੀ ਉਲੰਘਣਾ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਗੁਰਦਿੱਤਾ ਰਾਈਸ ਸ਼ੈਲਰ ਚਣਕੋਆ, ਸ਼ਿਵ ਰਾਮ ਰਾਈਸ ਸ਼ੈਲਰ ਚਣਕੋਆ ਤੇ ਵਿਜ਼ਨ ਐਗਰੋ ਇੰਡਸਟਰੀ ਕਟਾਰੀਆਂ ਦੀ ਚੈਕਿੰਗ ਦੌਰਾਨ ਇਹ ਇਕਾਈਆਂ ’ਚ ਕੰਮ ਬੰਦ ਪਾਇਆ ਗਿਆ ਜਦਕਿ ਦੋਆਬਾ ਕੋਲਡ ਸਟੋਰੇਜ ਕਰੀਹਾ ’ਚ ਵਾਟਰ ਐਕਟ ਦੀ ਪਾਲਣਾ ਸਹੀ ਪਾਈ ਗਈ।