5 Dariya News

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ

ਅਧਿਆਪਕ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਲਈ ਉਪਰਾਲੇ ਕਰਨ - ਸਕੱਤਰ ਸਕੂਲ ਸਿੱਖਿਆ

5 Dariya News

ਐਸ.ਏ.ਐਸ. ਨਗਰ (ਮੁਹਾਲੀ) 25-Sep-2018

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਗੁਣਾਤਮਿਕ ਸਿੱਖਿਆ ਸੁਧਾਰਾਂ ਲਈ ਚਲਾਏ ਜਾ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਤਹਿਤ ਮਹੀਨਾਵਾਰ ਮੀਟਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਉਪ-ਜਿਲ੍ਹਾ ਸਿੱਖਿਆ ਅਫਸਰਾਂ ਐਲੀਮੈਂਟਰੀ ਸਿੱਖਿਆ, ਡਾਇਟ ਪ੍ਰਿੰਸੀਪਲਾਂ, ਬਲਾਕ ਪਾ੍ਰਇਮਰੀ ਸਿੱਖਿਆ ਅਫਸਰਾਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰਾਂ, ਬਲਾਕ ਤੇ ਕਲਸਟਰ ਮਾਸਟਰ ਟਰੇਨਰਾਂ ਨੇ ਹਿੱਸਾ ਲਿਆ | ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਿੱਖਣ ਪੱਧਰ ਸੁਧਾਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅਧਿਆਪਕਾਂ ਦੀ ਯੋਗ ਅਗਵਾਈ ਤੇ ਸਕੂਲ ਮਾਨਿਟਰਿੰਗ ਪ੍ਰਣਾਲੀ ਨੂੰ ਅਧਿਆਪਕ ਅਗਵਾਈ ਸਬੰਧੀ ਬਣਾਉਣ ਦੇ ਲਈ ਕਿਹਾ ਗਿਆ | ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਨੇ ਸਮੂਹ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਨੂੰ ਕਿਹਾ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਨਾਲ ਸਿੱਖਿਆ ਪੱਧਰ ਉੱਚਾ ਹੋਣਾ ਹੈ | ਵਿਦਿਆਰਥੀ ਕੇਂਦਰਿਤ ਹੁੰਦੇ ਹੋਏ ਸਮੂਹ ਟੀਮ ਅਧਿਆਪਕ ਨੂੰ ਨਵੀਂ ਸਿੱਖਣ ਸਿਖਾਉਣ ਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦਾ ਨਤੀਜਾ ਸੁਧਾਰਨ ਲਈ ਉਤਸ਼ਾਹਿਤ ਕੀਤਾ | ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁੰਦਰ ਲਿਖਾਈ ਲਈ ਅਧਿਆਪਕਾਂ ਵੱਲੋਂ ਕੇਵਲ ਇੱਕ ਵਾਰੀ ਸਮਾਂ ਨਿਵੇਸ਼ ਕੀਤਾ ਜਾਣਾ ਜ਼ਰੂਰੀ ਹੈ | ਇਸ ਨਾਲ ਵਿਦਿਆਰਥੀ ਆਪਣੀ ਸਕੂਲੀ ਸਿੱਖਿਆ ਵਿੱਚ ਹੀ ਬੇਹਤਰੀਨ ਕਾਰਗੁਜ਼ਾਰੀ ਦਿਖਾਉਣ ਵਿੱਚ ਸਫਲ ਹੋਵੇਗਾ| ਨਾਲ ਹੀ ਉੱਚ ਸਿੱਖਿਆ ਤੇ ਸਮਾਜਿਕ ਜੀਵਨ ਵਿੱਚ ਵੀ ਸਖਸ਼ੀਅਤ ਨਿਖਾਰ ਆਵੇਗਾ | ਇਸ ਮੀਟਿੰਗ ਨੂੰ ਡਾ.  ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟਰੇਨਿੰਗਾਂ, ਡਾ.  ਦਵਿੰਦਰ ਸਿੰਘ ਬੋਹਾ ਸਟੇਟ ਕੋਆਰਡੀਨੇਟਰ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਨੇ ਵੀ ਸੰਬੋਧਨ ਕੀਤਾ |