ਫਾਰਮਾਸਿਸਟਾ ਨੂੰ ਆਪਣੇ ਪੇਸ਼ੇ ਪ੍ਰਤੀ ਹੋਣ ਜਾਗਰੂਕ - ਡਾ: ਹਰਦੀਪ ਸਿੰਘ ਘਈ
5 Dariya News
ਅੰਮ੍ਰਿਤਸਰ 25-Sep-2018
ਪੰਜਾਬ ਰਾਜ ਫਾਰਮਿਸਟ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਵੱਲੋਂ ਪ੍ਰਧਾਨ ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਅਗਵਾਈ ਹੇਠ ਕੋਮਾਂਤਰੀ ਫਾਰਮਾਸਿਸਟ ਦਿਹਾੜਾ ਕੈਮਿਸਟ ਐਸੋਸੀਏਸ਼ਨ ਅਤੇ ਗਰੇਜੂਏਟ ਫਾਰਮਾਸਿਸਟ ਦੇ ਸਹਿਯੋਗ ਨਾਲ ਸਿਵਲ ਸਰਜਨ ਦਫਤਰ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਿਵਲ ਸਰਜਨ ਡਾ: ਹਰਦੀਪ ਸਿੰਘ ਘਈ ਨੇ ਕੀਤੀ। ਸਮਾਰੋਹ ਵਿੱਚ ਫਾਰਮੇਸੀ ਵਿਭਾਗ ਸਰਕਾਰੀ ਮੈਡੀਕਲ ਕਾਲਜ ਦੇ ਸਾਬਕਾ ਮੁਖੀ ਡਾ:ਕੇ:ਕੇ:ਕੋਛੜ ਅਤੇ ਜੋਨਲ ਲਾਇਸੈਂਸ ਅਥਾਰਟੀ ਸ੍ਰ ਕੁਲਵਿੰਦਰ ਸਿੰਘ ਤੋਂ ਇਲਾਵਾ ਡਰੱਗ ਇਸੰਪੈਕਟਰ ਬਬਲੀਨ ਕੌਰ, ਫਾਰਮਾਸਿਸਟ ਐਸੋਸੀਏਸ਼ਨ ਵੱਲੋਂ ਰਾਜ ਕੁਮਾਰ, ਅਸ਼ੋਕ ਸ਼ਰਮਾ, ਬਲਵਿੰਦਰ ਸਿੰਘ, ਆਰ:ਕੇ:ਦੇਵਗਨ, ਰਜੀਵ ਸ਼ਰਮਾ, ਰਣਜੀਤ ਸਿੰਘ ਵੇਰਕਾ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਬੁਲਾਰਿਆਂ ਨੇ ਕੌਮਾਂਤਰੀ ਫਾਰਮੇਸੀ ਦਿਹਾੜੇ ਦੀ ਮਹੱਤਤਾ ਦੇ ਫਰਜਾਂ ਅਤੇ ਫਾਰਮੇਸੀ ਪੇਸ਼ੇ ਵਿੱਚ ਘੁਸਪੈਠ ਕਰ ਰਹੇ ਅਣਸਿਖਿਅਤ ਫਾਰਮਾਸਿਸਟ ਅਤੇ ਸਰਕਾਰੀ ਅਦਾਰਿਆਂ ਵਿੱਚ ਫਾਰਮੇਸੀ ਵਰਗ ਨੂੰ ਸੋਚੀ ਸਮਝੀ ਸਕੀਮ ਤਹਿਤ ਲਾਏ ਜਾ ਰਹੇ ਖੋਰੇ ਦੇ ਸਬੰਧ ਵਿੱਚ ਖੁਲ ਕੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਡਾ: ਹਰਦੀਪ ਸਿੰਘ ਘਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਰਮਾਸਿਸਟ ਵਰਗ ਦੀ ਵਿਭਾਗ ਵਿੱਚ ਕਾਫੀ ਲੋੜ ਹੈ ਅਤੇ ਸਰਕਾਰ ਫਾਰਮਾਸਿਸਟ ਵਰਗ ਦੇ ਭਲੇ ਲਈ ਹਰ ਤਰ੍ਹਾਂ ਦੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਾਰਮੇਸੀ ਪੇਸ਼ੇ ਨੂੰ ਪਵਿੱਤਰ ਬਣਾਉਣ ਲਈ ਸਾਂਝੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਫਾਰਮਾਸਿਸਟਾਂ ਪੇਸ਼ੇ ਪ੍ਰਤੀ ਜਾਗਰੂਕ ਹੋਣਾ ਪਵੇਗਾ। ਅੰਤਵਿੱਚ ਬਾਬਾ ਸਮਸ਼ੇਰ ਸਿੰਘ ਕੋਹਰੀ ਨੇ ਜਥੇਬੰਦੀ ਦੀ ਫਾਰਮਾਸਿਸਟ ਪ੍ਰਤੀ ਏਕਤਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਫਾਰਮਾਸਿਸਟਾ ਨੂੰ ਆਪਣੇ ਪ੍ਰਤੀ ਜਿੰਮੇਵਾਰ ਹੋਣਾ ਚਾਹੀਦਾ ਹੈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਰਣਜੀਤ ਸਿਘ ਤਰਸਿੱਕਾ, ਕੁਲਵਿ ੰਦਰ ਕੌਰ, ਸੁਖਵਿੰਦਰ, ਰਾਜਵੰਤ ਕੌਰ, ਦੀਪਕ ਦੇਵਗਨ ਅਤੇ ਰਜਿੰਦਰ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ।